ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬੀਬੇ ਬੱਚੇ

ਇੱਕੜਮ-ਤਿਕੜਮ ਬੱਲੇ ਬੂ।
ਬੱਚੇ ਸਕੂਲ ਨੂੰ ਚੱਲੇ ਬੂ।
ਬੱਲਬ-ਸ਼ੱਲਬ ਲਗਦੇ ਬੂ।
ਕਿੰਨੇ ਸੋਹਣੇ ਲਗਦੇ ਬੂ।
ਬਾਂਦੇ ਡੋਰ ਪਰਾਂਦੇ ਬੂ।
ਛਾਲਾਂ ਮਾਰਦੇ ਜਾਂਦੇ ਬੂ।
ਊਂਠੇ ਪੌਂਚੇ ਢੌਂਚੇ ਬੂ।
ਸਹੀ ਸਮੇਂ ਤੇ ਪਹੁੰਚੇ ਬੂ।
ਚੀਚਮ ਚੋਲ ਮਚੌਂਦੇ ਬੂ।
ਗੁਰੁ ਜਨਾ ਕੋਲ ਆਉਂਦੇ ਬੂ।
ਰਿਦਮ ਸਿਦਮ ਗਾਉਂਦੇ ਬੂ।
ਚਰਨੀਂ ਸੀਸ ਨਿਵਾਉਂਦੇ ਬੂ।
ਲਗਨ ਮਗਨ ਬਰਦੇ ਬੂ।
ਸੋਹਣਾ ਲਿਖਦੇ ਪੜ੍ਹਦੇ ਬੂ।
ਟਿਮਕ-ਟਿਮਕ ਤਾਰੇ ਬੂ।
ਸਭ ਨੂੰ ਲਗਦੇ ਪਿਆਰੇ ਬੂ।

ਕੌਡੀ-ਬਾਡੀ ਦੀ ਗੁਲੇਲ - 18