ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(51)

ਸ਼ੇਅਰ ਕੈਹਨਾ ਅਖਤਿਅਰ ਕਰੇ ਵੁਹ ਉਰਦੂ ਹੀ ਕੋ ਅਪਣੇ ਖਿਆਲਾਤ ਜ਼ਾਹਰ ਕਰਨੇ ਕਾ ਆਲਾ ਕਰਾਰ ਦੇ"॥

ਹਾਲੀ ਜੀ ਅਪਨੇ ਲੇਖਾਂ ਨੂੰ ਆਪੇ ਹੀ ਝੁਠਾਂਦੇ ਜਾਂਦੇ ਹਨ। ਨਿਆਏ ਦੇ ਅਸੂਲਾਂ ਦਾ ਖੂਨ ਕਰ ਦਿੱਤਾ। ਉਰਦੂ ਨੂੰ ਸਾਰੇ ਮੁਲਕ ਦੀ ਜ਼ਬਾਨ ਬਨਾਣ ਦੇ ਜੋਸ਼ ਵਿੱਚ ਮਸਤ ਹਾਲੀ ਜੀ ਨੇ ਸਭ ਅਪਨੇ ਪੈਹਲੇ ਲੇਖਾਂ ਤੇ ਚੌਂਕਾ ਫੇਰ ਦਿੱਤਾ। ਉਰਦੂ ਵਿੱਚ ਕਵਿਤਾ ਦਾ ਸਭ ਤੋਂ ਢੇਰ ਭੰਡਾਰ। ਹਾਂ ਜੀ ਕਾਦਾ ਭੰਡਾਰ, ਗ਼ਜ਼ਲਾਂ ਦੇ ਦੀਵਾਨਾਂ ਦਾ, ਝੂਠ ਦੀ ਦੁਕਾਨਾਂ ਦਾ, ਉਹ ਕਵਿਤਾ ਜਿਸ ਨੂੰ ਹਾਲੀ ਜੀ ਆਪ ਨਿੰਦ ਚੁਕੇ। ਏਸ ਭੰਡਾਰ ਤੇ ਏਡਾ ਮਾਨ, ਕਿ ਉਰਦੂ ਦਾ ਰਾਜ ਫੈਲੇ ਜਹਾਨ। ਹੇ ਰੱਬ ਜੀ! ਪਖਪਾਤ ਦੀ ਵੀ ਹੱਦ ਲੋੜੀਏ। ਇਸ ਮਲੜ੍ਹ ਦੇ ਢੇਰ ਤੇ ਮਾਨ ਕਰਕੇ ਆਪ ਜੀ ਕੀ ਸਲਾਹ ਦੇਂਦੇ ਹਨ ਕਿ ਅੱਗੋਂ ਲਾ ਜੋ ਕਵਿਤਾ ਲਿਖੋ ਉਹ ਉਰਦੂ ਵਿੱਚ ਹੀ ਲਿਖੋ, ਕੇਹਾ ਸੋਹਣਾ ਮੰਨਤਕ ਏਹ ਹਾਲੀ ਜੀ ਨੂੰ ਹੀ ਮੁਬਾਰਕ ਰਹੇ॥

ਉਪਰਲੇ ਲੇਖ ਤੋਂ ਪਾਠਕ ਏਹ ਨਤੀਜਾ ਨਾਂ ਕਢਨ ਕਿ ਲੇਖਕ ਦਾ ਮਤਲਬ ਹਾਲੀ ਜੀ ਦੀ ਨਿੰਦਾ ਦਾ ਹੈ। ਲੇਖਕ ਦੇ ਚਿਤ ਵਿੱਚ ਆਜ਼ਾਦ ਔਰ ਹਾਲੀ ਦੀ ਬੜੀ ਇਜ਼ਤ ਹੈ। ਏਹਨਾਂ ਮਹਾਂ ਪੁਰਸ਼ਾਂ ਨੇ ਹੀ ਉਰਦੂ ਦੀ ਕਵਤਾ ਨੂੰ ਸਿਧੇ ਰਾਹ ਪਾਨ ਦਾ ਯਤਨ ਕੀਤਾ ਅਰ ਹੁਨ ਅਸੀਂ ਵੇਖਦੇ ਹਾਂ ਕਿ ਪੁਰਾਨੇਂ ਜ਼ਮਾਨੇ ਦੀ (ਉਰਦੂ) ਕਵਿਤਾ ਗੁੰਮ ਹੁੰਦੀ ਜਾਂਦੀ ਹੈ। ਰਚਨਾ ਤੇ ਸਚਾਈ ਦਾ ਜ਼ੋਰ ਦਿਨੋਂ ਦਿਨ ਵਧਦਾ ਜਾਂਦਾ ਹੈ।

ਪੰਜਾਬੀ ਕਵਿਤਾ ਤੇ ਦੂਜੀਆਂ ਬੋਲੀਆਂ ਦਾ ਅਸਰ

ਪੰਜਾਬੀ ਦਾ ਪਿੰਡਾ ਤੇ ਸੰਸਕ੍ਰਿਤੀ ਹੀ ਹੈ ਪਰ ਉਸਤੇ ਵੇਸ ਬਦਲਦੇ ਰਹੇ। ਆਰਯ ਲੋਕਾਂ ਆਰਯ ਲੋਕਾਂ ਤੇ ਆਉਨ ਤੋਂ ਪੈਹਲੇ ਇਸ ਦੇਸ ਦੀ ਬੋਲੀ ਕੀ ਸੀ, ਠੀਕ ਪਤਾ ਨਹੀਂ। ਜੇਹੜੀ ਬੋਲੀ ਨੂੰ ਪੁਰਾਤਨ ਪਸ਼ਾਚੀ ਆਖਦੇ ਹਨ ਖਵਰੇ ਏਹੋ ਪੁਰਾਨੀ ਬੋਲੀ ਦੀ ਅੰਸ ਹੋਵੇ। ਇਸ ਦੇ ਕੁਝ ਪਦ ਜੇ ਕਿਧਰੇ