ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰੁੱਖਾਂ ਦਾ ਤਿਓਹਾਰ

ਵਣ ਮਹਾਂਉਤਸਵ

ਧਰਤੀ ਮਾਂ ਨੂੰ ਸਵਰਗ ਬਣਾਓ।
ਰੁੱਖਾਂ ਦਾ ਤਿਓਹਾਰ ਮਨਾਓ।

ਵਣ ਮਹਾਂਉਤਸਵ ਨਾਮ ਹੈ ਜਿਸਦਾ।
ਬੜਾ ਮਹੱਤਵ ਅੱਜ ਹੈ ਇਸਦਾ।
ਖਾਲੀ ਥਾਵਾਂ ਵਿੱਚ ਰੁੱਖ ਲਗਾਓ।
ਰੁੱਖਾਂ ਦਾ..........................।

ਇਕ ਬਣਾਓ ਕਰਨੀ ਕਹਿਣੀ।
ਲਾ ਕੇ ਪੰਚਵਟੀ ਤ੍ਰਿਵੈਣੀ।
ਜੁੱਗਾਂ ਤੀਕਰ ਨਾਮ ਕਮਾਓ।
ਰੁੱਖਾਂ ਦਾ.........................।

ਸੜਕਾਂ ਕੰਢੇ ਖੇਤਾਂ ਦੁਆਲੇ।
ਗਮਲਿਆਂ ਦੇ ਵਿੱਚ ਪਿੰਡ ਵਿਚਾਲੇ।
ਹਰਿਆਵਲ ਵਿੱਚ ਹਿੱਸਾ ਪਾਓ।
ਰੁੱਖਾਂ ਦਾ .........................।

ਲਾਉਣਾ ਰੁੱਖ ਤੇ ਪਾਉਣਾ ਪਾਣੀ।
ਛਾਂਗ ਛੰਗਾਈ ਵੀ ਅਪਣਾਉਣੀ।
ਚਾਰ-ਚੰਨ ਕੁਦਰਤ ਨੂੰ ਲਾਓ।
ਰੁੱਖਾਂ ਦਾ.........................।

ਕੌਡੀ-ਬਾਡੀ ਦੀ ਗੁਲੇਲ - 32