(24)
ਦੀ ਆਸ ਪੂਰੀ ਕਰਦਾ ਹੈ। ਗੱਲ ਕੀ ਅਪਨੇ ਪੱਤਾਂ ਦੇ ਹੱਥਾਂ ਅਰ ਸੂਲਾਂ ਦੀ ਉਂਗਲੀਆਂ ਨਾਲ ਇਸ ਜਵਾਨੀ ਮੱਤੀ, ਰੂਪਵਤੀ ਸ਼ਾਹਜ਼ਾਦੀ ਦੇ ਅੰਗ ਅੰਗ ਨੂੰ ਮਰਦਨ ਕਰਦਾ ਹੈ। ਇਸ ਮੇਲ ਹੁੰਦਿਆਂ ਹੀ ਸ਼ਾਹਜ਼ਾਦੀ ਦੀ ਨੀਂਦਰ ਖੁਲ੍ਹੀ। ਅਪਨੇ ਕਲਾਵੇ ਵਿੱਚ ਇਕ ਸੁੰਦਰ ਯਾਰ ਦੀ ਥਾਂ ਇਕ ਖਰਵਾ ਬੂਟਾ ਵੇਖ, ਝਟ ਪਰ੍ਹੇ ਹਟਦੀ ਹੈ। ਪਰ ਕਿੱਥੋਂ ਹੁਨ ਯਾਰ ਨਹੀਂ ਛੱਡਦਾ, ਕੁਝ ਤੇ ਥਾਂ ਥਾਂ ਤਿੱਖੀਆਂ ਨੋਕਾਂ ਚੁੰਭੀਆਂ, ਕੁਝ ਕੱਪੜੇ ਪਾਟੇ, ਨਾਜ਼ਕ ਪਿੰਡਾ ਝਰੀਟੋ ਝਰੀਟ ਹੋ ਗਿਆ। ਬੜੇ ਕ੍ਰੋਧ ਵਿੱਚ ਆਈ, ਇਸ ਕਵੀ ਸ਼ਾਹਜ਼ਾਦੀ ਨੂੰ ਪੁਰਾਨੇ ਕਵੀਆਂ ਤੇ ਜਿਨ੍ਹਾਂ ਨੇ ਸਰੂ ਨੂੰ ਯਾਰ ਦੇ ਕੱਦ ਨਾਲ ਤਸ਼ਬੀਹ ਦਿੱਤੀ ਸੀ ਬੜਾ ਗੁੱਸਾ ਆਇਆ, ਅਨੇਕ ਗਾਲ੍ਹਾਂ ਕੱਢੀਆਂ, ਅਰ ਏਹ ਸ਼ੇਅਰ ਲਿਖਕੇ ਉਹਨਾਂ ਨੂੰ ਸਾਰਟੀਫਿਕੇਟ ਦਿੱਤਾ:―
حیف بر شاعران نادیده ― غلطی را بخود پسندبده
سرو را قد یار مے گویند ― چوبیست نا تراشیده
ਉਲਥਾ:—ਲਾਨਤ ਉਹਨਾਂ ਕਵੀਆਂ ਤਾਈਂ, ਝੂਠ ਬੋਲਨ ਵਰਤਾਰਾ।
ਪਿਆਰੇ ਦਾ ਕੱਦ "ਸਰੂ" ਬਤਾਵਨ, ਜੁ ਖਰਵਾ ਕਾਠ ਨਕਾਰਾ॥
ਜ਼ੈਬ ਉਲਨਸਾ ਦਾ ਸਰੂ ਵਿੱਚ ਇਕ ਸਰੂ ਕੱਦ ਯਾਰ ਦੇ ਸਾਰੇ ਗੁਨ ਨ੍ਰਪਨ ਕਰ ਲੈਨਾ ਭੁਲ ਸੀ, ਅਰ ਉਸ ਭੁਲ ਦਾ ਸਵਾਦ ਉਸਨੇ ਕੰਡਿਆਂ ਦੀ ਚੋਭਾਂ ਵਿੱਚ ਪਾਇਆ। ਤਸ਼ਬੀਹ ਹਮੇਸ਼ਾਂ ਇਕ ਅੰਗੀ ਹੁੰਦੀ ਹੈ। ਜੇਬਊਲਨਸਾ ਆਪ ਕਾਮ ਦੇ ਵੱਸ ਹੋਸੀ, ਉਸਦੇ ਜੀ ਵਿੱਚ ਕਿਸੇ ਸੱਜਨ ਦੇ ਮਿਲਨ ਦੀ ਆਸ ਸੀ, ਪਰ ਚਾਰ ਦੀਵਾਰੀ ਵਿੱਚ ਬੰਦ, ਇੱਸ ਕਵੀ ਇਸਤ੍ਰੀ ਨੇ ਅਪਨੇ ਸੋਚ ਦੀ ਉਡਾਰੀ ਨਾਲ ਸਰੂ ਨੂੰ ਯਾਰ ਸਮਝ੍ਯਾ ਅਰ ਜਫਾ ਜਾ ਪਾਯਾ। ਇਸ ਤੋਂ ਕੋਈ ਸਰੂ ਦੀ ਤਸ਼ਬੀਹ ਵਿੱਚ ਘਾਟਾ ਨਹੀਂ ਆਯਾ, ਐਪਰ ਜੇਬਉਲਨਸਾ ਦਾ ਭੁਲੇਖਾ ਦਿਸਦਾ ਹੈ। ਹਿੰਦੀ ਵਾਲੇ "ਕੱਦ" ਦਾ ਦ੍ਰਿਸ਼ਟਾਂਤ ਤਾੜ ਦੇ ਰੁਖ ਨਾਲ ਦੇਂਦੇ ਹਨ॥
ਕਵੀ ਨੂੰ ਏਹ ਵੀ ਵੇਖਨਾ ਲੋੜੀਏ ਜੋ ਉਸ ਦੀਆਂ ਤਸ਼ਬੀਹਾਂ "ਕੁਦਰਤ" ਤੋਂ ਪਰੇ ਨਾ ਹੋਣ, ਅਰ ਨਾ ਹੀ ਅਨਹੋਨੀਆਂ ਹੋਨ। ਜੀਕਨ:―ਲੱਕ ਨੂੰ ਵਾਲ ਬਨਾਨਾ॥