(54)
ਆਹੋ, ਮਿਯਗਾਂ ਤੀਰ ਸੀਨੇ ਚੀਰ ਮਾਰ ਪਿਆਰੇ। ਬਾਜ਼ੇ
ਕੇਸ ਕੜਾਹ ਅਬਰੂ ਦੇਨ ਨਿਸਬੱਤ, ਬਾਜ਼ੇ ਆਖਦੇ ਅਥਰ
ਗੁਬਾਰ ਪਿਆਰੇ॥
ਕਮਾਨੇ ਕਿਆਨ, ਨਰਗਸਵਾਰ ਅੱਖਾਂ, ਫ਼ਾਰਸੀ ਤਸ਼ਬੀਹਾਂ ਦੀ ਡਰ ਮਾਰ ਕਰ ਦਿੱਤੀ। ਏਹਨਾਂ ਉਸਤਾਦਾਂ ਦੀ ਰਸਮ ਚਲਾਈ ਅੱਜ ਤਕ ਟੁਰੀ ਚਲਦੀ ਹੈ। ਅੱਜ ਕੱਲ ਦੀ ਕਵਤਾ ਵੀ ਬੱਸ ਫ਼ਜ਼ਲਸ਼ਾਹ ਦੇ ਨਮੂਨੇ ਨੂੰ ਫੜੀ ਜਾਂਦੀ ਹੈ। ਓਹੀ ਫ਼ਾਰਸੀ ਤਸਬੀਹਾਂ ਜਿਨ੍ਹਾਂ ਤੋਂ ਆਜ਼ਾਦ ਤੇ ਹਾਲੀ ਤੰਗ ਆਕੇ ਬਸ ਦਾ ਹੁਕਮ ਚੜ੍ਹਾਂਦੇ ਹਨ, ਅੱਜ ਪੰਜਾਬੀ ਕਵਿਤਾ ਵਿੱਚ ਘਰ ਬਨਾਈ ਬੈਠੀਆਂ ਹਨ। ਪਰ ਜੇ ਸੱਚ ਪੁੱਛੋ ਤਾਂ ਚਾਹੇ ਸੌ ਘਰ ਦੀਆਂ ਬਨ ਬੈਠਨ ਅੰਤ ਹਨ ਓਪਰੀਆਂ ਅਰ ਪੰਜਾਬੀ ਕੰਨ ਨੂੰ ਭਾਂਵਦੀਆਂ ਘਟ ਹਨ॥
ਉਰਦੂ ਦਾ ਅਸਰ
ਉਰਦੂ ਕਾ ਅਸਰ ਓਹੀ ਹੈ ਜੋ ਫ਼ਾਰਸੀ ਦਾ, ਪਰ ਫ਼ਾਰਸੀ ਦਾ ਅਸਰ ਪੁਰਾਨਾ ਹੈ ਉਰਦੂ ਦਾ ਸਿੱਧਾ ਅਸਰ ਪੰਜਾਬੀ ਕਵਤਾ ਤੇ ਤਾਂ ਮੌਲਾਨਾ ਆਜ਼ਾਦ ਦੇ ਵੇਲੇ ਤੋਂ ਸ਼ੁਰੂ ਹੋਇਆ। ਜਦ ਏਹ ਲਾਹੌਰ ਕਾਲਜ ਦੇ ਪ੍ਰੋਫੈਸਰ ਸਨ, ਅਰ ਏਹਨਾਂ ਦੇ ਗੁਨਾਂ ਤੇ ਲਿਆਕਤ ਦੀ ਧੁੰਮ ਮਚੀ ਹੋਈ ਸੀ ਉਸ ਵੇਲੇ ਲਾਹੌਰ ਵਿੱਚ ਵੀ ਚੰਗੇ ਚੰਗੇ ਕਵੀ ਸਨ- ਫ਼ਜ਼ਲਸ਼ਾਹ, ਅਰੂੜਾ ਰਾਏ, ਰਫੀਕ, ਹਦਾਇਤਉੱਲਾਹ ਆਦਿ ਏਹਨਾਂ ਨੇ ਪੰਜਾਬੀ ਦੇ ਮੁਸ਼ਾਇਰੇ ਵੀ ਸ਼ੁਰੂ ਕਰਾ ਦਿੱਤੇ, ਅਰ ਪੰਜਾਬੀ ਵਿੱਚ ਗ਼ਜ਼ਲ ਆਖਨ ਦੀ ਚੇਟਕ ਕਵੀਆਂ ਨੂੰ ਲਾਈ ਪਰ ਏਹ ਬੂਟਾ ਦਿਲੀ ਤੇ ਲਖਨਊ ਦੀ ਨਰਮ ਤੇ ਨਾਜ਼ਕ ਜ਼ਿਮੀ ਦਾ ਵਸਨੀਕ, ਪੰਜਾਬ ਦੀ ਕੌੜੀ ਤੇ ਪੱਥਰੀ ਭੂੰਈ ਵਿੱਚ ਫਲਿਆ ਫੁਲਿਆ ਨਾਂ। ਨੌਂ ਜਵਾਨ ਗਬਰੂ ਕਵੀਆਂ ਨੇ ਜੋਸ਼ ਵਿੱਚ ਆ ਗ਼ਜ਼ਲਾਂ ਕੇਹੀਆਂ। ਪਰ ਕੀ? ਉਰਦੂ ਈ ਉਰਦੂ ਭਰਿਆ ਸੀ, ਕਿਧਰੇ ਪੰਜਾਬੀ ਦਾ ਪਦ ਵਰਤਿਆ, ਅਰ ਪੰਜਾਬੀ ਗ਼ਜ਼ਲ ਅਖਾਯਾ। ਮੈਂ ਤੇ ਏਹਨਾਂ ਗ਼ਜ਼ਲਾਂ ਨੂੰ ਪੰਜਾਬੀ ਉਰਦੂ ਦਾ ਪੈਹਲਾ ਨਮੂਨਾ ਕਹਾਂਗਾ। ਜਦੋਂ ਪੰਜਾਬੀ ਕਵੀਆਂ ਨੇ ਅਪਨੀ ਬੋਲੀ ਛੱਡ ਕੇ ਓਪਰੀ ਬੋਲੀ ਨੂੰ ਘਰ ਵਾੜਨ ਦਾ ਯਤਨ ਕੀਤਾ॥