ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/33

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜੰਗਲ ਬਣਾਉਣ ਸਵਰਗ

ਜੰਗਲਾਂ ਦੀ ਭਰਮਾਰ ਧਰਤ ਨੂੰ ਸਵਰਗ ਬਣਾਉਂਦੀ ਹੈ।
ਪੌਦਿਆਂ ਦੀ ਅਣਹੋਂਦ ਬੜੇ ਨੁਕਸਾਨ ਪਹੁੰਚਾਉਂਦੀ ਹੈ।

ਵਧ ਜਾਂਦੀ ਏ ਗਰਮੀ ਵਰਖਾ ਬਿਲਕੁਲ ਪੈਂਦੀ ਨਹੀਂ।
ਜਲਵਾਯੂ ਦੇ ਵਿੱਚ ਜ਼ਰਾ ਵੀ ਤਾਕਤ ਰਹਿੰਦੀ ਨਹੀਂ।
ਦਰਿਆਵਾਂ ਵਿੱਚ ਹੜ੍ਹਾਂ ਦੀ ਆਮਦ ਕਹਿਰ ਮਚਾਉਂਦੀ ਹੈ।
ਪੌਦਿਆਂ ਦੀ ਅਣਹੋਂਦ......................।

ਜੰਗਲ ਕੱਟੇ ਜਾਵਣ ਜੰਗਲੀ ਜਾਨਵਰ ਮਰ ਜਾਂਦੇ।
ਧਰਤੀ ਦੀ ਜੋ ਰੌਣਕ ਮਿਟਕੇ ਸੁੰਨਾ ਕਰ ਜਾਂਦੇ।
ਜੀਵਨ ਫਿਕਾ ਹੋ ਜਾਂਦਾ ਇਹ ਬਪਤਾ ਆਉਂਦੀ ਏ।
ਪੌਦਿਆਂ ਦੀ ਅਣਹੋਂਦ......................।

ਵਾਯੂ ਮੰਡਲ ਪ੍ਰਦੂਸ਼ਿਤ ਹੋ ਜਾਂਦੇ ਝੱਟ ਬਈ।
ਘਟ ਜਾਂਦੀ ਆਕਸੀਜਨ ਵਧਦੇ ਦੂਸ਼ਿਤ ਤੱਤ ਬਈ।
ਧਰਤੀ ਤੇ ਹਰਿਆਲੀ ਵੇਖਣ ਵਿੱਚ ਨਾ ਆਉਦੀ ਏ।
ਪੌਦਿਆਂ ਦੀ ਅਣਹੋਂਦ......................।

.

ਕੌਡੀ-ਬਾਡੀ ਦੀ ਗੁਲੇਲ - 31