ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(52)

ਮਿਲਸਨ ਤਾਂ ਸਰਹੱਦੀ ਪਹਾੜਾਂ ਵਿੱਚ ਮਿਲਸਨ। ਸੰਸਕ੍ਰਿਤ ਬੋਲੀ ਦੀ ਕਵਿਤਾ ਤੇ ਵੇਦਾਂ ਵਿਚ ਹੋਈ, ਉਸ ਤੋਂ ਪਿਛੋਂ ਜਦ ਸੰਸਕ੍ਰਿਤ ਵਿਗੜੀ ਤਾਂ ਪ੍ਰਾਕ੍ਰਿਤ ਬਣੀ ਅਰ ਪ੍ਰਾਕ੍ਰਿਤ ਤੋਂ ਅਪ੍ਰਾਮਸਾਂ ਅਰ ਉਸ ਤੋਂ ਪੰਜਾਬੀ। ਪੰਜਾਬੀ ਦੇਸ ਤੇ ਨਿਤ ਆਏ ਦਿਨ ਨਵੇਂ ਹੱਲੇ ਹੁੰਦੇ ਸਨ। ਕਦੀ ਈਰਾਨੀ, ਕਦੀ ਯੂਨਾਨੀ, ਕਦੀ ਮੁਗ਼ਲ ਕਈ ਪਠਾਨ, ਫੇਰ ਅੰਗ੍ਰੇਜ਼। ਹਰ ਇਕ ਦੀ ਬੋਲੀ ਦਾ ਅਸਰ ਪੰਜਾਬੀ ਤੇ ਹੋਇਆ। ਪਰ ਸਾਨੂੰ ਪੁਰਾਨੀ ਕਵਿਤਾ ਮਿਲਦੀ ਨਹੀਂ। ਜੋ ਮਿਲੀ ਹੈ ਸੋ ਫਰੀਦ ਤੋਂ। ਜਦ ਇਸਲਾਮ ਦਾ ਰਾਜ ਆਇਆ ਤਾਂ ਉਸ ਦੇ ਨਾਲ ਹੀ ਫ਼ਾਰਸੀ ਦਾ ਅਸਰ ਕਵਿਤਾ ਤੇ ਪੈਨਾ ਸ਼ੁਰੂ ਹੋ ਗਿਆ ਨਾਲ ਹੀ ਅਰਬੀ ਦੇ ਪਦ ਫਾਰਸੀ ਦੀ ਰਾਹੀਂ ਆਏ ਅਰ ਅਜੇਹੇ ਪਦ:-ਰੱਬ, ਮੁਲਤਾਨ, ਖਬਰ, ਬਾਬਾ, ਨਜ਼ਰ, ਹੁਕਮ, ਫਕੀਰ, ਲਗਾਮ, ਤੈਮਤ, ਫਜਰ, ਗਰੀਬ, ਅਮੀਰ ਆਦਿ॥

ਸ਼ੇਖ਼ ਫ਼ਰੀਦ ਦੇ ਸ਼ਲੋਕ ਦੇਖੋ:―

“ਫ਼ਰੀਦਾ ਖਾਕ ਨਾਂ ਨਿੰਦੀਏ ਖਾਕੂ ਜੇਡ ਨਾ ਕੋਇ॥
ਵਸੀ ਰਬੁ ਹਿਆਲੀਐ ਜੰਗਲ ਕਿਆ ਢੂਢੇਹਿ॥
ਗੈਹਲਾ ਰੂਹ ਨਾ ਜਾਣਈ ਸਿਰ ਭੀ ਮਿਟੀ ਖਾਇ"॥

ਬਾਬਾ ਨਾਨਕ ਜੀ ਦੇ ਬਚਨਾਂ ਵਿੱਚ ਵੀ ਅਰਬੀ ਫ਼ਾਰਸੀ ਰਲੀ ਮਿਲੀ ਹੈ:―

"ਤੂੰ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ"।
"ਹੁਕਮੀ ਹੋਵਨ ਅਕਾਰ"॥
"ਗਾਵੇ ਕੋ ਵੇਖੈ ਹਾਦਰਾ ਹਦੂਰਿ"॥
ਹਦੂਰ = ਹਜ਼ੂਰ।

ਭਾਈ ਗੁਰਦਾਸ:― ਜਿਉਂ ਧਰਤੀ ਧੀਰਜ ਧਰਮ ਮਸਕੀਨੀ ਗੂੜੀ॥
ਛਜੂ:― ਏਹ ਦਿਲ ਅਜਬ ਕਿਤਾਬ ਹਰਫ ਨ ਦੂਜਾ ਲਿਖੀਏ"॥
ਹੁਸੈਨ:―
"ਕਹੈ ਹੁਸੈਨ ਫਕੀਰ ਸਾਈਂ ਦਾ ਕੌਨ ਮੋੜੇ ਰੱਬ ਦੇ ਭਾਨੇ ਨੂੰ"।