ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ ਪਰ ਤੂੰ ਜਵਾਨ ਕਿੱਡਾ ਸੁਹਣਾ ਲਗਣਾ ਏਂ ! ਇਕ ਵਾਰੀ ਫੇਰ ਕਮਾਂਡਰ ਦਾ ਪਾਰਟ ਅਦਾ ਕਰਦਿਆਂ, ਲੈਫ਼ਟੀਨੈਂਟ ਨੇ ਆਖਿਆ।‘ਟੋਪੀ ਪਾ ਲੈ। ਕਿਹੜੇ ਗਾਵਰੀਲੋਵਾਂ ਦਾ ਏ ? ... ‘ਚੌੜੇ' ਦਾ, 11 .. ŷ ? 77 ਹੂੰ ? ” ਉਹਦਾ ਭਤੀਜਾ ਏ, " ਦਫ਼ੇਦਾਰ ਨੇ ਜਵਾਬ ਦਿਤਾ। ਹੱਛਾ, ਹੱਛਾ। ਚੰਗਾ, ਮਦਦ ਕਰੋ ਏਧਰ, ਉਹਨੇ ਕੱਸਾਕਾਂ ਵਲ ਮੂੰਹ ਕਰਦਿਆਂ ਆਖਿਆ। ਲੂਕਾਸ਼ਕੇ ਦਾ ਮੂੰਹ ਖੁਸ਼ੀ ਨਾਲ ਚਮਕ ਪਿਆ, ਤੇ ਉਹ ਆਮ ਨਾਲੋਂ ਸੁਹਣਾ ਲਗਦਾ ਸੀ। ਉਹ ਦਫ਼ੇਦਾਰ ਕੋਲ ਚਲਾ ਗਿਆ, ਤੇ ਸਿਰ ਉਤੇ ਟੋਪੀ ਰਖ, ਓਲੇਨਿਨ ਕੋਲ ਬੈਠ ਗਿਆ। ਜਦੋਂ ਲੋਥ ਬੇੜੀ ਕੋਲ ਲਿਜਾਈ ਗਈ, ਚੇਚੇਨ ਭਰਾ ਕੰਢੇ ਹੇਠ ਉਤਰ ਪਿਆ। ਕੱਸਾਕ ਆਪਮੁਹਾਰੇ ਹੀ ਉਹਨੂੰ ਲੰਘ ਜਾਣ ਦੇਣ ਲਈ ਇਕ ਪਾਸੇ ਹੋ ਗਏ। ਉਹ ਬੇੜੀ ਵਿਚ ਕੁਦ ਪਿਆ, ਤੇ ਆਪਣੀ ਲੱਤ ਦੇ ਜ਼ੋਰਦਾਰ ਧੱਕੇ ਨਾਲ ਕੰਢੇ ਤੋਂ ਪਰ੍ਹਾਂ ਹੋ ਗਿਆ; ਜਿਵੇਂ ਕਿ ਓਲੇਨਿਨ ਨੇ ਵੇਖਿਆ, ਉਹਨੇ, ਪਹਿਲੀ ਵਾਰੀ ਕੱਸਾਕਾਂ ਉਤੇ ਇਕ ਤੇਜ਼ ਨਜ਼ਰ ਸੁੱਟੀ, ਤੇ ਫੇਰ ਅਚਾਨਕ ਹੀ ਆਪਣੇ ਸਾਥੀ ਤੋਂ ਇਕ ਸਵਾਲ ਪੁਛਿਆ। ਉਹਦੇ ਸਾਥੀ ਨੇ ਜਵਾਬ ਵਿਚ ਕੁਝ ਆਖਿਆ ਤੇ ਲੁਕਾਸ਼ਕੇ ਵਲ ਸੈਣਤ ਕੀਤੀ। ਚੇਚੇਨ ਨੇ ਉਹਦੇ ਵਲ ਵੇਖਿਆ, ਤੇ ਹੌਲੀ-ਹੌਲੀ ਮੂੰਹ ਪਰ੍ਹਾਂ ਕਰਦਿਆਂ, ਸਾਹਮਣੇ ਕੰਢੇ ਵਲ ਝਾਕਿਆ। ਉਹਦੀ ਤਕਣੀ ਵਿਚ ਨਫ਼ਰਤ ਨਹੀਂ ਸੀ, ਸੀਤ ਘਣ ਸੀ, ਉਹਨੇ ਫੇਰ ਕੋਈ ਗਲ ਆਖੀ। “ ਕਿ ਕਹਿ ਰਿਹੈ ? ” ਓਲੇਨਿਨ ਨੇ ਕਲਮਲਾਉਂਦੇ ਸਕਾਊਟ ਤੋਂ ਪੁਛਿਆ। 86 “ ਤੁਹਾਡੇ ਸਾਡੇ ਮਾਰਦੇ ਨੇ, ਸਾਡੇ ਤੁਹਾਡੇ ਮਾਰਦੇ ਨੇ। ਹਮੇਸ਼ਾ ਇੰਜ ਈ ਖ਼ੁਰਦਾ- ਮੁਰਦਾ ਹੁੰਦੈ, ' ਸਕਾਊਟ ਨੇ ਜਵਾਬ ਦਿਤਾ; ਪ੍ਰਤੱਖ ਹੀ ਉਹ ਮਨੋਂ ਘੜ ਰਿਹਾ ਸੀ, ਤੇ ਜਦੋਂ ਉਹ ਬੇੜੀ ਵਿਚ ਕੁਦਿਆ, ਉਹਦੇ ਚਿੱਟੇ ਦੰਦ ਮੁਸਕਰਾਹਟ ਵਿਚ ਲਿਸ਼ਕੇ। ਮੋਏ ਹੋਏ ਆਦਮੀ ਦਾ ਭਰਾ, ਸਾਹਮਣੇ ਕੰਢੇ ਵਲ ਟਕ ਲਾਈ, ਅਹਿਲ ਬੈਠਾ ਸੀ। ਉਹਦਾ ਅੰਦਰ ਏਡੀ ਨਫ਼ਰਤ ਤੇ ਘਿਣ ਨਾਲ ਭਰਿਆ ਹੋਇਆ ਸੀ ਕਿ ਦਰਿਆ ਦੇ ਇਸ ਕੰਢੇ ਕੋਈ ਵੀ ਚੀਜ਼ ਅਜਿਹੀ ਨਹੀਂ ਸੀ, ਜਿਹੜੀ ਉਹਨੂੰ ਉਤਸੁਕ ਕਰ ਸਕਦੀ। ਸਕਾਊਟ, ਬੇੜੀ ਦੇ ਇਕ ਸਿਰੇ ਖਲੋਤਾ ਤੇ ਆਪਣਾ ਚੱਪੂ ਕਦੀ ਇਸ ਪਾਸੇ ਡੋਬਦਾ ਤੇ ਕਦੀ ਦੂਜੇ ਪਾਸੇ, ਡਾਢੇ ਹੁਨਰ ਨਾਲ ਖੋ ਰਿਹਾ ਸੀ ਤੇ ਨਾਲੋ-ਨਾਲ ਅਟਕਿਆਂ ਬਿਨਾਂ ਗੱਲਾਂ ਕਰੀ ਜਾ ਰਿਹਾ ਸੀ। ਬੇੜੀ ਤਿਰਛੇ ਦਾਅ ਵਹਾ ਦੇ ਪਾਰ ਜਾਂਦੀ, ਛੋਟੀਉ ਛੋਟੀ ਹੁੰਦੀ ਗਈ ; ਆਵਾਜ਼ਾਂ ਹੁਣ ਮਸਾਂ-ਮਸਾਂ ਸੁਣੀਂਦੀਆਂ। ਤੇ ਅਖ਼ੀਰ, ਅਜੇ ਵੀ ਦਿਸਦਿਆਂ, ਉਹ ਸਾਹਮਣੇ ਕੰਢੇ ਜਾ ਲਗੇ, ਜਿਥੇ ਉਹਨਾਂ ਦੇ ਘੋੜੇ ਖਲੋਤੇ ਉਡੀਕ ੧੧੮