(66)
ਦੱਸੋ ਏਹਨਾਂ ਪਦਾਂ ਨੂੰ ਕੌਨ ਕੱਢ ਸਕਦਾ ਸੀ:―
ਰੱਬ, ਅਰਜ਼, ਸੁਲਤਾਨ, ਤੋਹਮਤ, ਨਮਾਜ਼, ਰੋਜ਼ਾ, ਹੱਕ ਸਲਾਮ, ਦੁਆ, ਬੰਦਗੀ, ਹੋਰ ਅਨੇਕ ਪਦ॥
ਇਸ ਮੁਹੰਮਦ ਸ਼ਾਹੀ ਜ਼ਮਾਨੇ ਤੋਂ ਪਿੱਛੋਂ ਪੰਜਾਬ ਵਿੱਚ ਸਿੱਖਾਂ ਦਾ ਰਾਜ ਹੋਇਆ ਅਰ ਕਵੀਆਂ ਦੀ ਕਦਰ ਵੀ ਹੋਨ ਲਗ ਪਈ। ਬੈਂਤਾਂ ਦਾ ਜ਼ੋਰ ਹੋ ਗਇਆ, ਰਾਜ ਵੱਲੋਂ ਵੀ ਕਵਿਤਾ ਦੀ ਕਦਰ ਹੋਈ, ਹਾਸ਼ਮ ਰਾਜ ਕਵੀ ਹੋਇਆ, ਕਾਦਰ ਯਾਰ, ਐਹਮਦ ਯਾਰ, ਪੀਰ ਬਖ਼ਬ ਜੇਹਾਂ ਦੀ ਕਦਰ ਹੋਈ। ਇਸ ਸਮੇਂ ਪੰਜਾਬੀ ਕਵਿਤਾ (ਬੈਂਤਾਂ) ਦੇ ਇਕ ਮਸ਼ਹੂਰ ਸਕੂਲ ਦਾ ਪਿਆਰੇ ਸਾਹਿਬ ਨੇ ਮੁੱਢ ਰੱਖਿਆ। ਪਿਆਰੇ ਸਾਹਿਬ ਜੀ ਦੇ ਸਿਲਸਿਲੇ ਦੇ ਸ਼ਾਗਿਰਦ ਹੀ ਅੱਜ ਕੱਲ ਲਾਹੌਰ ਅੰਮ੍ਰਿਤਸਰ ਵਿੱਚ ਮੰਨੇ ਹੋਏ ਕਵੀ ਹਨ। ਇਸ ਸਮੇਂ ਦੀ ਕਵਿਤਾ ਦੀ ਵਨਗੀ ਹੇਠ ਲਿਖਦੇ ਹਾਂ:―
ਲੋਕਾਂ ਭਾਨੇ ਵਸਤੀ ਵਸਦੀ ਅਤੇ ਸਭ ਜਗ ਆਖੇ ਵਸਦੀ
ਆ ਬਸਤੀ ਤਨ ਮਨ ਦੀ ਵਸਤੀ ਅਤੇ ਦਿਲ ਮੇਰੇ ਦੀ
ਵਸਦੀ। ਜਿਸ ਵਸਤੀ ਨਾਲ ਬਸਤੀ ਸਾਨੂੰ ਉਸ ਵਸਤੀ
ਨਾਲ ਨਾ ਵਸਦੀ। ਹਾਸ਼ਮ ਯਾਰ ਮਿਲੇ ਵਿਚ ਬੇਲੇ, ਉਹ
ਬਾਗ਼ ਬਹਾਰੀ ਵਸਦੀ॥
ਸਿਦਕ ਮਲਾਹ ਸਮੁੰਦਰ ਭਾਰੇ ਜਿੱਥੇ ਪੰਛੀ ਪਾਰ ਨਾਂ ਹੋਵੇ।
ਜਿਸ ਜਾ ਥਾਉਂ ਮਕਾਨ ਨਾ ਰੱਬ ਦਾ, ਤਿਸ ਜਾ ਹਜ਼ੂਰ
ਖਲੋਵੇ। ਓੜਕ ਮੁੱਲ ਪਵੇ, ਜੇਹੜਾ ਮੋਤੀ, ਨਿਤ ਮਿਯਗਾਂ
ਨਾਲ ਪ੍ਰੋਵੇ। ਹਾਸ਼ਮ ਤਾਂਘ ਹੋਵੇ ਜਿਸ ਦਿਲ ਦੀ, ਉਹਦੀ
ਜਦ ਕਦ ਹਾਸਲ ਹੋਵੇ।
ਯੇ―ਯਾਦ ਖੁਦਾਇ ਦੀ ਜਿਨ੍ਹਾਂ ਕੀਤੀ ਮਿਲਨ
ਤਿਨ੍ਹਾਂ ਨੂੰ ਤੁਰਤ ਮਜਦੂਰੀਆਂ ਨੇ। ਜਿਨ੍ਹਾਂ ਮੌਲਾ ਦੇ ਨਾਮ ਦਾ
ਵਿਰਦ ਕੀਤਾ ਉਹਨਾਂ ਮਿਲ ਗਈਆਂ ਅਜਰ ਸਬੂਰੀਆਂ ਨੇ।
ਜਿਨ੍ਹਾਂ ਜਾਨ ਪਿਆਰ ਤੋਂ ਵਿਦਾ ਕੀਤੀ ਉਹਨਾਂ ਮਿਲੀਆਂ
ਜਾ ਹਜ਼ੂਰੀਆਂ ਨੇ। ਕਲਮਾਂ ਨਬੀ ਦਾ ਆਖ ਨੂੰ ਪੀਰ
ਬਖ਼ਸ਼ਾ ਜਿਸ ਨਾਮ ਲਇਆਂ ਪਵਨ ਪੂਰੀਆਂ ਨੇ॥ਪੀਰ ਬਖਸ਼