ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਸਮ ਬਦਲੀ ਦਿਲ ਨੂੰ ਠੱਗਦੀ।
ਨਵੀਂ ਵਿਆਹੁਲੀ ਨੂੰ ਜਿਉਂ ਕੰਤ।
ਆਈ ਬਸੰਤ..............

ਨਿੱਘ ਸ਼ੁਰੂ ਹੋਈ ਛਟ ਗਿਆ ਪਾਲ਼ਾ।
ਸੋਹਣਾ ਹੋ ਗਿਆ ਆਲ਼ਾ-ਦੁਆਲ਼ਾ।
ਗਰਮੀ ਮਾਰਨ ਲੱਗੀ ਉਛਾਲ਼ਾ।
ਸਰਦੀ ਦਾ ਹੁਣ ਹੋ ਗਿਆ ਅੰਤ।
ਆਈ ਬਸੰਤ...................

ਕੌਡੀ-ਬਾਡੀ ਦੀ ਗੁਲੇਲ - 11