ਅੱਖਾਂ ਤਕ ਆਇਆ ਹੋਇਆ ਚਿੱਟਾ ਰੂਮਾਲ ਬੰਨ੍ਹੀਂ, ਆਪਣੀ ਕਮੀਜ਼ ਉਤੇ ਕੋਟ ਪਹਿਣੀ, ਤੇ ਲੰਮੇ ਬੂਟ ਪਾਈ, ਆਪਣੇ ਹਥ ਵਿਚ ਇਕ ਲੰਮਾ ਸਾਰਾ ਛਾਂਟਾ ਫੜੀ, ਮਾਰਯਾਨਕਾ ਢਗਿਆਂ ਨੂੰ ਸਿੰਝਾਂ ਉਤੇ ਬੰਨ੍ਹੀਆਂ ਰੱਸੀਆਂ ਨਾਲ ਖਿੱਚੀ ਲਿਜਾ ਰਹੀ ਸੀ। ‘ਨੀ ਸੁਹਣੀਏ!” ਬੁੱਢੇ ਨੇ ਇੰਜ ਕਰਦਿਆਂ, ਜਿਵੇਂ ਉਹਨੂੰ ਫੜ ਹੀ ਲੈਣ ਲਗਾ ਹੋਵੇ, ਆਖਿਆ। ਮਾਰਯਾਨਕਾ ਨੇ ਉਹਦੇ ਵਲ ਛਾਂਟਾ ਉਗਰਿਆ, ਤੇ ਆਪਣੇ ਸੁਹਣੇ ਨੈਣਾਂ ਨਾਲ ਦੋਵਾਂ ਵਲ ਖੁਸ਼ੀ-ਖੁਸ਼ੀ ਵੇਖਿਆ। ਓਲੇਨਿਨ ਹੋਰ ਵੀ ਹੌਲਾ ਫੁੱਲ ਮਹਿਸੂਸ " ਚਲ ਹੁਣ, ਤੁਰਿਆ ਆ, ਤੁਰਿਆ ਆ ਕਰਨ ਲਗ ਪਿਆ। ਆਪਣੀ ਬੰਦੂਕ ਮੋਢੇ ਉਤੇ ਸੁਟਦਿਆਂ ਉਹਨੇ ਆਖਿਆ। ਉਹਨੂੰ ਆਪਣੇ ਉਤੇ ਪੈ ਰਹੀਆਂ ਕੁੜੀ ਦੀਆਂ ਨਜ਼ਰਾਂ ਦੀ ਸੋਝੀ ਸੀ। ਢਗਿਆਂ ਨੂੰ ਪੈਂਦੀ ਮਾਰਯਾਨਕਾ ਦੀ ਆਵਾਜ਼ ਉਹਨਾਂ ਦੇ ਪਿਛੇ ਗੂੰਜੀ, ਤੇ ਫੇਰ ਉਹਨਾਂ ਨੂੰ ਚਲ ਰਹੇ ਗੱਡੇ ਦੀ ਚੀਂ-ਚੀਂ ਸੁਣੀਤੀ। ਜਦੋਂ ਉਹ ਪਿੰਡ ਦੇ ਪਿਛਵਾੜੇ ਚਰਾਂਦਾਂ ਵਿਚੋਂ ਲੰਘਦੇ ਰਾਹ ਉਤੇ ਜਾ ਰਹੇ ਸਨ, ਯੇਰੋਸ਼ਕਾ ਗੱਲਾਂ ਕਰਦਾ ਗਿਆ। ਉਹਨੂੰ ਕੋਰਨਟ ਨਾ ਭੁਲ ਸਕਿਆ ਤੇ ਉਹ ਉਹਨੂੰ ਚੰਗੀਆਂ ਸੁਣਾਂਦਾ ਗਿਆ। 