ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਿਕਾਇਤਾਂ

ਭੈਣਜੀ ਹਟਦਾ ਨੀ ਭੂੰਡੀ।
ਲੱਤ ਮੇਰੀ ਤੇ ਵੱਢੇ ਚੂੰਡੀ।
ਠੂਲੀ ਝੋਲਾ ਫਿਰੇ ਘੜੀਸੀ।
ਮੇਸ਼ੀ ਨੇ ਮੇਰੀ ਫੱਟੀ ਚੁੱਕੀ।
ਕਾਲੂ ਨੇ ਮੇਰੀ ਸ਼ਾਹੀ ਡੋਲ੍ਹੀ।
ਲੀਲੂ ਨੇ ਮੇਰੀ ਗਾਚੀ ਖੋਹਲੀ।
ਜੈਬ ਨੇ ਥੱਲਿਓਂ ਤੱਪੜ ਖਿੱਚਿਆ।
ਮੂੰਹ ਪਰਨੇ ਮੈਨੂੰ ਭੁੰਜੇ ਸੁਟਿਆ।
ਪੁੰਨੋ ਸੜੰਨੋ ਤੋੜਗੀ ਕਾਨੀ।
ਬੱਤੀ ਮੇਰੀ ਖਾ ਗਿਆ ਭਾਨੀ।
ਜੀਤੇ ਮੇਰੀ ਸਲੇਟ ਲੁਕੋਲੀ।
ਤਾਹੀਓ ਡੋ-ਡੋ ਕਰਦਾ ਗੋਹਲੀ।
ਗੰਜੀ ਨੇ ਮੇਰੇ ਖਾਏ ਪਕੌੜੇ।
ਪੋਣੇ ਦੇ ਵਿੱਚ ਬੰਨ੍ਹ ’ਤੇ ਰੋੜੇ।

ਕੌਡੀ-ਬਾਡੀ ਦੀ ਗੁਲੇਲ - 25