(36)
(੧) ਯੁੱਧ ਜਾਂ ਲੜਾਈ ਦੀ ਵਾਰਤਾ, ਜਾਂ ਕਿਸੇ ਜੋਧੇ ਦੀ ਬਹਾਦਰੀ ਦੀ ਵਾਰ—ਕਹਾਨੀ।
(੨) ਅਜੇਹੀ ਕਵਿਤਾ ਜਿਸ ਦੇ ਸੁਨਣ ਕਰਕੇ ਬੀਰਤਾ, ਬਹਾਦਰੀ ਜੋਸ਼ ਮਾਰੇ॥
ਪੰਜਾਬੀ ਵਿੱਚ ਬੀਰ ਰਸ ਦੀ ਕਵਿਤਾ ਬੜੀ ਥੋੜੀ ਹੈ। ਪੁਰਾਨੀਆਂ ਵਾਰਾਂ ਜਿਨ੍ਹਾਂ ਦਾ ਹਾਲ ਅੱਗੇ ਕੀਤਾ ਜਾਵੇਗਾ ਬੀਰ ਰਸ ਦੀ ਸਰੇਨੀ ਵਿੱਚ ਆ ਸਕਦੀਆਂ ਹਨ। ਸ਼ਾਹ ਮੁਹੰਮਦ ਦੇ ਬੈਂਤ, ਸਿੱਖਾਂ ਤੇ ਅੰਗ੍ਰੇਜ਼ਾਂ ਦੀ ਲੜਾਈ ਦੀ ਵਾਰਤਾ ਵੀ ਇਸੇ ਰਸ ਦੀ ਪੰਗਤੀ ਵਿੱਚ ਗਿਨੀ ਜਾ ਸਕਦੀ ਹੈ॥
ਨੰਬਰ ੨ ਦੇ ਸਿਲਸਿਲੇ ਵਿੱਚ ਕੋਈ ਕਵਿਤਾ ਨਹੀਂ। ਪਰਾਨੇ ਬਹਾਦਰਾਂ ਦੀਆਂ ਵਾਰਾਂ ਵੀ ਏ ਕੰਮ ਦੇਂਦੀਆਂ ਸਨ। ਹਿੰਦੀ ਭਾਸ਼ਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਰਸ ਦੀ ਅਜੇਹੀ ਕਵਿਤਾ ਲਿਖੀ ਹੈ ਜਿਸਦਾ ਟਾਕਰਾ ਹੋਰ ਕਰਤਾ ਘੱਟ ਈ ਕਰ ਸਕਦੀ ਹੈ ਏਹਨਾਂ ਦੀਆਂ ਵਾਰਾਂ-ਚੰਡੀ ਦੀ ਵਾਰ, ਚੰਡੀ ਚਰਿਤ੍ਰ ਆਦਿ। ਸਿੱਖ ਰਾਜ ਦੇ ਸਮੇਂ ਜੁੱਧ ਵਿੱਚ ਜੋਸ਼ ਦਵਾਨ ਲਈ ਪੜ੍ਹੀਆਂ ਜਾਂਦੀਆਂ ਸਨ। ਵਨਗੀ:―
ਸੰਗੀਤ ਭੁਜੰਗ ਪ੍ਰਯਾਤ ਛੰਦ:―
ਕਾਂਗੜ ਦੰਗ ਕਾਤੀ ਕਟਾਰੀ ਕੜਾਕੰ। ਝਾਗੜ ਦੰਗ ਤੀਰੰ
ਤੁਪਕੰ ਤੜਾਕੰ। ਬਾਗੜ ਅੰਗ ਨਾਗਰ ਦੰਗ ਬਾਗੜ ਦੰਗ
ਬਾਜੇ। ਗਾਗੜ ਦੰਗ ਗਾਜੀ ਮਹਾਂ ਗੱਜ ਗਾਜੇ। ਸਾਗੜ
ਦੰਗ ਬਸਤੇ ਝਾਗੜ ਵੰਗ ਝਾਰੈਂਂ। ਬਾਗੜ ਦੰਗ ਬੀਰੰ
ਭਾਗਰ ਦੰਗ ਡਕਾਰੈਂਂ। ਸਾਗੜ ਦੰਗ ਸੂਰੰ ਕਾਂਗੜ ਦੰਗ
ਕੋਪੰ। ਭਾਗੜ ਦੰਗ ਪਰਮੰ ਰਣੰਪਾਵ ਰੋਪੰ॥
ਇਕ ਜੁੱਧ ਦੇ ਘਮਸਾਨ ਦਾ ਨ੍ਰੂਪਨ ਕਰਦੇ ਹੋਏ ਕਹੇ ਡਰਾਉਨੇ ਪਦ ਵਰਤੇ ਹਨ, ਜਿਨ੍ਹਾਂ ਦਾ ਅਸਰ ਮਨ ਵਿੱਚ ਹੋਰ ਈ ਕਿਸਮ ਦਾ ਹੁੰਦਾ ਹੈ। ਅਰ ਸੁੱਤੀ ਹੋਈ ਬੀਰਤਾ ਨੂੰ ਜਗਾਂਦਾ ਹੈ॥