(21)
(੧) ਸਭ ਤੋਂ ਪੇਹਲੋਂ ਜੋ ਜੋ ਤਸ਼ਬੀਹ ਤੇ ਇਸਤਆਰੇ ਪੁਰਾਨੇ ਕਵੀ ਵਰਤ ਆਏ ਹਨ ਉਨ੍ਹਾਂ ਦੀ ਪੜਤਾਲ ਕਰਕੇ ਅਪਨੇ ਮਤਲਬ ਦੇ ਚੁਨਨੇ ਚਾਹੀਏ। ਫੇਰ ਹੋਰਨਾਂ ਬੋਲੀਆਂ ਤੋਂ ਸਹੈਤਾ ਲੈਨੀ ਚਾਹੀਏ। ਕਵੀ ਨੂੰ ਸਭ ਤੋਂ ਵਧੀਕ ਅਪਨੀ ਅਕਲ ਤੇ ਸੋਚ ਦੇ ਘੋੜੇ ਨੂੰ ਕੁਦਰਤ ਦੇ ਮਦਾਨ ਵਿੱਚ ਦੁੜਾ ਨਵੀਆਂ ਤਸ਼ਬੀਹਾਂ ਤੇ ਇਸਤਆਰੇ ਕੱਢਨੇ ਲੋੜੀਏ। ਜੋ ਕਵੀ ਪੁਰਾਨਿਆਂ ਕਵੀਆਂ ਦੇ ਖਿਆਲਾਂ ਤੇ ਸੋਚਾਂ ਤੇ ਚੋਰੀ ਕਰਕੇ ਅਪਨੀ ਕਵਤਾ ਸੰਵਾਰਦਾ ਹੈ ਉਹ ਕਦੀ ਵਧਦਾ ਫੁਲਦਾ ਨਹੀਂ, ਪੁਰਾਨਿਆਂ ਦੀ ਮੇਹਨਤ ਸਾਨੂੰ ਰਾਹ ਵਖਾਵੇ ਤਾਂ ਚੰਗਾ ਹੈ, ਜੇ ਅਸੀਂ ਉਨ੍ਹਾਂ ਦੀ ਕਮਾਈ ਤੇ ਈ ਬੈਠ ਰਹੇ ਤਾਂ ਸਾਡੀ ਤ੍ਰੱਕੀ ਬੰਦ ਹੋ ਜਾਏਗੀ, ਜੂਠੇ ਪ੍ਰਸ਼ਾਦੇ ਈ ਛਕਨੇ ਪੈਸਨ। ਕਵੀ ਲਈ ਜਰੂਰੀ ਹੈ ਨਵੀਂ ਕਾਢ ਕੱਢੇ, ਅਪਨੀ ਕਵਤਾ ਵਿੱਚ ਨਵਾਂ ਰੰਗ ਰੱਖੇ। ਏਸ ਕਰਕੇ ਪੁਰਾਨੇ ਤੇ ਘਸੇ ਹੋਏ ਇਸਤਆਰੇ ਤਸ਼ਬੀਹਾਂ ਛੱਡਨੀਆਂ ਲੋੜੀਏ। ਨਹੀਂ ਤੇ ਕੰਨ ਸੁਨ ਸੁਨ ਕੇ ਥਕ ਜਾਂਦੇ ਹਨ, ਅਰ ਕਵਤਾ ਦਾ ਰਸ ਮਾਰਿਆ ਜਾਂਦਾ ਹੈ।
(੨)ਤਸ਼ਬੀਹ ਜੋ ਹੋਵੇ ਬਨਦੀ ਫਬਦੀ ਹੋਵੇ, ਦੋਹਾਂ ਦੇ ਗੁਨ ਮਿਲਦੇ ਹੋਨ। ਅਜੇਹੀ ਇਕ ਅੰਗੀ ਵੀ ਨਾ ਹੋਵੇ ਕਿ ਅਸਲੀ ਵਸਤੂ ਦੀ ਦੂਈ ਨਾਲ ਨਾ ਸ਼ਕਲ ਮਿਲੇ ਨਾ ਵਕਲ। ਫ਼ਾਰਸੀ ਕਵੀ ਅੱਖ ਨੂੰ ਨਰਗਸ ਆਖਦੇ ਹਨ ਪਰ ਜਦ ਨਰਗਸ ਦੇ ਫੁੱਲ ਨੂੰ ਵੇਖੋ ਤਾਂ ਉਸ ਵਿੱਚ ਕੁਝ ਵੀ ਅੱਖ ਜੇਹਾ ਨਹੀਂ, ਹਾਂ ਇਕ ਨਿੰਮੀ ਨਿੰਮੀ ਖੁਸ਼ਬੂ ਔਰ ਨਿੱਮੋ ਝਾਨ ਜੇਹਾ ਫੁੱਲ ਹੈ। ਮੈਂ ਕਿਸੇ ਕਵੀ ਨੇ ਤੇ ਖਬਰੇ ਪੈਹਲੋਂ ਪੈਹਲ ਅਪਨੇ ਯਾਰ ਦੀਆਂ ਮੇਲ ਵੇਲ਼ੇ ਅੱਖਾਂ ਨੀਵੀਆਂ ਪਾ ਲੈਨ ਦੇ ਗੁਨ ਨਰਗਸ ਨਾਲ ਤਸ਼ਬੀਹ ਦਿੱਤੀ ਹੌਨੀ ਏ ਪਰ ਹੁਨ ਅੱਖ ਈ ਨਰਗਸ ਵਾਂਗਰ ਹੋ ਗਈ। ਏਸ ਤਰਾਂਹ ਗੱਲ੍ਹ ਦੀ ਲਾਲੀ ਨੂੰ ਫੁੱਲ ਸੀ ਜਾਂ ਸੇਉ ਧੀ ਲਾਲੀ ਨਾਲ ਮਿਲਾਯਾ