ਪਹੁੰਚਿਆ ਸੀ, ਦਰਿਆ ਦੇ ਦੂਜੇ ਕੰਢੇ ਵਸਦੀ ਇਕ ਅਮਨ-ਭਰੀ ਔਲ ਦੇ ਸਾਹਮਣੇ। ਉਹਨੇ ਕੱਸਾਕਾਂ ਨਾਲ ਗਲ ਛੇੜੀ, ਪਰ ਅਜੇ ਕਿਸੇ ਨਾਲ ਵੀ ਕੋਈ ਭਲਿਆਈ ਕਰ ਸਕਣ ਦਾ ਬਹਾਨਾ ਨਾ ਲੱਭਣ ਉਤੇ ਉਹ ਝੁੱਗੀ ਅੰਦਰ ਜਾ ਵੜਿਆ। ਨਾ ਉਹਨੂੰ ਝੁੱਗੀ ਵਿਚ ਹੀ ਕੋਈ ਅਜਿਹਾ ਮੌਕਾ ਲਭਿਆ। ਕੱਸਾਕ ਉਹਨੂੰ ਰੁਖਾਈ ਨਾਲ ਮਿਲੇ। ਮਿੱਟੀ ਦੀ ਝੁੱਗੀ ਅੰਦਰ ਵੜਨ ਉਤੇ ਉਹਨੇ ਇਕ ਸਿਗਰਟ ਬਾਲੀ। ਕੱਸਾਕਾਂ ਨੇ ਉਹਦੇ ਵਲ ਉਕਾ ਧਿਆਨ ਹੀ ਨਾ ਦਿਤਾ, ਪਹਿਲੋਂ ਇਸ ਕਰਕੇ ਕਿ ਉਹ ਸਿਗਰਟ ਪੀ ਰਿਹਾ ਸੀ, ਤੇ ਫੇਰ ਇਸ ਕਰਕੇ ਕਿ ਉਸ ਸ਼ਾਮੀਂ ਉਹਨਾਂ ਕੋਲ ਮਨ ਪ੍ਰਚਾਣ ਨੂੰ ਕੋਈ ਹੋਰ ਚੀਜ਼ ਹੈ ਸੀ। ਕੁਝ ਆਕੀ ਚੇਚੇਨ, ਜਿਹੜੇ ਮਾਰੇ ਗਏ ਅਬਰੇਕ ਦੇ ਰਿਸ਼ਤੇਦਾਰ ਸਨ, ਇਕ ਸਕਾਊਟ ਨਾਲ ਲੋਥ ਦਾ ਮੂਲ ਤਾਰ ਕੇ ਲੈ ਜਾਣ ਲਈ ਪਹਾੜਾਂ ਤੋਂ ਆਏ ਹੋਏ ਸਨ; ਤੇ ਕੱਸਾਕ ਆਪਣੇ ਕਮਾਨ-ਅਫ਼ਸਰ ਦੇ ਪਿੰਡ ਤੋਂ ਆਉਣ ਦੀ ਉਡੀਕ ਕਰ ਰਹੇ ਸਨ। ਮਰੇ ਹੋਏ ਆਦਮੀ ਦਾ ਭਰਾ ਉਚਾ-ਲੰਮਾ ਤੇ ਬਹੁਤ ਹੀ ਸੁਹਣੇ ਜੁੱਸੇ ਵਾਲਾ ਸੀ। ਉਹਦੀ ਛੋਟੀ-ਛੋਟੀ ਮੁੰਨੀ ਹੋਈ ਦਾੜ੍ਹੀ ਸੀ, ਜਿਹੜੀ ਲਾਖੀ ਰੰਗੀ ਹੋਈ ਸੀ ; ਘਸੱਡੇ ਹੋਏ ਕੋਟ ਤੇ ਟੋਪੀ ਦੇ ਬਾਵਜੂਦ ਵੀ ਉਹ ਕਿਸੇ ਬਾਦਸ਼ਾਹ ਵਾਂਗ ਅਡੋਲ ਤੇ ਚੜ੍ਹਤ ਵਾਲਾ ਸੀ। ਉਹਦਾ ਮੂੰਹ-ਮੁਹਾਂਦਰਾ ਮਾਰੇ ਹੋਏ ਅਬਰੇਕ ਨਾਲ ਬਹੁਤ ਹੀ ਮਿਲਦਾ ਸੀ। ਉਹ ਕਿਸੇ ਵਲ ਵੀ ਵੇਖਣ ਦੀ ਮਿਹਰ ਨਹੀਂ ਸੀ ਕਰ ਰਿਹਾ, ਤੇ ਉਹਨੇ ਲੋਥ ਵਲ ਇਕ ਵਾਰੀ ਵੀ ਨਾ ਵੇਖਿਆ, ਸਗੋਂ ਉਹ ਅੱਡੀਆਂ ਭਾਰ ਛਾਵੇਂ ਬੈਠਾ, ਆਪਣਾ ਨਿੱਕਾ ਜਿਹਾ ਪਾਈਪ ਪੀਂਦਾ ਬੁੱਕਾਂ ਸੁਟ ਰਿਹਾ ਸੀ। ਤੇ ਉਹ ਕਦੀ-ਕਦੀ ਗਲੇ ਵਿਚੋਂ ਹੁਕਮ ਦੀਆਂ ਕੁਝ ਆਵਾਜ਼ਾਂ ਕਢਦਾ, ਜਿਹੜਾ ਉਹਦਾ ਸਾਥੀ ਸਤਿਕਾਰ ਨਾਲ ਪੂਰੀਆਂ ਕਰਦਾ। ਉਹ ਪ੍ਰੱਤਖ ਹੀ ਜੀਗੀਤ ਸੀ, ਜਿਹੜਾ ਰੂਸੀਆਂ ਨੂੰ ਬਹੁਤ ਹੀ ਵਖਰੇ ਹਾਲਾਤ ਵਿਚ ਇਕ ਤੋਂ ਬਹੁਤੀ ਵਾਰੀ ਮਿਲ ਚੁਕਾ ਸੀ, ਤੇ ਉਹਨਾਂ ਦੀ ਕੋਈ ਵੀ ਗਲ ਅਜਿਹੀ ਨਹੀਂ ਸੀ, ਜਿਹੜੀ ਉਹਨੂੰ ਹੈਰਾਨ ਕਰ ਸਕਦੀ ਜਾਂ ਉਹਦੀ ਦਿਲਚਸਪੀ ਜਗਾ ਸਕਦੀ। ਓਲੇਨਿਨ ਲੋਥ ਕੋਲ ਗਿਆ ਤੇ ਉਹ ਉਹਨੂੰ ਵੇਖ ਰਿਹਾ ਸੀ ਕਿ ਭਰਾ ਨੇ ਉਹਦੇ ਤੋਂ ਅਗੇ ਅਡੋਲ ਘਿਰਣਾ ਨਾਲ ਵੇਖਦਿਆਂ ਕੁਝ ਬਹੁਤ ਹੀ ਗੁੱਸੇ ਤੇ ਰੁਖਾਈ ਨਾਲ ਆਖਿਆ। ਸਕਾਊਟ ਨੇ ਮੋਏ ਹੋਏ ਆਦਮੀ ਦਾ ਮੂੰਹ ਉਹਦੇ ਕੋਟ ਨਾਲ ਢੱਕਣ ਦੀ ਕੀਤੀ। ਓਲੇਨਿਨ ਉਤੇ ਜੀਗੀਤ ਦੇ ਮੂੰਹ ਦੇ ਸ਼ਾਨ-ਭਰੇ ਤੇ ਕਰੜੇ ਹਾਵ-ਭਾਵ ਦਾ ਬਹੁਤ ਹੀ ਅਸਰ ਪਿਆ। ਉਹ ਉਹਦੇ ਨਾਲ ਗੱਲਾਂ ਕਰਨ ਲਗ ਪਿਆ, ਪੁੱਛਣ ਲਗ ਪਿਆ, ਉਹ ਕਿਹੜੇ ਪਿੰਡ ਤੋਂ ਆਇਆ ਸੀ, ਪਰ ਚੇਚੇਨ ਨੇ ਉਹਦੇ ਵਲ ਨਜ਼ਰ ਤਕ ਨਾ ਕੀਤੀ, ਘਿਰਣਾ ਨਾਲ ਥੁਕਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ। ਚੇਚੇਨ ਦਾ ਉਹਦੇ ਵਿਚ ਦਿਲਚਸਪੀ ਨਾ ਲੈਣਾ ਵੇਖ ਓਲੇਨਿਨ ਏਨਾ ਹੈਰਾਨ ਰਹਿ ਗਿਆ ਕਿ ਉਹ ਇਹਦਾ ਕਾਰਨ ਉਸ ਆਦਮੀ ਦਾ ਮੂਰਖ ਹੋਣਾ ਜਾਂ ਰੂਸੀ ਨਾ ਸਮਝਣਾ ਹੀ ਸੋਚ ਸਕਿਆ; ਤੇ ਫੇਰ ਉਹਨੇ ਸਕਾਊਟ ਵਲ ਮੂੰਹ ਕੀਤਾ, ਜਿਹੜਾ ਦੁਭਾਸ਼ੀਏ ਦਾ ਕੰਮ ਵੀ ਕਰਦਾ ਸੀ। ਸਕਾਊਟ ਦੇ ਕਪੜੇ 8* ੧੧੫ 3
ਪੰਨਾ:ਕੱਸਾਕ - ਲਿਉ ਤਾਲਸਤਾਏ.pdf/119
ਦਿੱਖ