ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(71)

ਇਕ ਤੇ “ਪੀਲੂ ਕਵੀ ਹੈ, ਅਰ ਉਸ ਦੇ ਕੁਝ ਕੁ ਪਿੱਛੋਂ ਪਰ ਰਤੀ ਵਧੀਕ ਸ਼ਾਨ ਵਿੱਚ, ਹਾਫ਼ਜ਼ ਬਰਖੁਰਦਾਰ, ਇਸ ਦੇ ਨਾਲ ਨਾਲ ਵਜੀਰ ਜਾਫ਼ਰ ਖਾਨ ਹੈ। ਹੈਂ! ਵੇਖੋ ਬਰਖੁਰਦਾਰ ਦੇ ਸਿਰ ਤੇ ਸਾਯਾ ਕਾਦਾ ਹੈ, ਏਹ ਤੇ ਕੋਈ ਹਵਾਈ ਬਸਤ ਹੈ। ਕਦੀ ਹਵਾ, ਕਦੀ ਇਕ ਤ੍ਰੀਮਤ ਦੇ ਬੁੱਤ ਦਾ ਝੌਲਾ ਪੈਂਦਾ ਹੈ। ਤੀਵੀਂ ਵੀ ਮੁਟਿਆਰ ਪਰ ਜ਼ਖ਼ਮਾਂ ਨਾਲ ਘੈਲ, ਲੌਹ ਲੁਹਾਨ ਉਹੋ! ਏਹ ਸਾਹਿਬਾਂ ਦੀ ਰੂਹ ਹੋਈ। ਏਹ ਕਵੀ ਕੁਝ ਅਪਨੀ ਕਵਿਤਾ ਸੁਨਾਂਦੇ ਹਨ ਅਤੇ ਲੋਕ ਸੁਨ ਸੁਨ ਮਸਤ ਹੁੰਦੇ ਹਨ॥

ਏਹਨਾਂ ਤੋਂ ਪਿੱਛੋਂ, ਵਾਜਾ ਵੀ ਹੋਰ, ਸੁਰ ਵੀ ਹੋਰ, ਲੋਕ ਵੀ ਹਨ ਰਤੀ ਪ੍ਰੇਮ ਵਿੱਚ ਰੰਗੇ, ਐਸ਼ ਦੇ ਮੱਤੇ ਝੂਮਦੇ ਝਾਮਦੇ ਚਲੇ ਆਉਂਦੇ ਹਨ, ਏਹਨਾਂ ਵਿੱਚ ਕਵੀ ਵੀ ਨਵੇਂ ਰੰਗ ਦੇ ਦਿਸਦੇ ਹਨ॥

ਸਭ ਤੋਂ ਪੈਹਲੇ ਇਕ ਹਾਫ਼ਜ਼ ਕਵੀ-ਮੁਕਬਲ ਹੈ। ਏਹ ਵੀ ਦੁਰੰਗਾ ਕਵੀ ਹੈ। ਕਦੀ ਤੇ ਪੁਰਾਨੇ ਫ਼ੈਸ਼ਨ ਤੇ ਮਰਸੀਏ ਪੜ੍ਹ ਪੜ੍ਹ ਲੋਕਾਂ ਨੂੰ ਰਵਾਂਦਾ ਹੈ ਅਰ ਕਦੇ ਨਵਾਂ ਸਾਜ਼ ਕੱਢ, ਹੀਰ ਦੇ ਬੈਂਤ ਸੁਨਾਂਦਾ ਹੈ, ਹੀਰ ਦੀ ਸੁਰ ਛੋਹ ਲੋਕਾਂ ਦੇ ਚਿਤ ਮੋਹ ਲੈਂਦਾ ਹੈ, ਨਵੀਂ ਤੇ ਅਜੀਬ ਸੁਰ ਹੈ। ਵਾਰ ਬੈਂਤ ਦੇ ਕਾਰੀਗਰ। ਏਹਨਾਂ ਦੇ ਕੁਝ ਕੁ ਵਿੱਥ ਤੇ ਇਕ ਕਵੀ, ਸੋਹਨਾ ਸਜੀਲਾ, ਲੰਮੇ ਵਾਲ, ਸਿਰ ਤੇ ਵੱਡੀ ਪੱਗ, ਝੂਮਦਾ ਝਾਮਦਾ ਪ੍ਰੇਮ ਵਿੱਚ ਮਸਤ ਚਲਿਆ ਆਉਂਦਾ ਹੈ। ਇਸ ਦੇ ਸਾਜ ਵਾਜੇ ਤੇ ਕੁਝ ਕੁ ਮੁਕਬਲ ਦੇ ਵਾਂਗੂ, ਪਰ ਰਸ ਢੇਰ ਵਧੀਕ। ਏਥੇ ਏਨੀ ਭੀੜ ਹੈ, ਕਿ ਸਾਰੀ ਲੁਕਾਈ ਟੁਟ ਟੁਟ ਪੈਂਦੀ ਹੈ, ਏਹ ਕਦੀ ਤੇ ਮਸਤੀ ਵਿੱਚ ਸੁਰ ਅਲਾਪਦਾ ਹੈ ਅਰ ਹੀਰ ਰਾਂਝੇ ਦਾ ਕਿੱਸਾ ਸੁਨਾਂਦਾ ਹੈ। ਵਿਚ ੨ ਹਾਉਕਾ ਭਰ ਕੇ ਗੋਤਾ ਖਾ ਜਾਂਦਾ ਹੈ। ਜੀਕਨ ਕਿਸੇ ਬੈਂਤ ਦੇ ਤੀਰ ਇਸ ਦੇ ਕਲੇਜੇ ਨੂੰ ਵਿੰਨ੍ਹ ਜਾਂਦੇ ਹਨ। ਏਹੀ ਪਰਤੀਤ ਹੁੰਦਾ ਹੈ, ਜੀਕਨ ਹੀਰ ਰਾਂਝੇ ਦੀ ਕਹਾਨੀ ਇਸ ਦੇ ਹਡ ਬੀਤੀ ਹੈ। ਏਹ ਜੇ ਸੱਯਦ ਵਾਰਸ ਸ਼ਾਹ-ਜੰਡਯਾਲਾ ਸ਼ੇਰ ਖਾਂ ਦਾ। ਔਹ ਲੌ ਇਸ ਦੇ ਸਿਰ ਤੇ ਵੀ ਦੋ ਹਵਾਈ ਰੂਹਾਂ ਛਤ੍ਰ ਝੁਲਾਈ ਤੇ ਚੌਰੀ ਕਰਦੀਆਂ ਆਉਂਦੀਆਂ ਹਨ। ਏਹ ਹੀਰ ਰਾਂਝੇ ਦੀਆਂ