ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੇਲਾ ਪ੍ਰਧਾਨ

ਦੇਖ ਬਦਰੰਗੀ ਫਲ ਫੁੱਲ ਸੜੀ ਜਾਣ।
ਕਰੇਲੇ ਦੀ ਸ਼ਾਦੀ ਵਿੱਚ ਕੇਲਾ ਪ੍ਰਧਾਨ।

ਭਿੰਡੀ ਕਹੇ ਟਿੰਡੀਏ ਨੀ! ਸਾਡੀ ਕੀ ਔਕਾਤ।
ਆਲੂਆ-ਕਚਾਲੂਆ ਵੇ! ਆਗੀ ਗੈਰ ਜਾਤ।
ਮਟਰਾਂ-ਟਮਾਟਰਾਂ ਦੇ ਟੁਟਗੇ ਨੇ ਮਾਣ।
ਕਰੇਲੇ ਦੀ ਸ਼ਾਦੀ........................

ਖੁੰਭੀਆਂ ਅਰਬੀਆਂ ਦਾ ਗੁੱਸਾ ਨੀ ਜੇ ਘੱਟ।
ਗਾਜਰਾਂ ਪਿਆਜਰਾਂ ਨੇ ਪਾਏ ਮੱਥੇ ਵੱਟ।
ਮੂੰਗਰੀਆਂ ਸੀਂਗਰੀਆਂ ਗੀਤ ਨਾ ਕੋਈ ਗਾਣ।
ਕਰੇਲੇ ਦੀ ਸ਼ਾਦੀ........................

ਫੁੱਲ ਗੋਭੀ ਬੰਦ ਗੋਭੀ ਨ੍ਹਾਸਾਂ ਫੁਰਕਾਉਣ।
ਤੋਰੀਆਂ ਤੇ ਖੀਰਿਆਂ ਦੀ ਸੁੱਧ ਲਵੇ ਕੌਣ।

ਕੌਡੀ-ਬਾਡੀ ਦੀ ਗੁਲੇਲ - 38