ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਗਦਾ ਸੀ, ਤੇ ਉਹ ਉਹਦੇ ਸਾਹਮਣੇ ਪਿਆਰ ਦਾ ਇਕ ਵੀ ਬੋਲ ਗੰਭੀਰ ਹੋਏ ਬਿਨਾਂ ਬੋਲਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਇਕ ਵਾਰੀ, ਗਰਮੀਆਂ ਦੀ ਰੁੱਤੇ, ਓਲੇਨਿਨ ਬਾਹਰ ਸ਼ਿਕਾਰ ਕਰਨ ਨਹੀਂ ਸੀ ਗਿਆ, ਤੇ ਘਰ ਬੈਠਾ ਹੋਇਆ ਸੀ ਕਿ ਅਸਲੋਂ ਚਾਣਚਕ ਹੀ, ਉਹਦਾ ਇਕ ਮਾਸਕੋ ਦਾ ਵਾਕਫ਼ ਇਕ ਬਹੁਤ ਹੀ ਨੌਜਵਾਨ ਬੰਦਾ ; ਜਿਹਨੂੰ ਉਹ ਸੁਸਾਇਟੀ ਵਿਚ ਮਿਲਿਆ ਸੀ, ਆ ਨਿਕਲਿਆ। . ' .. ਉਹੋ, mon cher, ਪਿਆਰੇ ਦੋਸਤਾ, ਕਿੰਨਾਂ ਖੁਸ਼ ਹੋਇਆ ਮੈਂ, ਜਦੋਂ ਮੈਂ ਸੁਣਿਆ ਤੂੰ ਏਥੇ ਹੈਂ ! ਉਹਨੇ ਆਪਣੀ ਮਾਸਕੋ ਦੀ ਫ਼ਰਾਂਸੀਸੀ ਵਿਚ ਬੋਲਣਾ ਸ਼ੁਰੂ ਕੀਤਾ, ਤੇ ਉਹ ਆਪਣੀਆਂ ਗੱਲਾਂ ਵਿਚ ਫ਼ਰਾਂਸੀਸੀ ਲਫ਼ਜ਼ ਰਲਾਂਦਾ ਗਿਆ। ‘ਕਹਿਣ ਲਗੇ ‘ਓਲੇਨਿਨ’। ਓਲੇਨਿਨ ਕੀ ? ਤੇ ਮੇਰੀ ਖੁਸ਼ੀ ਦੀ ਹਦ ਨਾ ਰਹੀ ... ਸੋਚ ਸਹੀ ਸਾਨੂੰ ਕਿਸਮਤ ਏਥੇ 'ਕਠਿਆਂ ਕਰ ਰਹੀ ਹੈ! ਹੱਛਾ, ਸੁਣਾ ਹਾਲ ਕੀ ਆ ? ਕਿਸ ਤਰ੍ਹਾਂ ? ਕਿਉਂ ? ਤੇ ਸ਼ਹਿਜ਼ਾਦੇ ਬੇਲੋਤਸਕੀ ਨੇ ਆਪਣੀ ਪੂਰੀ ਕਹਾਣੀ ਸੁਣਾ ਦਿਤੀ : ਕਿਵੇਂ ਉਹ ਆਰਜ਼ੀ ਤੌਰ ਉਤੇ ਰੈਜਮੈਂਟ ਵਿਚ ਭਰਤੀ ਹੋਇਆ ਸੀ, ਕਿਵੇਂ ਕਮਾਂਡਰ-ਇਨ-ਚੀਫ਼ ਨੇ ਉਹਨੂੰ ਆਪਣਾ ਏਡੀ-ਕਾਂਗ ਬਣਾਣ ਦੀ ਪੇਸ਼ਕਸ਼ ਕੀਤੀ ਸੀ, ਤੇ ਕਿਵੇਂ ਉਹਨੇ ਮੁਹਿੰਮ ਤੋਂ ਪਿਛੋਂ ਇਹ ਅਹੁਦਾ ਸੰਭਾਲਣਾ ਸੀ, ਭਾਵੇਂ ਜ਼ਾਤੀ ਤੌਰ ਉਤੇ ਉਹਨੂੰ ਇਹਦੇ ਵਿਚ ਕੋਈ ਦਿਲਚਸਪੀ ਨਹੀਂ ਸੀ। .. 