ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਫੱਟੀ ਬਸਤਾ

ਹੱਥ ਚ ਫੱਟੀ ਬਸਤਾ ਚਾਇਆ।
ਨਾਨਕ ਅੱਜ ਮਦਰੱਸੇ ਆਇਆ।

ਨਾਨਕੀ ਸੋਹਣੇ ਬਸਤਰ ਪਾਏ।
ਤ੍ਰਿਪਤਾ ਫੁਲਕੇ ਬੰਨ ਪਕੜਾਏ।
ਮੋਢਿਆਂ ਤੇ ਕਾਲੂ ਨੇ ਉਠਾਇਆ।
ਨਾਨਕ ਅੱਜ......................।

ਪਾਧੇ ਦੇ ਪੈਰੀਂ ਹੱਥ ਲਾ ਕੇ।
ਬੈਠਾ ਬੱਚਿਆਂ ਦੇ ਵਿੱਚ ਜਾ ਕੇ।
ਪਾਧੇ ਪਹਿਲਾ ਸਬਕ ਸਿਖਾਇਆ।
ਨਾਨਕ ਅੱਜ.. ..................।

ਪਾਧਾ ਦੱਸਦਾ ਸੁਣਦਾ ਜਾਂਦਾ।
ਨਾਨਕ ਪੁੱਛਦਾ-ਗੁਣਦਾ ਜਾਂਦਾ।
ਪੜ੍ਹਨ ਦਾ ਛੇਤੀ ਕੰਮ ਮੁਕਾਇਆ।
ਨਾਨਕ ਅੱਜ........................।

ਕੌਡੀ-ਬਾਡੀ ਦੀ ਗੁਲੇਲ - 19