ਤੇ " ਸੱਜੀਆਂ ਹੋਈਆਂ ਹਨ। ਤੇ ਤਿੱਤਰ ਫੜਫੜਾ ਰਹੇ ਹਨ, ਇਕ ਦੂਜੇ ਨੂੰ ਇਧਰ-ਉਧਰ ਹਿਕ ਰਹੇ ਹਨ, ਤੇ ਸ਼ਾਇਦ ਉਹਨਾਂ ਨੂੰ ਕਤਲ ਕੀਤੇ ਗਏ ਆਪਣੇ ਭਰਾਵਾਂ ਦੀ ਮੁਸ਼ਕ ਆ ਰਹੀ ਹੈ।” ਉਹਨੇ ਆਪਣੇ ਤਿੱਤਰ ਟੋਹੇ, ਉਹਨਾਂ ਦਾ ਮੁਆਇਨਾ ਕੀਤਾ ਤੇ ਆਪਣੇ ਹੱਥ ਨੂੰ ਲੱਗਾ ਨਿੱਘਾ ਲਹੂ ਆਪਣੇ ਕੋਟ ਨਾਲ ਪੂੰਝਿਆ। “ਸ਼ਾਇਦ ਇਹਨਾਂ ਦੀ ਮੁਸ਼ਕ ਗਿੱਦੜਾਂ ਨੂੰ ਵੀ ਆ ਰਹੀ ਹੈ, ਤੇ ਉਹ ਕਰਿਝਦੇ ਮੂਹਾਂ ਨਾਲ ਕਿਸੇ ਹੋਰ ਪਾਸੇ ਚਲ ਪੈਂਦੇ ਹਨ; ਮੇਰੇ ਉਪਰ, ਪਤਿਆਂ ਵਿਚ ਉਡਦੇ, ਜਿਹੜੇ ਉਹਨਾਂ ਨੂੰ ਬਹੁਤ ਈ ਵਡੇ ਈ ਟਾਪੂ ਲਗਦੇ ਹਨ, ਮੱਛਰ ਹਵਾ 'ਚ ਮੰਡਲਾ ਰਹੇ ਤੇ ਘੂੰ-ਘੂੰ ਕਰ ਰਹੇ ਹਨ; ਇਕ, ਦੋ, ਤਿੰਨ, ਚਾਰ, ਇਕ ਸੌ, ਇਕ ਹਜ਼ਾਰ, ਦਸ ਲਖ ਮੱਛਰ, ਤੇ ਸਾਰੇ ਦੇ ਸਾਰੇ ਕੁਝ ਨਾ ਕੁਝ ਘੂੰ-ਘੂੰ ਕਰ ਰਹੇ ਹਨ, ਤੇ ਇਹਨਾਂ 'ਚੋਂ ਹਰ ਕੋਈ ਹੀ ਇਕ ਦਮਿਤਰੀ ਓਲੇਨਿਨ ਹੈ, ਤੇ ਹਰ ਇਕ ਦੂਜੇ ਨਾਲੋਂ ਏਨਾ ਵਖਰਾ-ਵਖਰਾ, ਜਿੰਨਾ ਮੈਂ ਆਪ ਹਾਂ। ਉਹਨੇ ਸਾਫ਼-ਸਾਫ਼ ਚਿਤਾਰਿਆ ਮੱਛਰ ਕੀ ਘੂੰ-ਘੂੰ ਕਰ ਰਹੇ ਸਨ : “ ਏਧਰ ਨੂੰ, ਏਧਰ ਨੂੰ, ਮੁੰਡਿਉ ! ਏਥੇ ਜੇ ਕੋਈ, ਜਿਹਨੂੰ ਅਸੀਂ ਖਾ ਸਕਦੇ ਹਾਂ! ਉਹ ਘੂੰ-ਘੂੰ ਕਰਦੇ, ਤੇ ਉਹਨੂੰ ਚੰਬੜ ਜਾਂਦੇ। ਤੇ ਉਹਨੂੰ ਸਾਫ਼-ਸਾਫ਼ ਮਹਿਸੂਸ ਹੋਣ ਲਗ ਪਿਆ, ਉਹ ਕੋਈ ਰੂਸੀ ਮਲਕ ਨਹੀਂ ਸੀ, ਮਾਸਕੋ ਦੀ ਸੁਸਾਇਦੀ ਦਾ ਜੀ ਨਹੀਂ ਸੀ, ਫਲਾਣੇ-ਫਲਾਣੇ ਤੇ ਫਲਾਣੇ-ਫਲਾਣੇ ਦਾ ਦੋਸਤ ਤੇ ਰਿਸ਼ਤੇਦਾਰ ਨਹੀਂ ਸੀ, ਪਰ ਸਿਰਫ਼ ਇਹੋ ਜਿਹਾ ਇਕ ਮੱਛਰ ਸੀ, ਜਾਂ ਤਿੱਤਰ, ਜਾਂ ਹਿਰਨ, ਉਹਨਾਂ ਵਰਗਾ ਹੀ, ਜਿਹੜੇ ਹੁਣ ਉਹਦੇ ਚੌਹਾਂ ਪਾਸੇ ਰਹਿ ਰਹੇ ਸਨ। ਐਨ ਉਹਨਾਂ ਵਰਗਾ, ਐਨ ਚਾਚੇ ਯੇਰੋਸ਼ਕੇ ਵਰਗਾ, ਮੈਂ ਕੁਝ ਚਿਰ ਜੀਵਾਂਗਾ ਤੇ ਮਰ ਜਾਵਾਂਗਾ, ਤੇ ਜਿਵੇਂ ਕਿ ਉਹ ਸੱਚ ਹੀ ਕਹਿੰਦਾ ਹੈ, ਘਾਹ ਉਗ ਆਏਗੀ ਤੇ ਹੋਰ ਕੁਝ ਨਹੀਂ। 11 ਤੇ " 11 “ ਪਰ ਜੇ ਭਾਵੇਂ ਘਾਹ ਉਗ ਹੀ ਆਂਦੀ ਹੋਵੇ ? " ਉਹ ਸੋਚੀ ਗਿਆ। ਫੇਰ ਵੀ ਮੈਨੂੰ ਜੀਣਾ ਪਵੇਗਾ, ਤੇ ਖੁਸ਼ ਹੋਣਾ ਹਾਂ। ਕੋਈ ਗਲ ਨਹੀਂ ; ਮੈਂ ਕੀ ਵੀ ਜਿਦ੍ਹੇ ਉਤੇ ਘਾਹ ਉਗ ਆਏਗੀ, ਤੇ ਪਵੇਗਾ, ਕਿਉਂਕਿ ਖੁਸ਼ੀ ਹੀ ਹੈ, ਜੁ ਮੈਂ ਚਾਹੁੰਦਾ ਪਿਆ ਹੋਰ ਹੋਵਾਂ – ਬਾਕੀ ਸਾਰਿਆਂ ਵਰਗਾ ਜਾਨਵਰ - ਕੁਝ ਨਾ; ਜਾਂ ਅਜਿਹਾ ਚੌਖਟਾ, ਜਿਦ੍ਹੇ 'ਚ - ਰਬ ਦਾ ਕੋਈ ਇਕ ਟੋਟਾ ਜੜਿਆ ਪਿਆ ਹੋਵੇ - ਫੇਰ ਵੀ ਮੈਨੂੰ ਚੰਗੀ ਤੋਂ ਚੰਗੀ ਤਰ੍ਹਾਂ ਜੀਣਾ ਪਵੇਗਾ। ਤਾਂ ਫੇਰ ਮੈਂ ਖੁਸ਼ ਹੋਣ ਲਈ ਕਿਸ ਤਰ੍ਹਾਂ ਜੀਵਾਂ, ਤੇ ਮੈਂ ਪਹਿਲਾਂ ਕਿਉਂ ਖੁਸ਼ ਨਹੀਂ ਸਾਂ ? ' ਤੇ ਉਹ ਆਪਣੀ ਪਹਿਲੀ ਜ਼ਿੰਦਗੀ ਦਾ ਚੇਤਾ ਕਰਨ ਲਗ ਪਿਆ ਤੇ ਉਹਨੂੰ ਆਪਣੇ ਆਪ ਉਤੇ ਕਰਹਿਤ ਆਉਣ ਲਗੀ। ਉਹ ਆਪਣੇ ਆਪ ਨੂੰ ਬਹੁਤ ਹੀ ਲਾਲਚੀ ਤੇ ਖੁਦਗਰਜ਼ ਲਗਾ, ਭਾਵੇਂ ਹੁਣ ਉਹਨੂੰ ਦਿਸ ਪਿਆ, ਸਾਰਾ ਵਕਤ ਅਸਲ ਵਿਚ ਉਹਨੂੰ ਆਪਣੇ ਲਈ ਕੁਝ ਵੀ ਨਹੀਂ ਸੀ, ਚਾਹੀਦਾ। ਤੇ ਉਹ ਦੁਆਲੇ ਪਤਿਆਂ ਵਲ ਵੇਖਦਾ ਰਿਹਾ, ਜਿਨ੍ਹਾਂ ਵਿਚੋਂ ਰੌਸ਼ਨੀ ਪੈ ਰਹੀ ਸੀ, ਡੁਬ ਰਹੇ ਸੂਰਜ ਵਲ ਵੇਖਦਾ ਰਿਹਾ ਤੇ ਨਿਮਲ ਅਸਮਾਨ ਵਲ, ਤੇ ਉਹਨੂੰ ਪਹਿਲਾਂ ਵਾਂਗ ਹੀ ਖੁਸ਼ੀ ਮਹਿਸੂਸ ਹੋਈ। ૧૧૧
ਪੰਨਾ:ਕੱਸਾਕ - ਲਿਉ ਤਾਲਸਤਾਏ.pdf/115
ਦਿੱਖ