11 ਹੈ - - “ ਏਥੇ, ਇਸ ਖੇਡ 'ਚ ਰਹਿੰਦਿਆਂ, ਘਟੋ-ਘਟ ਆਪਣਾ ਕੰਮ ਤੇ ਸੰਵਾਰਨਾ ਚਾਹੀਦਾ ਹੈ, ਕਰਾਸ ਲੈਣ ਚਾਹੀਦਾ ਹੈ — ਜਾਂ ਕੋਈ ਰੈਂਕ - ਗਾਰਦ 'ਚ ਤਬਦੀਲੀ ਕਰਾ ਲੈਣੀ ਚਾਹੀਦੀ ਹੈ। ਇਹ ਬਿਲਕੁਲ ਲਾਜ਼ਮੀ ਹੈ, ਬੇ-ਸ਼ਕ ਮੇਰੇ ਆਪਣੇ ਲਈ ਨਹੀਂ, ਸਗੋਂ ਮੇਰੇ ਰਿਸ਼ਤੇਦਾਰਾਂ ਤੇ ਦੋਸਤਾਂ ਲਈ। ਸ਼ਹਿਜ਼ਾਦਾ ਮੇਰੇ ਨਾਲ ਬੜੀ ਚੰਗੀ ਤਰ੍ਹਾਂ ਪੇਸ਼ ਆਇਆ ; ਉਹ ਬਹੁਤ ਹੀ ਸ਼ਰੀਫ਼ ਆਦਮੀ ਹੈ, ' ਬੇਲੇਤਸਕੀ ਨੇ ਆਖਿਆ, ਤੇ ਅਟਕਿਆਂ ਬਿਨਾਂ ਹੀ ਬੋਲੀ ਗਿਆ : “ ਮੁਹਿੰਮ ਕਰਕੇ, ਮੇਰੀ ਸੇਂਟ ਐਨਾ ਕਰਾਸ ਦੀ ਸਿਫ਼ਾਰਸ਼ ਕੀਤੀ ਗਈ ਹੈ। ਹੁਣ ਥੋੜਾ ਜਿਹਾ ਚਿਰ ਮੈਂ ਏਥੇ ਰਹਾਂਗਾ, ਜਦੋਂ ਤਕ ਮੁਹਿੰਮ ਸ਼ੁਰੂ ਨਹੀਂ ਹੋ ਜਾਂਦੀ । ਏਥੇ ਬੜਾ ਮਜ਼ਾ ਹੈ। ਕਿਆ ਔਰਤਾਂ ਹਨ! ਤੇ ‘ਹਾਂ, ਤੇਰਾ ਕੀ ਹਾਲ ਹੈ ? ਮੈਨੂੰ ਸਾਡੇ ਕੈਪਟਨ, ਸਤਾਤਸੇਵ, ਨੇ ਦਸਿਆ ਸੀ, ਉਹ ਜਿਹੜਾ, ਤੈਨੂੰ ਪਤਾ ਹੈ, ਚੰਗੇ ਦਿਲ ਵਾਲਾ, ਮੂਰਖ ਆਦਮੀ ਹੈ ... ਹਾਂ, ਉਹ ਕਹਿੰਦਾ ਸੀ, ਤੂੰ ਕਿਸੇ ਡਰਾਉਣੇ ਵਹਿਸ਼ੀ ਵਾਂਗ ਰਹਿ ਰਿਹਾ ਹੈਂ, ਕਿਸੇ ਨੂੰ ਮਿਲਦਾ ਹੀ ਨਹੀਂ ! ਮੈਂ ਬਿਲਕੁਲ ਸਮਝਦਾ ਹਾਂ, ਤੂੰ ਜਿਹੋ ਜਿਹੇ ਅਫ਼ਸਰਾਂ ਦੀ ਟੋਲੀ ਏਥੇ ਸਾਡੇ ਕੋਲ ਹੈ, ਉਹਦੇ ਨਾਲ ਘੁਲਣਾ-ਮਿਲਣਾ ਨਹੀਂ ਚਾਹੁੰਦਾ। ਮੈਨੂੰ ਬੜੀ ਖੁਸ਼ੀ ਹੈ, ਹੁਣ ਤੂੰ ਤੇ ਮੈਂ ਇਕ ਦੂਜੇ ਨੂੰ ਮਿਲ ਸਕਿਆ ਕਰਾਂਗਾ। ਮੈਂ ਦਫ਼ੇਦਾਰ ਦੇ ਘਰ ਰਹਿ ਰਿਹਾ ਹਾਂ। ਓਥੇ ਕੋਈ ਕੁੜੀ ਹੈ, ਉਸਤੇਨਕਾ ! ਬਸ ਮਨ ਮੋਹ ਲੈਣ ਵਾਲੀ ਹੈ ! 31 9-3171 ੧੨੯