ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(62)

ਅਜ ਕਲ ਤਰੱਕੀ ਦੇ ਸਮੇਂ ਵੀ ਪੱਛਮੀ ਦੇਸ਼ਾਂ ਦੀ ਕਵਿਤਾ ਓਸ ਦਰਬਾਰ ਦੀ ਡਿਉੜੀ ਤਕ ਵੀ ਨਹੀਂ ਪੁੱਜੀ, ਜਿਸ ਉੱਚੇ ਦਰਬਾਰ ਦੀ ਸਾਰੀ ਮੰਜ਼ਲਾਂ ਦੀ ਖਬਰ, ਅੱਜ ਤੋਂ ਢੇਰ ਦੂਰ ਸਮਿਆਂ ਵਿੱਚ, ਪੰਜਾਬੀ ਕਵੀਆਂ ਨੇ ਦਿੱਤੀ ਸੀ। ਵਨਗੀ ਲਈ ਵੇਖੋ ਵੇਦਾਂ ਦੇ ਮੰਤ੍ਰ॥

ਵੇਦਾਂ ਦੀ ਬੋਲੀ ਸੰਸਕ੍ਰਿਤ ਹੈ ਅਰ ਏਹੀ ਆਰਯਾਂ ਦੀ ਬੋਲੀ ਸੀ। ਅਜ ਕਲ ਦੀ ਪੰਜਾਬੀ ਕਿਸ ਤਰ੍ਹਾਂ ਬਨੀ ਇਸ ਦਾ ਸੰਗੁਚਵਾਂ ਹਾਲ ਹੰਸ ਚੋਗ ਦੀ ਉਥਾਨਕਾ ਵਿੱਚ ਦਿਤਾ ਹੈ (ਵੇਖੋ ਹੰਸ ਚੋਗ ਪੰਨਾ ੧੫-੨੨) ਜੀਕਨ ਬੋਲੀ ਵਟਦੀ ਗਈ ਓਸੇ ਤਰਾਂ ਕਵਿਤਾ। ਅਜਕਲ ਦੀ ਬੋਲੀ ਦੇ ਅਨੁਸਾਰ ਸਭ ਤੋਂ ਪੁਰਾਨੀ ਕਵਿਤਾ ਬਾਬਾ ਫਰੀਦ ਦੀ ਹੈ, ਇਸ ਤੋਂ ਪੁਰਾਣੀ ਕਵਿਤਾ ਵੀ ਹੋਸੀ ਪਰ ਪਤਾ ਨਹੀਂ। ਜੱਟਾਂ ਦੇ ਅਖਾਨ ਤੀਵੀਆਂ ਦੇ ਗੰਨ ਖਵਰੇ ਇਸ ਤੋਂ ਪੁਰਾਨੇ ਹੋਨ। ਪਰ ਠੀਕ ਸਮੇਂ ਦਾ ਪਤਾ ਨਾ ਹੋਣ ਕਰਕੇ ਅਸੀਂ ਆਖ ਨਹੀਂ ਸਕਦੇ॥

ਬਾਬਾ ਫ਼ਰੀਦ ਜੀ ਅਸਲ ਪੰਜਾਬੀ ਨਹੀਂ ਸੀ ਉਨ੍ਹਾਂ ਦੇ ਵੱਡੇ ਬਾਹਰੋਂ ਆਏ ਸਨ ਅਰ ਏਹਨਾਂ ਤੇ ਜਰੂਰੀ ਹੀ ਫ਼ਾਰਸੀ ਦਾ ਢੇਰ ਅਸਰ ਹੋਨਾ ਸੀ। ਇਸ ਕਰਕੇ ਜਦ ਤੋਂ ਪੰਜਾਬੀ ਕਵਿਤਾ ਸ਼ੁਰੂ ਹੋਈ, ਨਾਲ ਹੀ ਫ਼ਾਰਸੀ ਦੀ ਗੁੜ੍ਹਤੀ ਮਿਲੀ। ਗੱਲ ਕੀ ਪੰਜਾਬੀ ਕਵਿਤਾ ਫ਼ਾਰਸੀ ਦੀ ਗੋਦੀ ਪਲੀ। ਫ਼ਾਰਸੀ ਦਾ ਅਸਰ ਤੇ ਹੋਇਆ ਪਰ ਇਸ ਦਾ ਅਸਲੀ ਰੂਪ ਰੰਗ ਨਹੀਂ ਗਿਆ। ਫ਼ਾਰਸੀ ਪਦ ਤਾਂ ਬਰਤਨ ਵਿੱਚ ਆ ਗਏ, ਪਰ ਹੋਰ ਅਸਰ ਨਹੀਂ ਹੋਇਆ। ਕਵਿਤਾ ਦੇ ਰੰਗ ਤੇ ਅਸਰ ਢੇਰ ਪਿੱਛੋਂ ਹੋਇਆ। ਵਨਗੀ ਬਾਬਾ ਫਰੀਦ ਦੀ ਕਵਿਤਾ ਦੀ:―

ਫਰੀਦਾ ਗਲੀਏ ਚਿਕੜ ਦੂਰਿ ਘਰੁ ਨਾਲ ਪਿਆਰੇ ਨੇਹੁ॥
ਚਲਾਂ ਤ ਭਿਜੈ ਕੰਬਲੀ ਰਹਾਂ ਤੂ ਤੁਟੈ ਨੇਹੁ॥
“ਖਸਮ ਵਸਾਰੇ ਤਾਂ ਕਮਜ਼ਾਤ"(ਗੁਰੂ ਨਾਨਕ)

ਵਨਗੀ ਪੁਰਾਨੋ ਅਖਾਨਾਂ ਤੇ ਦੋਹੜਾਂ ਦੀ:―
ਅਖਾਨ-ਸਾਵਨ ਵਸੇ ਨਿਤ ਨਿਤ, ਤੇ ਭਾਦੋਂ ਦੇ ਦਿਨ ਚਾਰ।