ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੇ ਸਨ। ਓਥੇ ਉਹਨਾਂ ਲੋਥ ਨੂੰ ਚੁਕਿਆ, ਤੇ (ਭਾਵੇਂ ਘੋੜਾ ਤਹਿ ਗਿਆ) ਉਹਨੂੰ ਇਕ ਕਾਠੀ ਦੇ ਆਰ-ਪਾਰ ਰਖ ਲਿਆ। ਉਹ ਘੋੜਿਆਂ ਉਤੇ ਚੜ੍ਹ ਗਏ ਤੇ ਮੱਠੀ-ਮੱਠੀ ਚਾਲੇ ਸੜਕ ਉਤੇ ਹੋ ਪਏ ਤੇ ਇਕ ਔਲ ਕੋਲੋਂ ਲੰਗ, ਜਿਥੋਂ ਇਕ ਭੀੜ ਉਹਨਾਂ ਨੂੰ ਵੇਖਣ ਲਈ ਬਾਹਰ ਆਈ। ਦਰਿਆ ਦੇ ਰੂਸੀ ਕੰਢੇ ਵਲ ਦੇ ਕੱਸਾਕਾਂ ਨੂੰ ਡੂੰਘੀ ਤਸੱਲੀ ਸੀ ਤੇ ਉਹ ਮੌਜ ਵਿਚ ਸਨ। ਸਭਨਾਂ ਪਾਸਿਉਂ ਹਾਸਾ-ਮਜ਼ਾਕ ਸੁਣੀ ਰਿਹਾ ਸੀ। ਲੈਫ਼ਟੀਨੈਂਟ ਤੇ ਪਿੰਡ ਦਾ ਮੁਖੀਆ ਖਾਣ-ਪੀਣ ਲਈ ਝੁੱਗੀ ਵਿਚ ਜਾ ਵੜੇ। ਲੂਕਾਸ਼ਕਾਂ, ਆਪਣੇ ਖਿੜੇ ਹੋਏ ਮੂੰਹ ਉਤੇ ਗੰਭੀਰਤਾ ਦਾ ਹਾਵ-ਭਾਵ ਲਿਆਉਣ ਦਾ ਅਜਾਈਂ ਜਤਨ ਕਰਦਾ ਗੋਡਿਆਂ ਭਾਰ ਓਲੇਨਿਨ ਕੋਲ ਬਹਿ ਗਿਆ, ਤੇ ਇਕ ਸੋਟੀ ਨੂੰ ਛਿੱਲਣ ਲਗ ਪਿਆ। .. 18 ਸਿਗਰਟ ਕਿਉਂ ਪੀਂਦੇ ਹੋ ?" ਉਹਨੇ ਝੂਠੀ-ਮੂਠੀ ਦੀ ਉਤਸੁਕਤਾ ਨਾਲ ਪੁਛਿਆ। ਚੰਗੀ ਹੁੰਦੀ ਏ ?" ਪ੍ਰਤਖ ਹੀ ਉਹ ਬੋਲਿਆ ਇਸ ਕਰ ਕੇ ਸੀ ਕਿ ਉਹਨੇ ਓਲੇਨਿਨ ਨੂੰ ਕੱਸਾਕਾਂ ਵਿਚ ਓਪਰਾ-ਓਪਰਾ ਤੇ ਇਕੱਲਾ ਮਹਿਸੂਸ ਕਰਦਿਆਂ ਵੇਖ ਲਿਆ ਸੀ। 11 " ‘ਐਵੇਂ ਆਦਤ ਏ, ' ਓਲੇਨਿਨ ਨੇ ਜਵਾਬ ਦਿਤਾ। “ ਕਿਉਂ ? ’ ਜੇ ਸਾਡੇ 'ਚੋਂ ਕੋਈ ਪੀਵੇ, ਤਾਂ ਮੁਸੀਬਤ ਪੈ ਜਾਵੇ ! ਓਧਰ ਵੇਖੋ ਜ਼ਰਾ, ਪਹਾੜ ਦੂਰ ਨਹੀਂ,” ਲੂਕਾਸ਼ਕਾ ਬੋਲਦਾ ਗਿਆ, “ ਪਰ ਤਾਂ ਵੀ ਤੁਸੀਂ ਓਥੇ ਪਹੁੰਚ ਨਹੀਂ ਸਕਦੇ ! 