(40)
ਕੋਸ਼ਸ਼ ਕਰਨ ਅਰ ਕਵਿਤਾ ਦੇ ਏਸ ਘਾਟੇ ਨੂੰ ਪੂਰਾ ਕਰਨ, ਵਨਗੀ:―
ਮਾਤਾ ਕੌਰਾਂ ਹਾਂ ਜੋ ਮਾਰੀ ਕਿਉਂ ਵੈਰੀ ਮੈਂ ਜਾਇਆ।
ਦੁਖੀ ਪੀਪਲ ਪਾਯਾ ਸੀ, ਚੁਲੀ ਸੀ ਪਾਨੀ ਪਾਇਆ
ਕੰਦੀ ਦਿਤੀਆਂ ਤੇ ਸਾਰੇ ਪੁੱਨੇ, ਮੌਤੀ ਲਗਨ ਗਨਾਇਆ।
ਵੇ ਲੋਕੋ, ਜਾਂਜੀ ਮਾਂਜੀ ਸਭ ਮੁੜ ਆਏ, ਮੇਰਾ ਲਾੜਾ ਅਜੇ
ਨਾ ਆਇਆ। ਪੁਤ ਮੋਇਆ ਮਾਂ ਫਿਰੇ ਨਿਮਾਨੀ, ਕੋਈ
ਨਾ ਆਖੋ ਅੰਮਾਂ। ਦੁੱਖੀ ਪਾਲ ਪ੍ਰਵਰਦਾ ਕੀਤਾ, ਸੂਲ ਚੁੰਘਾਯਾ ਮੰਮਾਂ। ਲਿਖੀਆਂ ਮੇਰੀ ਲੇਖ ਆ ਪਈਆਂ, ਜੋ ਲਿਖਿਆ
ਲੇਖ ਕਲੰਮਾਂ। ਅਗਰਾ ਕਹੇ ਪੁੱਤ ਹੱਥ ਨਾ ਆਵਨ,
ਪੂਰਿਆਂ ਬਾਝ ਕਰੰਮਾਂ।
ਅਗਰਾ
ਨਿਕਾ ਜੇਹਾ ਪਾਲਿਓਂ ਹੋਇਓਂ ਪੁੱਤ ਅਜ ਸ਼ਹੀਦ।
ਸੂਰਤ ਵਾਂਗ ਨਬੀ ਦੇ ਹੈਸੀ ਮਰਦ ਰਸ਼ੀਦ।
ਜੋ ਮੇਰਾ ਤੂੰ ਪੁਤ ਹੈਂ ਲੈ ਚਲ ਮੈਨੂੰ ਨਾਲ।
ਪਿੱਛੇ ਤੇਰੇ ਅਕਬਰਾਂ ਚੋਂਵਾਂ ਬਹੁਤ ਖਵਾਰ॥
ਹਾਮਦ
ਲੈ ਓ ਯਾਰ ਲਬਾਂ ਉਤੋਂ ਜਾਨ ਆਈ, ਆ ਦੇ ਦੀਦਾਰ
ਇਕ ਵਾਰ ਮੈਨੂੰ। ਬਾਜ਼ ਅਜਲ ਦੇ ਤੇਜ਼ ਤਰਾਰ ਖ਼ੂਨੀ,
ਕੀਤਾ ਵਿੱਚ ਪੱਲਕਾਰ ਸ਼ਕਾਰ ਮੈਨੂੰ। ਲੰਮੇਂ ਵੈਹਨ ਪਈ
ਆ ਤੇਰੀ ਸੋਹਣੀ ਓ, ਹੁਨ ਆ ਲੰਘਾ ਖਾਂ ਪਾਰ ਮੈਨੂੰ।
ਮੇਰੀ ਜਾਨ ਤ੍ਰਸੰਦੜੀ ਲਏ ਤਰਲੇ, ਮਿਲ ਜਾਉਹ ਪ੍ਯਾਰ੍ਯਾ
ਯਾਰ ਮੈਨੂੰ। ਤੱਤੀ ਰੱਜ ਨਾ ਵੇਖਿਆ ਮੁੱਖ ਤੇਰਾ, ਆਨ ਬਨੀ
ਸੂ ਯਾਰ ਲਚਾਰ ਮੈਨੂੰ। ਮੋਈ ਹੋਈ ਵੀ ਪਈ ਪੁਕਾਰਸਾਂਗੀ,
ਕੀਕਨ ਭੁੱਲ ਵੈਸੀ ਤੇਰਾ ਚਾ ਮੈਨੂੰ॥
ਖਲੀ ਸਾਹਿਬਾਂ ਕੋਲ ਮੈਂ, ਬੋਲ ਮੂੰਹੋਂ, ਜ਼ਰਾ ਪੱਲੜਾ ਚਾਇ
ਕੇ ਮਿਰਜ੍ਯਾ ਓਏ! ਨੀਲੀ ਪੀੜ ਦੁਬੇਲੜਾ ਘਿਨ ਮੈਨੂੰ,
ਵੰਝ ਵਾਗ ਉਠਾਏ ਕੇ ਮਿਰਜ੍ਯਾ ਓਏ। ਹੋਸੀ ਵਾਟ ਉਡੀ-
ਕਦੀ ਮਾਂਉ ਕਮਲੀ, ਮਿਲ਼ ਉਸ ਨੂੰ ਜਾਇ ਕੇ ਮਿਰਜ੍ਯਾ