ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਡਾ ਕੰਗਾਰੂ ਸੂਅਰ ਸੀ।
ਸਾਰੇ ਕੱਠੇ ਹੋਏ ਸੀ।
ਸ਼ਾਹੂਕਾਰ ਕੋਲ ਰੋਏ ਸੀ।
ਉੱਚੀ ਭੁੱਬਾਂ ਮਾਰਦੇ ਸੀ।
ਕਰਜ਼ਾ ਦਿਉ ਪੁਕਾਰਦੇ ਸੀ।
ਤਰਸ ਲਾਲੇ ਨੂੰ ਆ ਗਿਆ ਸੀ।
ਹਾਂ ਵਿੱਚ ਸਿਰ ਹਿਲਾ ਗਿਆ ਸੀ।
ਸ਼ੇਰ ਸ਼ਰਾਬੀ ਹੋਇਆ ਸੀ।
ਆਪਣਾ ਆਪਾ ਖੋਇਆ ਸੀ।
ਵਿੱਚ ਗਰਿੱਡ ਦੇ ਵੜ ਗਿਆ ਸੀ।
ਲਾਈਟ ਲੱਗ ਕੇ ਸੜ ਗਿਆ ਸੀ।
ਆਏ ਮਕਾਣ ਤੇ ਸਾਰੇ ਸੀ।
ਲਾਲਾ ਖੜਾ ਪੁਕਾਰੇ ਸੀ।
ਕਹਿੰਦਾ ਕਰਜ਼ਾ ਲੈ ਲਓ ਬਈ।
ਆ ਕੇ ਨੋਟ ਗਿਣਾ ਲਓ ਬਈ।
ਕਹਿੰਦੇ ਸ਼ੇਰ ਤਾਂ ਮਰ ਗਿਆ ਜੀ।
ਹੁਣ ਤਾਂ ਸਾਡਾ ਸਰ ਗਿਆ ਜੀ।

ਕੌਡੀ-ਬਾਡੀ ਦੀ ਗੁਲੇਲ - 37