'ਕੱਲੇ ਵਾਪਸ ਕਿਵੇਂ ਜਾਵੋਗੇ ? ਹਨੇਰਾ ਪੈ ਰਿਹੈ। ਚਾਹੋ, ਤਾਂ ਮੈਂ ਛਡ ਆਨਾਂ। ਦਫ਼ੇਦਾਰ ਨੂੰ ਆਖੋ, ਮੈਨੂੰ ਛੁੱਟੀ ਦੇ ਦੇਵੇ।” 11 11 .. “ ਹੈ ਨਾ ਜਣਾ!' ਕੱਸਾਕ ਦੇ ਖਿੜੇ ਹੋਏ ਮੂੰਹ ਵਲ ਤਕਦਿਆਂ, ਓਲੇਨਿਨ ਨੇ ਸੋਚਿਆ। ਉਹਨੂੰ ਮਾਰਯਾਨਕਾ ਤੇ ਉਹ ਚੁੰਮੀ ਯਾਦ ਆਈ, ਜਿਹਦੀ ਆਵਾਜ਼ ਉਹਨੇ ਫਾਟਕ ਕੋਲ ਸੁਣੀ ਸੀ, ਤੇ ਉਹਨੂੰ ਲੁਕਾਸ਼ਕੇ ਤੇ ਉਹਦੀ ਸਭਿਆਚਾਰ ਦੀ ਘਾਟ ਦਾ ਅਫ਼ਸੋਸ ਹੋਇਆ। “ ਇਹ ਕੀ ਮੂਰਖਤਾ ਤੇ ਰਲ-ਗਡ ਹੈ," ਉਹ ਸੋਚਣ ਲਗਾ। ਬੰਦਾ ਇਕ ਹੋਰ ਬੰਦੇ ਨੂੰ ਮਾਰ ਲੈਂਦਾ ਹੈ, ਤੇ ਉਹ ਏਨਾ ਖੁਸ਼ ਹੈ ਤੇ ਉਹਨੂੰ ਆਪਣੇ ਆਪ ਉਤੇ ਏਨੀ ਤੱਸਲੀ ਹੁੰਦੀ ਹੈ, ਜਿਵੇਂ ਉਹਨੇ ਕੋਈ ਮਾਅਰਕਾ ਮਾਰਿਆ ਹੋਵੇ। ਇੰਜ ਇਸ ਕਰਕੇ ਹੋ ਸਕਦਾ ਹੈ ਕਿ ਉਹਨੂੰ ਕੋਈ ਵੀ ਦਸਦਾ ਨਹੀਂ, ਉਹਦੇ ਲਈ ਖੁਸ਼ੀਆਂ ਮਨਾਣ ਵਾਲੀ ਕੋਈ ਗਲ ਨਹੀਂ, ਤੇ ਖੁਸ਼ੀ ਮਾਰਨ 'ਚ ਨਹੀਂ ਹੁੰਦੀ, ਆਪਣੇ ਆਪ ਨੂੰ ਕੁਰਬਾਨ ਕਰਨ 'ਚ ਹੁੰਦੀ ਹੈ ? ' ਚੰਗਾ ਹੋਵੇ, ਭਰਾਵਾ, ਜੇ ਤੂੰ ਉਹਨੂੰ ਹੁਣ ਫੇਰ ਨਾ ਮਿਲੇ ! ਲੂਕਾਸ਼ਕੇ ਨੂੰ ਸੰਬੋਧਨ ਕਰਦਿਆਂ ਇਕ ਕੱਸਾਕ ਨੇ ਆਖਿਆ, ਜਿਹੜਾ ਬੇੜੀ ਰਵਾਨਾ ਕਰਕੇ ਆਇਆ ਸੀ। .. ਸੁਣਿਆ ਸਾਈ, ਤੇਰੇ ਬਾਰੇ ਪੁਛ ਰਿਹਾ ਸੀ ? " ੧੧੯