ਗੜ੍ਹਕ ਅਣ ਰਲੀ ਸੀ। ਉਹ ਉਕਾ ਹੀ ਦਿਲਗੀਰ ਮਹਿਸੂਸ ਕਰਨ ਲਗ ਪਿਆ। ਆਪਣਾ ਹਥ ਆਪਣੇ ਪਿੱਛੇ ਕਰ ਉਹਨੇ ਆਪਣੇ ਤਿਤਰ ਟੋਹੇ, ਤੇ ਉਹਨੇ ਵੇਖਿਆ, ਵਿਚੋਂ ਇਕ ਨਹੀਂ ਸੀ ਰਿਹਾ। ਉਹ ਟੁਟ ਪਿਆ ਤੇ ਗੁਆਚ ਗਿਆ ਸੀ ਤੇ ਉਹਦੀ ਪੇਟੀ ਵਿਚ ਲਹੂ-ਛਡਦੀ ਧੌਣ ਤੇ ਸਿਰੀ ਹੀ ਅੜੀ ਰਹਿ ਗਈ ਸੀ। ਉਹ ਪਹਿਲਾਂ ਨਾਲੋਂ ਵੀ ਬਹੁਤਾ ਸਹਿਮ ਗਿਆ। ਉਹ ਰਬ ਅਗੇ ਅਰਦਾਸਾਂ ਕਰਨ ਲਗ ਪਿਆ, ਤੇ ਉਹਨੂੰ ਸਭ ਤੋਂ ਵਧ ਡਰ ਇਸ ਗਲ ਦਾ ਸੀ ਕਿ ਉਹ ਕੋਈ ਭਲਾਈ ਜਾਂ ਨੇਕ ਕੰਮ ਕੀਤੇ ਬਿਨਾਂ ਮਰ ਜਾਏਗਾ; ਤੇ ਉਹਨੂੰ ਜੀਣ ਦੀ ਬਹੁਤ ਹੀ ਤਾਂਘ ਸੀ, ਜੀਣ ਦੀ, ਇਸ ਲਈ ਕਿ ਉਹ ਸਵੈਕੁਰਬਾਨੀ ਦਾ ਕੋਈ ਵਡਾ ਕਾਰਨਾਮਾ ਕਰ ਸਕੇ। ਕਾਂਡ ਇੱਕੀਵਾਂ ਚਾਣਚਕ ਹੀ ਜਿਵੇਂ ਉਹਦੀ ਰੂਹ ਵਿਚ ਧੁੱਪ ਚੜ੍ਹ ਆਈ। ਉਹਨੂੰ ਰੂਸੀ ਬੋਲੀ ਜਾਂਦੀ ਸੁਣੀਤੀ, ਤੇ ਤੇਰੇਕ ਦਾ ਤੇਜ਼, ਸਵਾਹਰਾ ਵਹਾ, ਤੇ ਆਪਣੇ ਸਾਹਮਣੇ ਕੁਝ ਕਦਮ ਅਗੇ ਉਹਨੂੰ ਦਰਿਆ ਦਾ ਭੂਰਾ ਵਹਿੰਦਾ ਤਲ ਤੇ ਉਹਦੇ ਕੰਢਿਆਂ ਤੇ ਬਰੇਤੀਆਂ ਦੀ ਬੇਰੰਗ ਭੂਰੀ ਗਿੱਲੀ ਰੇਤ, ਦੁਰਾਡਾ ਸਤੈਪੀ, ਪਾਣੀ ਤੋਂ ਉਪਰ ਉਲੀਕਿਆ ਪਿਆ ਚੌਕੀ ਦਾ ਪਹਿਰੇ ਵਾਲਾ ਮੁਨਾਰਾ, ਮਲ੍ਹਿਆਂ ਵਿਚ ਇਕ ਪੀੜਿਆ ਹੋਇਆ ਟੰਡੋਂ ਬੱਝਾ ਘੋੜਾ, ਤੇ ਫੇਰ ਆਪਣੇ ਅਗੇ ਪਹਾੜ ਉਭਰਦੇ ਦਿੱਸੇ। ਲਾਲ ਸੂਰਜ ਪਲ ਕੁ ਪਲ ਲਈ ਇਕ ਬੱਦਲ ਪਿਛੋਂ ਨਿਕਲਿਆ, ਤੇ ਇਹਦੀਆਂ ਅਖ਼ੀਰਲੀਆਂ ਕਿਰਨਾਂ ਦਰਿਆ ਦੇ ਨਾਲ-ਨਾਲ, ਕਾਨਿਆਂ ਉਤੇ, ਪਹਿਰੇ ਵਾਲੇ ਮੁਨਾਰੇ ਉਤੇ ਤੇ ਕੱਸਾਕਾਂ ਦੀ ਇਕ ਟੋਲੀ ਉਤੇ ਚਿਲਕੀਆਂ, ਤੇ ਉਹਨੂੰ ਧੜੱਲੇਦਾਰ ਲੂਕਾਂਸ਼ਕਾ ਦਿਸਿਆ। ਓਲੇਨਿਨ ਨੂੰ ਮਹਿਸੂਸ ਹੋਇਆ, ਉਹ, ਬਿਨਾਂ ਕਿਸੇ ਪ੍ਰਤੱਖ ਕਾਰਨ ਤੋਂ, ਫੇਰ ਪੂਰੀ ਤਰ੍ਹਾਂ ਖੁਸ਼ ਹੋ ਗਿਆ ਸੀ। ਉਹ ਤੇਰੇਕ ਦੇ ਕੰਢੇ ਨੀਜ੍ਹਨੇ-ਪਰੋਤੋਤਸਕੀ ਚੌਕੀ ਉਤੇ ਆ ११४
ਪੰਨਾ:ਕੱਸਾਕ - ਲਿਉ ਤਾਲਸਤਾਏ.pdf/118
ਦਿੱਖ