ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਸ ਸੰਚਯ ਵਿਚ ਗੀਤਾਂ ਦੀ ਤਰਤੀਬ ਸੰਮਤ ਵਾਰ ਨਹੀਂ, ਪਰ ਛੋਟੇ ਪਹਿਲੋਂ ਤੇ ਵਡੇਰੇ ਮਗਰੋਂ ਦੇਣ ਦਾ ਯਤਨ ਹੈ।
ਅੰਮ੍ਰਿਤਸਰ
ਜੁਲਾਈ ੧੯੩੩ਕਰਤਾ
――――
ਦੂਜੀ ਵੇਰ
ਪਹਿਲੀ ਵੇਰ ਤੋਂ ਮਗਰਲੇ ਤ੍ਯਾਰ ਹੋਏ ਗੀਤ ਇਸ ਵੇਰ
ਅਖੀਰ ਤੇ ਵਧਾ ਦਿਤੇ ਗਏ ਹਨ। ਇਕ ਸਸਤੀ ਐਡੀਸ਼ਨ ਦੀ ਮੰਗ
ਹੋਣ ਕਰਕੇ ਇਹ ਐਡੀਸ਼ਨ ਛੋਟੇ ਆਕਾਰ ਤੇ ਅਰ ਸੰਗੀਤਕ ਟਿੱਪਣੀ
ਛੱਡਕੇ ਛਾਪੀ ਜਾ ਰਹੀ ਹੈ।
ਅੰਮ੍ਰਿਤਸਰ
ਜੁਲਾਈ ੧੯੩੮ਕਰਤਾ
――――
ਤੀਜੀ ਵੇਰ
ਤੀਜੀ ਵੇਰ ਦੀ ਐਡੀਸ਼ਨ ਵਿਚ ੧੯੩੮ ਤੋਂ ਪਿਛੋਂ ਰਚੇ ਤੇ ਛਪੇ ਗੀਤ ੧੯੫੦ ਦੇ ਗੁਰ ਸਪਤਮ ਤੱਕ ਦੇ ਸ਼ਾਮਲ ਕਰ ਦਿਤੇ ਗਏ ਹਨ ਤੇ ਇਨ੍ਹਾਂ ਤੋਂ ਛੁਟ ਤ੍ਰੈ ਕੁ ਗੀਤ ਪੁਰਾਣੇ ਰਹਿ ਚੁਕੇ ਹੋਰ ਬੀ।
ਅੰਮ੍ਰਿਤਸਰ
ਜੁਲਾਈ ੧੯੫੦ਕਰਤਾ
――――
ਚੌਥੀ ਵੇਰ
ਇਸ ਚੌਥੀ ਐਡੀਸ਼ਨ ਵਿਚ ੧੯੫੦ ਤੋਂ ਪਿਛੋਂ ੧੯੫੭ ਤਕ, ਭਾਈ ਸਾਹਿਬ ਜੀ ਦੇ ਦੇਹਾਂਤ ਤੱਕ, ਦੇ ਗੁਰਪੁਰਬਾਂ ਪਰ ਰਚੇ ਗਏ ੧੪ ਗੀਤ ਹੋਰ ਇਸ ਵਿਚ ਸ਼ਾਮਲ ਕਰ ਦਿਤੇ ਗਏ ਹਨ।
ਅੰਮ੍ਰਿਤਸਰ
ਜੂਨ ੧੯੬੩ਸੰਪਾਦਕ
――――
―ਖ―