ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਛੁੱਟੀ ਦੀ ਘੰਟੀ

ਵੱਜਗੀ ਏ ਘੰਟੀ ਵੀਰੋ ਛੁੱਟੀ ਹੋ ਗਈ।
ਚਲੋ ਬੈਗ ਚੁੱਕ ਕੇ ਘਰਾਂ ਨੂੰ ਭੱਜੀਏ।
ਰੁਕਣ ਦਾ ਏਥੋਂ ਹੁਣ ਕੋਈ ਕੰਮ ਨੀ,
ਕਿਤੇ ਫੇਰ ਲੈਣ ਨਾ ਬਿਠਾ ਮੈਡਮਾਂ।
ਛੇਤੀ-ਛੇਤੀ ਲੰਘ ਜਾਈਂ ਬੜੇ ਗੇਟ ਚੋਂ।
ਇੱਕ ਦੂਜੇ ਨਾਲੋਂ ਮੂਹਰੇ ਭੱਜ ਕੇ।
ਬੜੇ ਰੋਡ ਉੱਤੇ ਜਾਣ ਕਾਰਾਂ ਮੋਟਰਾਂ,
ਅਸੀਂ ਨਹੀਂ ਇਕ ਦਮ ਪਾਰ ਕਰਨਾ।
ਟੋਏ ਕੋਲੋਂ ਜਿੱਥੇ ਗੱਡੀ ਹੌਲੀ ਹੁੰਦੀ ਆ,
ਉਥੋਂ ਪਾਰ ਕਰਕੇ ਘਰੇ ਜਾ ਵੜਨਾ।
ਘਰ ਜਾ ਕੇ ਅਸੀਂ ਰੋਟੀ ਖਾ ਕੇ ਖੇਡਣਾ,
ਥੱਕਗੇ ਆ ਹੁਣ ਅਸੀਂ ਨਹੀਂ ਪੜ੍ਹਨਾ।
ਵੱਜਦੀ ਏ ਘੰਟੀ................

ਕੌਡੀ-ਬਾਡੀ ਦੀ ਗੁਲੇਲ - 15