ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਹੋ ਜਾਓ

ਭੈਣੋ ਭਰਾਓ, ਇੱਕ ਹੋ ਜਾਓ।
ਭਾਰਤ ਦੇਸ਼ ਨੂੰ ਸੁਰਗ ਬਣਾਓ।
ਸੁੰਦਰ ਲਿਖਣਾ, ਚੰਗਾ ਲਿਖਣਾ।
ਅੱਡ ਤੁਸੀਂ ਸਭਨਾਂ ਤੋਂ ਦਿਖਣਾ।
ਸੀਮਿਤ ਖਾਓ, ਸਕੂਲੇ ਜਾਓ।
ਪੜ੍ਹੋ ਕਿਤਾਬਾਂ, ਗਿਆਨ ਵਧਾਓ।
ਮੰਨੋ ਕਹਿਣਾ, ਚਲਦੇ ਰਹਿਣਾ।
ਵਿਦਿਆ ਹੈ, ਜ਼ਿੰਦਗੀ ਦਾ ਗਹਿਣਾ।
ਬੁਰੀ ਲੜਾਈ, ਬੁਰੀ ਗਲਾਈ।
ਸਭ ਤੋਂ ਬੁਰੀ ਏ ਹੱਥੋ-ਪਾਈ।
ਰਾਤ ਨਾ ਝਾਗੋ, ਆਲਸ ਤਿਆਗੋ।
ਛੇਤੀ ਸੋਵੋ ਤੇ ਛੇਤੀ ਜਾਗੋ।
ਹਸਣਾ ਗਾਉਣਾ, ਅਹੁਦਾ ਪਾਉਣਾ।
ਮਾਤ-ਪਿਤਾ ਦੀ ਸੇਵ ਕਮਾਉਣਾ।
ਵਧਦੇ ਜਾਓ, ਮੰਜ਼ਿਲਾਂ ਪਾਓ।
ਮਾਂ ਬਾਪ ਦਾ ਨਾਂ ਚਮਕਾਓ।

ਕੌਡੀ-ਬਾੜੀ ਦੀ ਗੁਲੇਲ - 9