(57)
ਕਵਤਾ ਦਾ ਅਸਰ ਦੇਨ ਦੀ ਤੇ ਪੁਲੀਟੀਕਲ ਹਾਲਤ ਤੇ
ਅਰਬ ਦੇਸ ਦੇ ਹਰ ਕਬੀਲੇ ਦਾ ਪੁਰਾਨੇ ਸਮਿਆਂ ਵਿੱਚ ਇਕ ਕਵੀ ਹੁੰਦਾ ਸੀ, ਅਰ ਉਸ ਦੀ ਕਵਤਾ ਦਾ ਅਸਰ ਉਸ ਕਬੀਲੇ ਤੇ ਏਡਾ ਹੁੰਦਾ ਸੀ ਕਿ ਉਸ ਕਬੀਲੇ ਦੀ ਉਨਤੀ ਤੇ ਤ੍ਰੱਕੀ ਉਸ ਕਵੀ ਦੀ ਲਿਆਕਤ ਤੇ ਹੁੰਦੀ ਸੀ। ਕਿੰਨੀ ਵਾਰੀ ਕਵੀਆਂ ਨੇ ਅਪਨੇ ਕਬੀਲੇ ਦੀ ਨੀਵੀਂ ਹਾਲਤ ਨੂੰ ਕਵਤਾ ਦੇ ਜੋਸ਼ ਨਾਲ ਉੱਚਾ ਕੀਤਾ। ਜਿਸ ਮਨੁੱਖ ਦੀ ਕਵੀ ਵਡਿਆਈ ਕਰਨ ਉਹੀ ਵੱਡਾ ਗਿਨਿਆ ਜਾਂਦਾ ਸੀ ਜਿਸ ਦੀ ਬੁਰਿਆਈ ਕੀਤੀ ਉਹੀ ਨੀਵਾਂ ਹੋ ਗਿਆ।
ਇਕ ਕਹਾਨੀ ਹੈ ਕਿ ਇੱਕ ਸ਼ਖਸ ਦੀਆਂ ਤਿੰਨ ਧੀਆਂ ਸਨ, ਜੁਵਾਨ, ਵਰਯੋਗ, ਪਰ ਉਹ ਘਰੋਂ ਸੀ ਗਰੀਬ, ਏਸ ਕਰਕੇ ਵਿਚਾਰੀਆਂ ਨੂੰ ਵਰ ਨਹੀਂ ਸੀ ਜੁੜਦਾ। ਉਨ੍ਹਾਂ ਦੀ ਮਾਤਾ ਨੇ ਇਕ ਮੁਖੀ ਕਵੀ ਦੀ ਮਿੱਨਤ ਕੀਤੀ, ਜਿਸ ਨੇ ਤਰਸ ਖਾਕੇ ਉਨ੍ਹਾਂ ਵਰਿਯੋਗ ਮੁਟਿਆਰਾਂ ਦੀ ਤਾਰੀਫ ਵਿੱਚ ਕਵਿਤਾ ਲਿਖੀ। ਕਵੀ ਦੀ ਕਵਤਾ ਨਾਲ ਉਨ੍ਹਾਂ ਨਢੀਆਂ ਦੀ ਵੀ ਗੁੱਡੀ ਚੜ੍ਹੀ ਸਾਰੇ ਦੇਸ ਵਿੱਚ ਮਸ਼ਹੂਰ ਹੋ ਗਈਆਂ। ਦੂਰੋਂ ੨ ਵੱਡੇ ੨ ਸਰਦਾਰਾਂ ਤੇ ਅਮੀਰਾਂ ਨੇ ਵਿਵਾਹ ਦੇ ਬੇਨਤੀ ਪੱਤ੍ਰ ਘੱਲੇ। ਅੰਤ ਓਹਨਾ ਕੁੜੀਆਂ ਦੇ ਵਿਹਾ ਬੜੇ ਬੜੇ ਧਨੀਆਂ ਨਾਲ ਹੋਏ ਜਿਨ੍ਹਾਂ ਲੱਖਾਂ ਦੇ ਹੱਕ ਮੈਹਰ ਦਿੱਤੇ। ਕੁੜੀਆਂ ਦੀ ਮਾਤਾ ਵੀ ਜਦ ਨਕਾਹ ਹੁੰਦਾ ਤਾਂ ਇਕ ਊਠ ਕਵੀ ਜੀ ਨੂੰ, ਨਜ਼ਰ ਭੇਜ ਦੇਂਦੀ॥
ਫ੍ਰਾਂਸ ਵਿੱਚ ਲਾ ਪੈਰਸ (La Paris) ਤੇ "ਲਾਮਾਰਸੇਲਜ਼" (La Marsseiles) ਦੇ ਗੀਤਾਂ ਨੇ–Revolutin ਤਰਥੱਲੀ ਪਾ ਦਿੱਤੀ ਸੀ। ਏਸੇ ਤਰਾਂ ਜਦ ਇੰਗਲਿਸਤਾਨ ਦੇ ਬਾਦਸ਼ਾਹ ਐਡਵਰਡ ਨੇ ਵੇਲਜ਼ ਤੇ ਧਾਵਾ ਕੀਤਾ ਤਾਂ ਓਥੋਂ ਦੇ ਕਵੀ ਨੇ ਇਸ ਛੋਟੀ ਜੇਹੀ ਕੌਮ ਨੂੰ ਐਡਾ ਜੋਸ਼ ਦਵਾਇਆ ਕਿ ਐਡਵਰਡ ਨੂੰ ਫਤਾ ਕਰਨ ਵਿੱਚ ਵੱਡੀਆਂ ਤਕਲੀਫਾਂ ਆਈਆਂ ਔਰ ਜਦ ਉਸਨੇ ਵੇਲਜ਼ ਫਤਹ ਕਰ ਲੀਤਾ ਤਾਂ ਸਾਰਿਆਂ ਕਵੀਆਂ ਤੇ ਢਾਡੀਆਂ ਨੂੰ ਤਲਵਾਰ ਦੀ ਭੇਟਾ ਕਰ ਦਿੱਤਾ॥