ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਗਾਂ ਮੇਰੀਆਂ ਲਾਵੇ ਭੀਚਾਂ।
ਜੀਭਾਂ ਕੱਢਣ ਤੇਜੀ ਮ੍ਹੀਚਾ।
ਮੱਲ੍ਹੀ ਵੀ ਮੇਰੇ ਕੂਹਣੀਆਂ ਮਾਰੇ।
ਪੇਸ਼ ਪਏ ਮੇਰੇ ਬੱਚੇ ਸਾਰੇ।
ਮੇਰਾ ਰੱਖੋ ਖਿਆਲ ਭੈਣ ਜੀ।
ਸਦਾ ਈ ਰੱਖੋ ਨਾਲ ਭੈਣ ਜੀ।
ਤਾਹੀਂਓਂ ਤਾਂ ਮੈਂ ਪੜ੍ਹ ਸਕਦਾ ਹਾਂ।
ਅਨਪੜ੍ਹਤਾ ਨਾਲ ਲੜ ਸਕਦਾ ਹਾਂ।
ਹਾੜਾ!ਤਰਸ ਮੇਰੇ ਤੇ ਖਾ ਲਓ।
ਮੈਂ ਡੁੱਬਦਾ ਜਾਵਾਂ ਬਚਾ ਲਓ।

ਕੌਡੀ-ਬਾਡੀ ਦੀ ਗੁਲੇਲ - 26