ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(19)

ਖਿਆਲ ਜਰੂਰ ਰਖਨਾ। ਜੇ ਕੋਈ ਕਵਤਾ, ਪਿਛਲੇ ਸਮੇਂ ਦਾ ਨਕਸ਼ਾ ਖਿੱਚਨ ਵਾਲੀ ਹੋਵੇ, ਤਾਂ ਉਸ ਵਿੱਚ ਜੇ ਉਸ ਸਮੇਂ ਦੇ ਪਦ ਵਰਤੇ ਜਾਨ ਤਾਂ ਉਹ ਇਕ ਭੂਸ਼ਨ (ਗੈਹਣੇ) ਹੋ ਜਾਨਗੇ। ਡਰਾਮੇ ਜਾਂ ਵੀਰ ਰਸ ਵਿੱਚ ਇਸ ਦਾ ਧਿਆਨ ਜਰੂਰੀ ਹੈ॥

ਚੰਗੇ ਲਫ਼ਜਾਂ (ਪਦਾਂ) ਦਾ ਖ਼ਜ਼ਾਨਾ ਕੱਠਾ ਕਰਨ ਲਈ ਜਰੂਰੀ ਹੈ ਕਿ ਸਾਰਾ ਕਵਿਤਾ ਦਾ ਭੰਡਾਰ ਖੋਜਿਆ ਜਾਏ। ਜੋ ਜੋ "ਮੁਹਾਵਰੇ" ਅਤੇ ਅਲੰਕਾਰ ਪੁਰਾਨੇ ਕਵੀਆਂ ਨੇ ਵਰਤੇ ਹਨ ਉਹ ਸਭ ਠਨਕਾਏ ਜਾਨ ਜੋ ਅਜ ਕਲ ਦੇ ਸਿੱਕੇ ਦਾ ਹੋਵੇ ਵਰਤਿਆ ਜਾਏ। ਵਰਤਮਾਨ ਲਿਟ੍ਰੇਚਰ ਦਾ ਵੀ ਜਾਣੂ ਹੋਨਾ ਲੌੜੀਏ, 'ਅਰ ਪੰਜਾਬੀ ਬੋਲੀ ਲਈ ਤਾਂ ਏਹ ਵੀ ਜਰੂਰੀ ਹੈ, ਕਿ ਕਵੀ ਅਪਨੀ ਸੋਚ ਵਿੱਚੋਂ ਨਵੇਂ ਮੁਹਾਵਰੇ ਤੇ ਪਦ ਘੜ ਵੀ ਸਕੇ। ਪੰਜਾਬੀ ਦਾ ਪਦ ਭੰਡਾਰ ਬੜਾ ਥੋੜਾ ਹੈ, ਇਸ ਨੂੰ ਵਧਾਨਾਂ ਕਵੀਆਂ ਤੇ ਲਿਟ੍ਰੇਚਰ ਬਨਾਨ ਵਾਲੇ ਗ੍ਰੰਥ ਕਾਰਾਂ ਦਾ ਈ ਕੰਮ ਹੈ। ਜਦ ਲਿਖਦੇ ੨ ਇਕ ਖਿਆਲ ਆ ਜਾਏ ਜਿਸ ਨੂੰ ਪ੍ਰਗਟ ਕਰਨ ਲਈ ਪੰਜਾਬੀ ਵਿੱਚ ਲਫ਼ਜ਼ ਨਾ ਹੋਵੇ ਤਾਂ ਲੇਖਕ ਨੂੰ ਕੀ ਕਰਨਾ ਚਾਹੀਏ। ਸਭ ਤੋਂ ਪੈਹਲੇ ਤਾਂ ਪੰਜਾਬੀ ਇਸਤ੍ਰੀਆਂ ਦੀ ਸਰਨ ਲੈਨੀ ਲੋੜੀਏ, ਕਿਉਂ ਜੋ ਇਸਤ੍ਰੀਆਂ ਦੀ ਬੋਲੀ ਤੇ ਮੁਹਾਵਰਾ ਸ਼ੁਧ ਹੁੰਦਾ ਹੈ। ਉਹ ਹਮੇਸ਼ਾ ਅਪਨੇ ਦਿਲ ਦੇ ਖਿਆਲ ਅਪਨੀ ਸ਼ੁਧ ਬੋਲੀ ਵਿੱਚ ਦਸਦੀਆਂ ਹਨ। ਜੇ ਏਥੋਂ ਵੀ ਘਾਟਾ ਪੂਰਾ ਨਾ ਹੋਵੇ, ਤਾਂ ਪੰਜਾਬ ਦੇ ਵਰਤਮਾਨ ਦੇਸੀ ਬੋਲੀਆਂ (ਉਰਦੂ, ਹਿੰਦੀ) ਵਲ ਜਾਏ ਔਰ ਉਹ ਪਦ ਚੁਨੇ ਜੇਹੜਾ ਢੇਰ ਵਰਤਿਆਂ ਜਾਂਦਾ ਹੋਵੇ, ਹਿੰਦੂ ਤੇ ਮੁਸੱਲਮ ਦਾ ਤਅੱਸਬ ਛੱਡ ਦੇਵੇ। ਜੇ ਕਦੀ ਹਿੰਦੂ ਕਵੀ ਜਾਂ ਗ੍ਰੰਥਾਕਾਰ ਧਿੰਙੋ ਬਾਹੀ, ਸੰਸਕ੍ਰਿਤ ਜਾ ਭਾਸ਼ਾ ਨਾ ਵਾੜਨ ਜੇਹੜੀ ਕਿਸੇ ਨੂੰ ਸਮਝ ਨਾ ਆਵੇ ਤੇ ਮੁਸਲਮਾਨ ਫ਼ਾਰਸੀ ਅਰਬੀ ਨੂੰ ਜੋਰ ਧਿਙਾਨੇ ਨਾ ਦਾਖਲ ਕਰਨ ਤਾਂ ਬੋਲੀ ਛੇਤੀ ਈ ਸਾਫ਼ ਸੁਧਰ ਜਾਏਗੀ॥

ਹੁਨ ਅੰਗ੍ਰੇਜ਼ੀ ਦਾ ਵਰਤਾਰਾ ਹੋਨ ਕਰਕੇ, ਪੱਛਮੀ ਵਿਦ੍ਯਾ ਦੇ ਨਾਲ ਨਵੇਂ ਖਿਆਲ ਆ ਗਏ। ਜਿਨ੍ਹਾਂ ਦਾ ਉਲਥਾ,