ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੜੀਕੇ-ਫੜੀਕੇ ਅੜੀ-ਥੁੜੀ ਤੇ ਤੋੜ-ਤੜੀਕੀ ਮਾੜੀ।
ਬੱਬੂ ਬਾਬੇ ਬੰਬੋ ਬੇਬੇ ਦੀ ਬੰਬੀ ਵੱਲ ਬਾੜੀ।

ਲਾਭੀ ਕੀ ਵੰਡ ਣਾਣੀ ਦੀ ਜੰਞੇ ਵੰਞੀ ਙੋਰੀ।
ਝੰਡੂ ਝਾਲ ਨਾ ਝੱਲੇ ਝੱਲੀ ਦੀ ਝੁਰ ਝੁਰਾਗਿਆ ਝੋਰੀ।

ਠਾਠਾ ਬੱਧਾ ਠਾਠ ਠੁਠੇ ਦੇ ਕਰਦਾ ਠੋਰਾ-ਠੋਰੀ।
ਢੰਗੂ ਢੋਲੀ ਢੋਲ-ਢਮੱਕਾ ਢੱਡ ਵਜਾਵੇ ਚੋਰੀ।

ਚੋਰ ਚੁਰਾਸੀ ਚਲੇ ਚੀਨ ’ਚੋਂ ਪਹੁੰਚੇ ਬੀਚ ਚਰਾਸੋਂ।
ਉਮਰ ਅਠਾਰਾ ਏਕ ਅਪਸਰਾ ਉਤਰੀ ਅੱਜ ਅਕਾਸ਼ੋਂ।

ਘੱਗਰ ਘਾਟ ਤੇ ਘੁੰਗਟ ਘਾਲੇ ਘਿਰਗੀ ਘਪਲੋ ਘੋਲੀ।
ਭੁੱਲ-ਭੁਲੇਖੇ ਭੱਠ `ਚ ਭੁੱਜੀ ਭਾਂਡਿਆਂ ਭਰੀ ਭੜੋਲੀ।

ਸੰਤਾ ਸਿੰਘ ਨੇ ਸਰਸਿਓ ਲੈ ਲੈ ਸਸਤੇ-ਸਸਤੇ ਸੀਸੇ।
ਰੇੜਾ-ਰੋੜਦਾ ਰੋਜ਼ ਰੌਣਕੀ ਰਾਮ ਕੀ ਰੀਸੇ-ਰੀਸੇ।

ਡੁੱਡਾ ਡੁੱਡੀ ਡੋ-ਡੋ ਕਰਦੇ ਡੋਡੀ ਡੰਡਾ ਡੁੱਕੇ।
ਥਥਲੂ-ਥਥਲੋ ਥੇ ਥਥਲਾਉਂਦੇ ਥੂ-ਥੂ ਕਰਦੇ ਥੁੱਕੇ।

ਛੱਜੂ ਛੱਜ ਛਲਕਾਉਂਦਾ ਛੱਡੇ ਛਾਵੇਂ ਛੇ-ਛੇ ਛਾਲਾਂ।
ਲਾਲ-ਪੀਲਾ ਜਿਹਾ ਲਾਲੂ ਲਾਲਾ ਹੈ ਲਮਕਾਉਂਦਾ ਲਾਲਾਂ।

ਦਾਦੀ ਦੇ ਦੰਦਾਂ ਦੀ ਦਾਰੂ ਵੈਦ ਦੇਖ ਲੋ ਦਿੰਦਾ।
ਛਮ-ਛਮ ਕਰਦਾ ਛਾਛ ਦਾ ਛੰਨਾ ਗਿਆ ਛਲਕਾਉਂਦਾ ਛਿੰਦਾ।

ਕੌਡੀ-ਬਾਡੀ ਦੀ ਗੁਲੇਲ - 29