ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜੇਜੀ ਰਾਮ

ਜੇਜੀ ਰਾਮ ਬਣਾਦੇ ਕਾਮ।
ਚੀਜ਼ਾਂ ਦੇ ਲੈ ਨਾ ਦਾਮ।
ਜੀਵਨ ਖਾਨ, ਬਣਾ ਲੈ ਸ਼ਾਨ।
ਰੋਟੀ ਪਾਣੀ ਕਰ ਦੇ ਦਾਨ।
ਬਿੱਟੂ ਲਾਲ ਕਰੀਂ ਕਮਾਲ।
ਰੋਟੀ ਮਿਲਗੀ ਦੇਦੇ ਦਾਲ।
ਸਿੱਪੀ ਦਾਸ ਬੁਝਾ ਦੇ ਪਿਆਸ।
ਪਾਣੀ ਦੇ ਜੋ ਤੇਰੇ ਪਾਸ।
ਬੀਜੇ ਸੇਠ ਵਧਾ ਨਾ ਪੇਟ।
ਥੋੜ੍ਹਾ ਉੱਠ ਤੇ ਥੋੜ੍ਹਾ ਬੈਠ।
ਟੀਟੂ ਸਿੰਘ ਪਵਾ ਲੈ ਰਿੰਗ।
ਧੂੰਆਂ ਛੱਡ ਨਾ ਲੱਗੂ ਹਿੰਗ।
ਟੂਟੀ ਮੱਲ ਪਰੌਠੇ ਥੱਲ।
ਸੁਣ ਕੇ ਜਾਈਂ ਮੇਰੀ ਗੱਲ।

ਕੌਡੀ-ਬਾਡੀ ਦੀ ਗੁਲੇਲ - 23