ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(28)

ਦਾ ਰੰਗ ਚੜ੍ਹਾਯਾ ਅਤੇ ਅਪਨੇ ਆਪ ਨੂੰ, ਉਸ ਦੇ ਨਖਰੇ, ਸੈਨਤ ਜਾਂ ਅੱਖ ਦੇ ਇਸ਼ਾਰੇ ਤੋਂ ਕੁਹਾਯਾ। ਕਦੀ ਦਰਸ ਦੀ ਅਭਲਾਖਾ, ਕਦੀ ਬਸਲ ਦੀ ਚਾਹ। ਫਾਰਸੀ ਵਿੱਚ ਹਾਫ਼ਜ਼ ਅਰ ਪੰਜਾਬੀ ਵਿੱਚ ਬੁਲ੍ਹੇ ਨੇ ਏਸ ਅਲੰਕਾਰ ਨੂੰ ਸੌਹਣਾ ਨਭਾਯਾ ਹੈ। ਇਸਦਾ ਵਰਤਨਾ ਕਵਤਾ ਨੂੰ ਇੱਕ ਰੱਬੀ ਰੰਗ ਦੇ ਦੇਂਦਾ ਹੈ।

ਇਸੇ ਅਲੰਕਾਰ ਨੂੰ ਰੱਤੀ ਹੋਰ ਲੰਮਾ ਚੌੜਾ ਕਰ ਦੇਈਏ ਤਾਂ Allegory (ਅਲੰਕਾਰ) ਬਨ ਜਾਂਦਾ ਹੈ, ਜੋ ਇੱਕ ਕਹਾਨੀ ਹੁੰਦੀ ਹੈ ਜਿਸ ਦਾ ਅਸਲ ਆਸ਼ਾ ਲੁਕਿਆ ਹੁੰਦਾ ਹੈ। ਪ੍ਰਤਖ ਮਨੁੱਖ ਅਪਨੇ ਕੰਮ ਧੰਦੇ ਕਰਦੇ ਵਖਾਲੀ ਦੇਂਦੇ ਹਨ, ਪਰ ਅੰਤ੍ਰੀਵ ਅਰਥ ਤੇ ਸਿਖ੍ਯਾ ਹੋਰ। ਦੁਨੀਆਂ ਦੀ ਸਭ ਤੋਂ ਮਸ਼ਹੂਰ (Plgrim's Progress) ਈਸਾਈਆਂ ਦੀ ਕਿਤਾਬ ਹੈ, ਅਰ ਰਾਨਾ ਸੂਰਤ ਸਿੰਘ, ਪੰਜਾਬੀ ਦੇ ਮਬਾਹੂਰ ਕਵੀ ਭਾਈ ਵੀਰ ਸਿੰਘ ਜੀ ਰਚਿਤ, ਅਰ ਹਿੰਦੀ ਦੀ ਚੰਦ੍ਰ ਪ੍ਰਬੋਧ ਨਾਟਕ ਵੀ ਏਸੇ ਸ਼ਰੇਨੀ ਦੀਆਂ ਪੁਸਤਕਾਂ ਹਨ। ਕਬੀਰ ਭਗਤ ਦੀ ਬਾਨੀ ਵੀ ਬਾਜੀ ਵਾਰੀ ਅਜੇਹੀ ਪ੍ਰਤੀਤ ਹੁੰਦੀ ਹੈ ਜੀਕਨ ਕਿਸੇ ਆਸ਼ਕ ਦੀ ਬਿਰਹਾਂ ਭਰੀ ਕਵਿਤਾ ਹੈ। ਐਪਰ ਏਹ ਇਕ ਭਗਤ ਦੇ ਅਪਣੇ ਰੱਬ ਦੇ ਨਾਲ ਨੇਹੁੰ ਦੀ ਕਹਾਨੀ ਹੁੰਦੀ ਹੈ।

ਅੰਤ ਵਿੱਚ ਏਹ ਦੱਸਨਾ ਵੀ ਜ਼ਰੂਰੀ ਏ ਕਿ ਸਾਰੇ ਉਪ੍ਰੋਕਤ ਗੈਹਣੇ ਹੈਨ, ਤੇ ਕਵਿਤਾ ਦੇ ਸੰਗਾਰ ਲਈ। ਅੱਗੇ ਕਵੀ ਦੀ ਕਾਰੀਗਰੀ ਏਹਨਾਂ ਗੈਹਣਿਆਂ ਨੂੰ ਸੋਹਣੀ ਤਰਾਂਹ ਵਰਤਨ ਵਿੱਚ ਹੈ। ਗੈਹਣੇ ਅਪਨੇ ਥਾਂਓ ਥਾਂਈ ਸੋਹਨੇ ਲਗਦੇ ਹਨ। ਕਵਿਤਾ ਵਿੱਚ ਨਾਜ਼ੁਕ ਖਿਆਲੀ ਅਥਵਾ ਸੋਚ ਦੀ ਉਚ ਤੇ ਪਦਾਂ ਦਾ ਸੁਹੱਪਨ ਜ਼ਰੂਰੀ ਹੈ ਏਹੀ ਕਵਤਾ ਦੀ ਜਾਨ ਹੈ। ਜਦ ਰੂਪ ਹੋਇਆ ਤਾਂ ਗੈਹਣੇ ਭਾਵੇਂ ਹੋਨ ਨਾ ਹੋਨ, ਅਸਲ ਦੁਨੀਆਂ ਨੂੰ ਰੂਪ ਦੀ ਲੋੜ ਹੈ॥