ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬੱਬਰ ਸ਼ੇਰ ਦੀ ਸ਼ਾਦੀ

ਬੱਬਰ ਸ਼ੇਰ ਦੀ ਸ਼ਾਦੀ ਸੀ।
ਸਭਨਾਂ ਦੀ ਬਰਬਾਦੀ ਸੀ।
ਕਿਉਂਕਿ ਉਸਦਾ ਔਡਰ ਸੀ।
ਟੁੱਟਣੀ ਸਭ ਦੀ ਚੌਧਰ ਸੀ।
ਲਾ ’ਤਾ ਉਸਨੇ ਪਰਚਾ ਸੀ।
ਸਭ ਨੇ ਕਰਨਾ ਖਰਚਾ ਸੀ।
ਖਰਚਾ ਵੀ ਬੜਾ ਭਾਰੀ ਸੀ।
ਮਰਨਾ ਜੇ ਇਨਕਾਰੀ ਸੀ।
ਸਭ ਦੇ ਪਿੱਸੂ ਪੈਗੇ ਸੀ।
ਡਰਕੇ ਖੂੰਜੇ ਬਹਿਗੇ ਸੀ।
ਜ਼ਿਰਾਫ ਭੇੜੀਆ ਗਿੱਦੜ ਸੀ।
ਚੀਤਾ ਭਾਲੂ ਲੂੰਬੜ ਸੀ।
ਗੈਂਡਾਂ ਬਾਘ ਤੇ ਬਾਂਦਰ ਸੀ।

ਕੌਡੀ-ਬਾਡੀ ਦੀ ਗੁਲੇਲ - 36