11 11 ਉਹਦੇ ਉਤੇ ਏਨਾ ‘ਕੰਜੂਸ ਏ। ਮੈਨੂੰ ਨਹੀਂ / ਗੁੱਸਾ ਕਿਉਂ ਆ ਰਿਹਾ ਹੀ? ਓਲੇਨਿਨ ਨੇ ਪੁਛਿਆ। ਚੰਗਾ ਲਗਦਾ, ਬੁੱਢੇ ਨੇ ਜਵਾਬ ਦਿਤਾ। “ ਜਦੋਂ ਮਰੇਗਾ, ਇਹ ਸਾਰਾ ਕੁਝ ਪਿੱਛੇ ਛੱਡ ਜਾਵੇਗਾ! ਫੇਰ ਬਚਾ ਕਿਦ੍ਹੇ ਲਈ ਰਿਹੈ? ਦੋ ਮਕਾਨ ਬਣਾ ਲਏ ਸੂ ਤੇ ਫਲਾਂ ਦਾ ਇਕ ਹੋਰ ਬਾਗ਼ ਭਰਾ ਉਤੇ ਮੁਕਦਮਾ ਕਰਕੇ ਲੈ ਲਿਆ ਸੂ! ਤੇ ਇਹ ਕਾਗ਼ਜ਼ ਭਰਨ ਦਾ ਕੰਮ, ਕਿੱਡਾ ਕੁੱਤਾ ਏ! ਦੂਜੇ ਪਿੰਡਾਂ ਦੇ ਲੋਕ ਇਹਦੇ ਕੋਲ ਕਾਗ਼ਜ਼ ਭਰਵਾਣ ਆਉਂਦੇ ਨੇ। ਤੇ ਸਭ ਕੁਝ ਉਵੇਂ ਈ ਹੁੰਦੈ, ਜਿਵੇਂ ਉਹ ਲਿਖਦੈ। ਉਹ ਲਿਖਦਾ ਈ ਇੰਜ ਏ। ਪਰ ਬਚਾ-ਬਚਾ ਕਿਦ੍ਹੇ ਲਈ ਰਖ ਰਿਹੈ? ਸਿਰਫ਼ ਮੁੰਡਾ ਤੇ ਕੁੜੀ ਸੂ; ਜਦੋਂ ਕੁੜੀ ਦਾ ਵਿਆਹ ਹੋ ਗਿਆ, ਕੌਣ ਰਹਿ ਜਾਏਗਾ 41 T ਸੂ " ? 13 ਹੱਛਾ, ਤਾਂ ਫੇਰ ਉਹ ਕੁੜੀ ਦੇ ਦਾਜ ਲਈ ਬਚਾ ਰਿਹਾ ਹੈ, ਓਲੇਨਿਨ ਨੇ ਆਖਿਆ। ਦਾਜ ਕਾਹਦਾ? ਕੁੜੀ ਦੀ ਮੰਗ ਬੜੀ ਏ, ਵਧੀਆ ਕੁੜੀ ਏ। ਪਰ ਹੈ ਏਡਾ ਸ਼ੈਤਾਨ ਦਾ ਬੀ ਏ ਕਿ ਉਹਦਾ ਵਿਆਹ ਕਿਸੇ ਅਮੀਰ ਆਦਮੀ ਨਾਲ ਕਰਨੈਂ ਜ਼ਰੂਰੀ ਸਮਝਦੈ। ਉਹਦਾ ਚੰਗਾ ਮੁੱਲ ਵੱਟਣਾ ਚਾਹੁੰਦੈ। ਉਹ ਲੂਕਾ ਏ, ਕੱਸਾਕ, ਮੇਰਾ ਗਵਾਂਢੀ ਤੇ ਭਤੀਜਾ, ਵਧੀਆ ਮੁੰਡਾ ਏ। ਉਹ ਵੇ, ਜਿਨ੍ਹੇ ਚੇਚੇਨ ਮਾਰਿਆ ਸੀ — ਉਹ ਕਿੰਨੇ ਈ ਚਿਰ ਤੋਂ ਕੁੜੀ ਦੇ ਮਗਰ ਲਗਾ ਹੋਇਐ, ਪਰ ਉਹਦੇ ਪੱਲੇ ਹੀ ਨਹੀਂ ਪਾਂਦਾ। ਕਦੀ ਇਕ ਬਹਾਨਾ ਪਾ ਦੇਂਦੇਂ, ਕਦੀ ਦੂਜਾ, ਤੇ ਫੇਰ ਤੀਜਾ। ਕਹਿੰਦੈ, ‘ਕੁੜੀ ਬਹੁਤ ੧੦੧
ਪੰਨਾ:ਕੱਸਾਕ - ਲਿਉ ਤਾਲਸਤਾਏ.pdf/105
ਦਿੱਖ