ਸਮੱਗਰੀ 'ਤੇ ਜਾਓ

ਪੰਨਾ:ਕੰਬਦੀ ਕਲਾਈ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤ ੫੯

ਗੁਰ ਨਾਨਕ ਦੇਵ ਜੀ ਦੇ ਬਿਰਹੋਂ ਵਿਚ ਮਾਤਾ ਸੁਲੱਖਣੀ ਜੀ-੨।

ਯਾਦ ਕਰੇ ਕਰ ਤੈਨੂੰ ਸਤਿਗੁਰ! ਸਦਕੇ ਹੋ ਹੋ ਜਾਵਨੀਆਂ।
ਖਲੀ ਉਡੀਕਾਂ ਵਾਟ ਤੁਧੇ ਦੀ, ਰਸਤੇ ਪਈ ਤਕਾਵਨੀਆਂ।
ਗੁਝੜੀ ਵੇਦਨ ਬਹਿਣ ਨ ਦੇਂਦੀ, ਪਾਂਧੀਆਂ ਪਈ ਪੁਛਾਵਨੀਆਂ।
ਦੁਖਭਰ ਅਖੀਆਂਛਮਛਮਵਰਸਨ, ਰੋ ਰੋ ਛਹਿਬਰ ਲਾਵਨੀਆਂ।
ਬਿਰਹੋਂ ਮਾਰ ਬਿਰਾਨੀ ਕੀਤੀ, ਮੱਛੀ ਕ੍ਯੋਂ ਤੜਫਾਵਨੀਆਂ
ਸਦਕੇ ਕਿਸੇ ਮੁਹਾੜਾਂ ਮੋੜ, ਕੂੰਜ ਜਿਵੇਂ ਕੁਰਲਾਵਨੀਆਂ।
ਮੈਂ ਸਿਕਦੀ ਦੀ ਆਸ ਪੂਜਾਵੋ, ਮੁਖੜਾ ਦਿਓ ਦਿਖਾਵਨੀਆਂ।
ਦੇਖਾਂ ਦਰਸ ਜਦੋਂ ਇਕ ਵਾਰੀ, ਸਾਰੀ ਠਰ ਨਰ ਜਾਵਨੀਆਂ।


ਇਸ ਗੀਤ ਦੇ ਗਾਉਣ ਦੇ ਸੁਰ ਤਾਲ- ਰਾਗ-ਰਾਮਕਲੀ। ਤਾਲ-੩। ਗਤ—ਨਾਂ ਧੀ ਧਿ ਨਾ। ਮਾਤਾ-੮। ਲਯ-ਚਲੰਤ। ‘ਆ ਦਾ ਘਰ-‘ਜਾਵਨੀਆਂ ਪਰ ਹੈ।

ਸੁਰ ਆਸ-ਸਾ ਰੇ ਗਾ ਮਾ ਪਾ ਧਾ ਨੀ।

-੭੩-