ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/35

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਥਣੀ ਦਾ ਚਰਖਾ

ਜੰਗਲ ਦੇ ਵਿੱਚ ਹੋਈ ਚਰਚਾ।
ਹੱਥਣੀ ਰਾਣੀ ਲਿਆਂਦਾ ਚਰਖਾ।
ਕੱਢ ਕੇ ਦਿਲ ਦੇ ਵਿੱਚੋਂ ਸੀ ਡਰ।
ਦੇਖਣ ਆਏ ਸਾਰੇ ਜਾਨਵਰ।
ਹਥਣੀ ਦੇ ਹੋਏ ਆਲੇ ਦੁਆਲੇ।
ਕਹਿੰਦੇ ਹੋਗੇ ਅੱਜ ਕਮਾਲੇ।
ਹਥਣੀ ਨੂੰ ਪਏ ਦੇਣ ਵਧਾਈਆਂ।
ਦੱਸ ਕਿੱਥੋਂ ਇਹ ਦਾਤਾਂ ਪਾਈਆਂ?
ਕਹਿੰਦੀ ਮੇਰੇ ਮਾਪਿਆਂ ਦਿੱਤਾ।
ਮੇਰੇ ਤੇ ਉਪਕਾਰ ਹੈ ਕੀਤਾ।
ਕਹਿੰਦੇ ਧੀਏ ਰਹੀਂ ਨਾ ਵੇਹਲੀ।
ਕਾਮੇ ਦਾ ਹੈ ਅੱਲਾ ਬੇਲੀ।

ਕੌਡੀ-ਬਾਡੀ ਦੀ ਗੁਲੇਲ - 33