ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(67)

ਹੁਸਨ ਜਵਾਨੀ ਤੇਰੀ ਬਖਸ਼ਸ਼ ਜੋ ਤੁਧ ਬਖਸ਼ੀ ਹੋਈ। ਹਰ ਆਦਮ ਨੂੰ ਨੇਮਤ ਕਮਲੀ ਕਦਰ ਨਾ ਜਾਨੇ ਕੋਈ। ਏਹ ਅਡੰਬਰ ਧਰਤੀ ਅੰਬਰ ਦੇਹੁ ਚੰਨ ਹੁਸਨ ਨੂਰਾਨੀ। ਲੱਖ ਅਜੇਹੀ ਕਰ ਦਖਲਾਈ ਤੈਂ ਕੁਦਰਤ ਲਾਸਾਨੀ। ਕਈ ਹਜ਼ਾਰ ਅਜੇਹਾਂ ਜਹੇ ਆਫਤਾਬੇ ਮਾਹ- ਤਾਬੇ। ਇਕ ਪਲ ਵਿੱਚ ਕਰ ਦੇਸੈਂ ਪੈਦਾ ਬੇ ਤਾਖੀਰ ਸ਼ਤਾਬੇ॥

ਐਹਮਦ ਯਾਰ

ਦਾਲ―ਦਰਦੋਂ ਬੇ ਦਰਦ ਨਾ ਹੋ ਮੀਆਂ, ਦਰਦ ਯਾਰ ਦੇ ਦਿਲ ਵਿੱਚ ਰੱਖੀਂ। ਏਹ ਤਾਂ ਦਰਦ ਹੈ ਚੀਜ਼ ਅਜ਼ੀਬ ਭਾਈ, ਦਰਦ ਆਵੇ ਨਾ ਹਥ ਕਰੋੜੀ ਲੱਖੀਂ। ਇਸ ਦਰਦ ਦੀ ਸਾਰ ਹੈ ਆਸ਼ਕਾਂ ਨੂੰ, ਜੇਹੜੇ ਰਖਦੇ ਨੀ ਦਰਦ ਵਿਚ ਅੱਖੀਂ। ਪਿਆਰੇ ਯਾਰ ਦਾ ਦਰਦ ਨਾ ਰਹੇ, ਛਿਪਿਆ, ਜਿਵੇਂ ਅੱਗ ਨਾ ਛਿਪਦੀ ਵਿੱਚ ਕੱਖੀਂ॥

ਪਿਆਰੇ ਸਾਹਿਬ

ਸਿੱਖਾਂ ਦਾ ਰਾਜ ਤੇ ਗਇਆ ਪਰ ਕਵਿਤਾ ਦਾ ਸ਼ੌਕ ਨਾ ਗਇਆ। ਰਤਾ ਦੇਸ ਵਿੱਚ ਅਮਨ ਹੋਇਆ ਤਾਂ ਕਵੀ ਵੀ ਆ ਪ੍ਰਗਟੇ। ਫ਼ਜ਼ਲ ਸ਼ਾਹ, ਗੁਲਾਮ ਰਸੂਲ, ਹਦਾਇਤਉੱਲਾਹ, ਅਰੂੜਾ ਰਾਇ ਆਦ ਨੇ ਲਾਹੌਰ ਵਿੱਚ ਕਵਿਤਾ ਦਾ ਜੋਸ਼ ਰੱਖਿਆ। ਉੱਧਰ ਲੈਹੰਦੇ ਦੇਸ, ਗੁਜਰਾਤ, ਜੇਹਲਮ ਦੇ ਜ਼ਿਲਿਆਂ ਵਿੱਚ ਵੀ ਕਵੀ ਹੋਏ, ਜੀਕਨ ਸ਼ਮਸ਼ਦੀਨ, ਐਹਮਦ ਯਾਰ ਦੂਜਾ। ਦੁਆਬੇ ਤੇ ਮਾਲਵੇ ਵਲ ਜੀਵਾ ਸਿੰਘ, ਭਗਵਾਨ ਸਿੰਘ, ਕਿਸ਼ਨ ਸਿੰਘ ਆਰਿਫ ਆਦਿ ਨੇ ਅਪਨੀ ੨ ਸੁੰਦਰ ਕਵਿਤਾ ਲਿਖ ਲਿਖ ਲੋਕਾਂ ਦੇ ਜੀ ਪਰਚਾਏ। ਗੱਲ ਕੀ ਏਹ ਸਮਾਂ ਪੰਜਾਬੀ ਕਵਿਤਾ ਦੇ ਬੜੇ ਤੇਜ ਦਾ ਸਮਾਂ ਸੀ, ਪਰ ਏਸੇ ਸਮੇਂ ਪੰਜਾਬੀ ਦੀ ਰਹੀ ਖੂਹੀ ਅਪਨਿਤ ਵੀ ਜਾਂਦੀ ਰਹੀ, ਫਾਰਸੀ ਪਦਾਂ ਦੀ ਭਰਮਾਰ, ਫਾਰਸੀ ਤਸ਼ਬੀਹਾਂ ਤੇ ਮੁਹਾਵਰੇ। ਇਕ ਦੈਂਤ ਪੜ੍ਹੋ, ਫ਼ਾਰਸੀ ਬਿਨਾ ਕੁਝ ਲਭਦਾ ਨਹੀਂ॥

ਨਾਲੋ ਨਾਲ ਉਰਦੂ ਵੀ ਪੰਜਾਬ ਵਿੱਚ ਵੜ ਆਈ ਸੀ ਅਰ ਮੌਲਾਨਾ ਆਜ਼ਾਦ ਦੀ ਕ੍ਰਿਪਾ ਨਾਲ ਉਰਦੂ ਮੁਸ਼ਾਇਰੇ ਸ਼ੁਰੂ ਹੋ ਗਏ ਸਨ। ਅਜ਼ਾਦ ਹੋਰਾਂ ਪੰਜਾਬੀ ਕਵੀਆਂ ਨੂੰ ਵੀ ਗ਼ਜ਼ਲ ਦਾ