ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵਣ ਮਹਾਂ ਉਤਸਵ

ਮੀਂਹ ਪੈ ਰਿਹਾ ਸੀ ਅਗਸਤ ਜਦੋਂ ਆਇਆ।
ਸਕੂਲ ਸਾਡੇ ਅਸੀਂ ਵਣ-ਮਹੋਤਸਵ ਮਨਾਇਆ।

ਸਕੂਲ ਦੇ ਸਟੇਡੀਅਮ 'ਚ ਰਸਮ ਅਦਾ ਕੀਤੀ।
ਜਿਲ੍ਹੇ ਦੇ ਸਿੱਖਿਆ ਅਫ਼ਸਰ ਨੇ ਸ਼ਿਰਕਤ ਕੀਤੀ।
ਇਸ ਦਿਨ ਦੀ ਮਹਾਨਤਾ ਉੱਤੇ ਚਾਨਣਾ ਪਾਇਆ।
ਸਕੂਲ ਸਾਡੇ ਅਸੀਂ..................................।

ਸਰੂੰ ਦੇ ਪੌਦੇ ਗੇਟ ਦਿਆਂ ਪਾਸਿਆਂ ਤੇ ਲਾਏ।
ਸਫੈਦੇ ਟੋਏ-ਪੁੱਟ ਕੰਧਾਂ ਕੋਲ ਸੀ ਸਜਾਏ।
ਅੰਬ ਅਮਰੂਦ ਕੇਲਾ ਪਾਰਕ ’ਚ ਲਾਇਆ।
ਸਕੂਲ ਸਾਡੇ ਅਸੀਂ........................।

ਸ਼ਿੰਗਾਰ ਪੌਦੇ ਚੰਪਾ ਕਲੀ ਡੇਲੀਆਂ ਲਗਾਈਆਂ।
ਗੁਲਮੋਹਰ ਬੋਗਨਬਿਲਾ ਕੇਲੀਆਂ ਲਗਾਈਆਂ।
ਕਰਨਾ ਜੋ ਚਾਹੀਦਾ ਹੈ ਕਰ ਕੇ ਦਿਖਾਇਆ।
ਸਕੂਲ ਸਾਡੇ ਅਸੀਂ.........................।

ਕੌਡੀ-ਬਾੜੀ ਦੀ ਗੁਲੇਲ - 22