(49)
ਗ਼ਜ਼ਲਾਂ ਦੇ ਹੀ ਭਰੇ ਪਏ ਹਨ ਅਰ ਏਹ ਗ਼ਜ਼ਲ ਕੀ ਹੈ? ਇਕ ਇਸ਼ਕੀਆ ਮਜ਼ਮੂਨਾਂ ਦੀ ਖੁਸ਼ੀ, ਜਿਸ ਵਿੱਚ ਮਜ਼ਮੂਨ ਦੀ ਇਕ ਰਸਤਾ ਨਹੀਂ। ਇਕ ਬੈਂਤ ਕਬਰ 'ਤੇ ਫੁੱਲ ਚੜ੍ਹਾਂਦਾ ਹੈ ਤੇ ਦੂਜਾ ਜ਼ੁਲਫ਼ਾਂ ਦੇ ਸੱਪ ਲੜਾਂਦਾ ਹੈ। ਕਦੀ ਮੇਲ ਕਦੀ "ਬਿਰਹਾ" ਕਦੀ "ਰਕੀਬ" ਕਦੀ ਯਾਰ ਦਾ ਸੈਨਤ ਨਾਲ ਬੁਲਾਨਾ॥
ਗੱਲ ਕੀ ਇਕ ਗ਼ਜ਼ਲ ਵਿੱਚ ਸੌ ਮਜ਼ਮੂਨ, ਖਿਚੜੀ ਬਨਾਈ ਹੈ ਪਰ ਸਵਾਦਲੀ, ਚਾਹੇ ਕਵਿਤਾ ਦੀ ਰੀਤੀ ਦਾ ਲਹੂ ਵੀਟੀਆ, ਪਰ ਨਵਾਂ ਨਖਰਾ ਕਰ ਵਖਾਇਆ ਅਰ ਗ਼ਜ਼ਲ ਦੇ ਅਸਲੀ ਅਰਥ ਵੀ ਹਨ, ਤ੍ਰੀਮਤਾਂ ਦੀਆਂ ਗੱਲਾਂ। ਇਸ ਵਿੱਚ ਸ਼ੱਕ ਨਹੀਂ ਕਿ ਕਿਧਰੇ ੨, ਕਿਸੇ ਇਕ ਸ਼ੇਅਰ ਵਿੱਚ ਇਕ ਮਜ਼ਮੂਨ ਨੂੰ ਅਪਨੀ ਸੋਚ ਦੀ ਉਡਾਰੀ ਨਾਲ ਏਡਾ ਉਚਾ ਲੈ ਗਏ ਹਨ ਕਿ ਅਸਮਾਨ ਦੀਆਂ ਟਾਕੀਆਂ ਲਾਈਆਂ। ਘਾਟਾ ਹੈ ਤੇ ਏਹ ਕਿ “ਹਾਰਮਨੀ' ਮਲਾਉਨੀ ਨਹੀਂ। ਫੇਰ ਗ਼ਜ਼ਲ ਦੇ ਮਜ਼ਮੂਨ ਵੱਲ ਤੱਕੋ ਤਾਂ ਪਿਆਰ ਕਿਸ ਨਾਲ, ਬਾਲਕਾਂ ਜਾਂ ਅਲੂੰਏਂ ਗਭਰੂਆਂ ਨਾਲ। ਏਹ ਅਖਲਾਕੀ ਹਨੇਰ ਉਰਦੂ ਦੇ ਕਵਿਤਾ ਵਿੱਚ ਫਾਰਸੀ ਤੋਂ ਆਇਆ॥
ਹਾਲੀ ਜੀ ਬੜੇ ਜ਼ੋਰ ਨਾਲ ਢੰਡੋਰਾ ਦੇਂਦੇ ਹਨ ਕਿ ਇਸ ਭੈੜੀ ਰੀਤੀ ਨੂੰ ਛੱਡੋ। ਪ੍ਰੇਮ ਸੰਸਾਰ ਵਿੱਚ ਮਰਦ ਅਰ ਇਸਤ੍ਰੀ ਦਾ ਹੁੰਦਾ ਹੈ। ਗ਼ਜ਼ਲ ਵਿੱਚ ਜੇ ਇਸ਼ਕ ਹੀ ਕਰਨਾ ਹੈ ਤਾਂ ਰਚਨਾ ਦੇ ਵਿਰੁਧ ਕਿਉਂ ਜਾਵੇ। ਪਰ ਹਾਲੀ ਜੀ ਏਹ ਵੀ ਆਖਦੇ ਹਨ ਕਿ ਕਵੀਆਂ ਨੂੰ ਇਸਤ੍ਰੀਆਂ ਦੇ ਸਾਰੇ ਲਖਨ ਰੂਪ ਪੌਸ਼ਾਕ, ਹਾਰ ਸੰਗਾਰ ਜੀ ਦੇ ਵਲ ਵਲੇ ਆਦ ਖੁਲ੍ਹੇ ਲਫ਼ਜ਼ਾਂ ਵਿੱਚ ਨਹੀਂ ਦੱਸਨਾ ਚਾਹੀਏ। ਕਿਉਂ ਜੋ ਇਸ ਤਰਹਾਂ, ਅਪਨੀ ਇਸਤ੍ਰੀਆਂ ਦਾ ਪਰਦਾ ਦੂਸਰਿਆਂ ਅੱਗੇ ਖੋਲ੍ਹਨਾ ਹੈ ਅਰ ਏਹ ਉਸ ਕੌਮ ਲਈ