ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(46)

ਪੰਜਾਬੀ ਕਵਿਤਾ ਅਤੇ ਦੂਜੀਆਂ ਬੋਲੀਆਂ
ਦੀ ਕਵਿਤਾ

(ਮੁਕਾਬਲਾ ਤੇ ਅਸਰ)

ਹਿੰਦੁਸਤਾਨ ਵਿੱਚ ਕਵਿਤਾ ਦੀਆਂ ਦੋ ਵੰਡੀਆਂ ਹੋ ਸਕਦੀਆਂ ਹਨ, (੧) ਸੰਸਕ੍ਰਿਤ ਸੰਬੰਧੀ ਕਵਿਤਾ, (੨) ਫਾਰਸੀ ਸੰਬੰਧੀ ਕਵਿਤਾ। ਥੋੜੇ ਚਿਰ ਤੋਂ ਅੰਗ੍ਰੇਜ਼ੀ ਕਵਿਤਾ ਦਾ ਵੀ ਅਸਰ ਦਿੱਸਨ ਲੱਗ ਪਿਆ ਹੈ, ਏਹ ਅਸਰ ਖਾਸ ਕਰਕੇ ਡਰਾਮੇ ਵਿੱਚ ਹੈ । ਸੰਸਕ੍ਰਿਤ ਹਿੰਦੁਸਤਾਨ ਦੀ ਸਭ ਤੋਂ ਪੁਰਾਤਨ ਬੋਲੀ ਹੈ, ਤੇ ਹਿੰਦ ਦੇ ਤਾਰੀਖੀ ਮੁੱਢ ਤੋਂ ਏਹ ਬੋਲੀ ਨਾਲੋ ਈ ਨਾਲ ਹੈ। ਫਾਰਸੀ ਹਿੰਦੁਸਤਾਨ ਵਿੱਚ ਮੁਸਲਮਾਨਾਂ ਦੇ ਹੱਲਿਆਂ ਦੇ ਨਾਲੋ ਨਾਲ ਆਈ ਏਸ ਕਰਕੇ ਸੰਸਕ੍ਰਿਤ ਸੰਬੰਧੀ ਕਵਿਤਾ ਨੂੰ ਦੇਸੀ ਕਵਿਤਾ ਜਾਂ ਹਿੰਦੀ ਕਵਿਤਾ ਆਖਿਆ ਜਾਸੀ ਅਰ ਫਾਰਸੀ ਸੰਬੰਧੀ ਕਵਿਤਾ ਨੂੰ ਪ੍ਰਦੇਸੀ ਜਾਂ ਨਿਰਾ ਫ਼ਾਰਸੀ ਲਿਖਿਆ ਜਾਸੀ॥

ਪੈਹਲੀ ਕਿਸਮ ਵਿੱਚ-ਸੰਸਕ੍ਰਿਤ, ਹਿੰਦੀ, ਬੰਗਾਲੀ, ਗੁਜਰਾਤੀ ਆਦਿ ਬੋਲੀਆਂ ਦੀ ਕਵਿਤਾ ਹੈ॥

ਦੂਜੀ ਵਿੱਚ-ਫ਼ਾਰਸੀ, ਉਰਦੂ, ਸਿੰਧੀ ਆਦਿ॥

ਪੰਜਾਬੀ ਦੋਹਵਾਂ ਦਾ ਮੇਲ ਹੈ। ਪੁਰਾਤਨ ਪੰਜਾਬੀ ਤੇ ਪੈਹਲੀ ਕਿਸਮ ਵਿੱਚ ਅਰ ਨਵੀਂ ਪੰਜਾਬੀ ਵਿੱਚ ਦੂਜੀ ਕਿਸਮ ਦਾ ਦਖ਼ਲ ਹੋ ਗਿਆ ਹੈ॥

ਹਿੰਦੀ ਕਵਿਤਾ

ਏਸ ਕਵਿਤਾ ਵਿੱਚ ਸੁਹੱਪਨ ਅਰ ਜੋਸ਼ ਤੇ ਹੈ, ਪਰ ਸਚਿ ਆਈ ਨੂੰ ਹੱਥੋਂ ਨਹੀਂ ਛੱਡਿਆ ਜਾਂਦਾ। ਕੁਦਰਤ ਅਰ ਰਚਨਾ ਤੋਂ ਸਬਕ ਸਿੱਖਿਆ ਹੈ ਅਰ ਓਸੇ ਨੂੰ ਕਵਤਾ ਵਿੱਚ ਦੱਸਿਆ ਹੈ। ਰਚਨਾ ਦੀ ਨਕਲ ਹੈ।

ਫਾਰਸੀ ਕਵਿਤਾ

ਏਸ ਕਵਿਤਾ ਵਿੱਚ ਲਫ਼ਜ਼ਾਂ ਦੀ ਜੋੜ ਤੋੜ, ਮੁਬਾਲਗੇ ਅਰ ਅਸੱਤ ਤੋਂ ਢੇਰ ਕੰਮ ਲਿੱਤਾ ਹੈ। ਕਵਿਤਾ ਦਾ ਅਸਲ ਰੂਪ ਛੱਡ ਦਿੱਤਾ ਹੈ, ਸਿਰਫ ਬਾਹਰੀ ਬਨਾਵਟ, ਸੰਗਾਰ ਵੱਲ