ਢੰਗ ਨਾਲ, ਫ਼ਤਹ ਪਾਣ ਵਾਲੇ ਦੀ ਜਿਤ ਵਿਚ ਹਿੱਸਾ ਲੈਂਦਾ। ਤੇ ਜਦੋਂ ਇਸ ਸਭ ਕਾਸੇ ਵਿਚਾਲੇ ਉਹਨੂੰ ਆਪਣੀਆਂ ਪਹਿਲੀਆਂ ਬੇਪੱਤੀਆਂ, ਕਮਜ਼ੋਰੀਆਂ ਤੇ ਗ਼ਲਤੀਆਂ ਯਾਦ ਆਉਂਦੀਆਂ ਤਾਂ ਚੇਤਾ ਅਣਸੁਖਾਵਾਂ ਨਾ ਹੁੰਦਾ। ਸਾਫ਼ ਸੀ ਕਿ ਓਥੇ ਪਹਾੜਾਂ, ਆਬਸ਼ਾਰਾਂ, ਸੁਨੱਖੀਆਂ ਚੋਰਕਾਸ਼ਨਾਂ, ਤੇ ਖ਼ਤਰਿਆਂ ਵਿਚਕਾਰ ਅਜਿਹੀਆਂ ਗ਼ਲਤੀਆਂ ਫੇਰ ਨਹੀਂ ਸਨ ਹੋ ਸਕਦੀਆਂ। ਜਦੋਂ ਉਹਨੇ ਆਪਣੇ ਆਪ ਅਗੇ ਪੂਰੀ ਤਰ੍ਹਾਂ ਇਕਬਾਲ ਕਰ ਲਿਆ ਸੀ, ਇਸ ਸਭ ਕਾਸੇ ਦਾ ਅੰਤ ਹੋ ਗਿਆ ਸੀ। ਇਕ ਹੋਰ ਸਭ ਤੋਂ ਮਿੱਠੀ ਸੁਰਤੀ ਨੌਜਵਾਨ ਨੂੰ ਆਉਂਦੇ ਭਵਿਖ ਦੇ ਹਰ ਖਿਆਲ ਵਿਚ ਰਲ ਗਈ — ਇਕ ਔਰਤ ਦੀ ਸੁਰਤੀ। ਤੇ ਓਥੇ, ਪਹਾੜਾਂ ਵਿਚ, ਉਹ ਉਹਦੀ ਕਲਪਣਾ ਵਿਚ, ਇਕ ਚੇਰਕੇਸਨ ਗ਼ੁਲਾਮ ਦੇ ਰੂਪ ਵਿਚ ਸਾਹਮਣੇ ਆਉਂਦੀ, ਲੰਮੀਆਂ ਜ਼ੁਲਫ਼ਾਂ ਤੇ ਡੂੰਘੀਆਂ ਆਗਿਆਕਾਰ ਅੱਖਾਂ ਵਾਲੇ ਇਕ ਸੁਹਣੇ ਬੁਤ ਦੇ ਰੂਪ ਵਿਚ। ਉਹ ਪਹਾੜਾਂ ਵਿਚ ਇਕ ਕਲ-ਮਕੁੱਲੀ ਝੁੱਗੀ ਚਿਤਾਰਦਾ, ਤੇ ਬਰੂਹਾਂ ਉਤੇ ਉਹ ਖਲੋਤੀ ਉਹਨੂੰ ਉਡੀਕਦੀ ਹੁੰਦੀ, ਜਦੋਂ ਉਹ ਧੂੜ ਨਾਲ, ਲਹੂ ਨਾਲ, ਸੋਭਾ ਨਾਲ, ਕਜਿਆ ਉਹਦੇ ਕੋਲ ਪਰਤਦਾ। ਉਹਨੂੰ ਉਹਦੇ ਚੁੰਮਣਾਂ ਦਾ, ਉਹਦੇ ਮੋਢਿਆਂ ਦਾ, ਉਹਦੀ ਮਿੱਠੀ ਆਵਾਜ਼ ਦਾ, ਤੇ ਉਹਦੀ ਆਗਿਆਕਾਰੀ ਦਾ ਇਹਸਾਸ ਹੁੰਦਾ। ਉਹ ਮਨਮੋਹਣੀ ਹੈ, ਪਰ ਅਨਪੜ੍ਹ, ਅਲ੍ਹੜ ਤੇ ਖਰ੍ਹਵੀ। ਸਿਆਲਾਂ ਦੀਆਂ ਲੰਮੀਆਂ ਸ਼ਾਮਾਂ ਨੂੰ ਉਹ ਉਹਨੂੰ ਪੜ੍ਹਾਣਾ ਸ਼ੁਰੂ ਕਰਦਾ। ਉਹ ਸਿਆਣੀ ਹੈ ਤੇ ਗੁਣੀ ਹੈ ਤੇ ਉਹ ਛੇਤੀ ਹੀ ਸਾਰਾ ਕੁਝ ਸਿਖ-ਪੜ੍ਹ ਜਾਂਦੀ ਹੈ, ਜਿਹਦੀ ਉਹਨੂੰ ਲੋੜ ਹੈ। ਕਿਉਂ ਨਹੀਂ? ਉਹ ਸੁਖਾਲੇ ਹੀ ਪ੍ਰਦੇਸੀ ਬੋਲੀਆਂ ਸਿਖ ਸਕਦੀ ਹੈ, ਫ਼ਰਾਂਸੀਸੀ ਸਾਹਿਤ ਪੜ੍ਹ ਸਕਦੀ ਹੈ ਤੇ ਸਮਝ ਸਕਦੀ ਹੈ; ਮਿਸਾਲ ਵਜੋਂ ‘ਨੋਤਰ ਦੇਮ ਦਾ ਪੈਰੀ' ਪੜ੍ਹ ਕੇ ਉਹ ਜ਼ਰੂਰ ਹੀ ਖੁਸ਼ ਹੋਵੇਗੀ। ਉਹ ਫ਼ਰਾਂਸੀਸੀ ਵੀ ਬੋਲ ਸਕਦੀ ਏ। ਡਰਾਇੰਗ-ਰੂਮ ਵਿਚ ਉਹ ਉਚੀ ਤੋਂ ਉਚੀ ਸੁਸਾਇਟੀ ਦੀ ਇਸਤ੍ਰੀ ਨਾਲੋਂ ਬਹੁਤੀ ਸੁਭਾਵਕ ਸ਼ਾਨ ਵਿਖਾ ਸਕਦੀ ਹੈ। ਉਹ ਗੌਂ ਸਕਦੀ ਹੈ, ਸਾਦੇ, ਜ਼ੋਰ ਵਾਲੇ ਤੇ ਜਜ਼ਬੇ ਵਾਲੇ ਢੰਗ ਨਾਲ ... "ਉਫ਼, ਕਿੱਡੀ ਬੇਵਾਕੂਫ਼ੀ ਹੈ!" ਉਹਨੇ ਆਪਣੇ ਆਪ ਨੂੰ ਆਖਿਆ। ਪਰ ਹੁਣ ਉਹ ਇਕ ਚੌਕੀ ਕੋਲ ਪਹੁੰਚ ਪਏ ਸਨ ਤੇ ਉਹਨੂੰ ਸਲੈਜ ਬਦਲਣੀ ਪਈ ਤੇ ਕੁਝ ਬਖ਼ਸ਼ੀਸ਼ਾਂ ਦੇਣੀਆਂ ਪਈਆਂ। ਪਰ ਉਹਦੀਆਂ ਸੋਚਾਂ ਇਕ ਵਾਰੀ ਫੇਰ ਆਪਣੀ ਛੱਡੀ “ਮੂਰਖਤਾ" ਲੱਭਣ ਲਗ ਪਈਆਂ, ਤੇ ਸੁਹਣੀਆਂ ਚੇਰਕੇਸਨਾਂ, ਸ਼ਾਨ ਤੇ ਏਡੀ ਕਾਂਗ ਦੀ ਨਿਯੁਕਤੀ ਤੇ ਸੁਹਣੀ ਵਹੁਟੀ ਨਾਲ ਰੂਸ ਨੂੰ ਵਾਪਸੀ ਉਹਦੀ ਕਲਪਣਾ ਵਿਚ ਫੇਰ ਉਭਰ ਆਈ। "ਪਰ ਪਿਆਰ ਨਾਂ ਦੀ ਚੀਜ਼ ਕੋਈ ਨਹੀਂ ਹੁੰਦੀ," ਉਹਨੇ ਆਪਣੇ ਆਪ ਨੂੰ ਦਸਿਆ। "ਸ਼ੁਹਰਤ ਨਿਕੰਮੀ ਚੀਜ਼ ਹੁੰਦੀ ਹੈ। ਪਰ ੬੭੮ ਰੂਬਲ?... ਤੇ ਜਿਤਿਆ ਹੋਇਆ ਇਲਾਕਾ, ਜਿਹੜਾ ਮੇਰੇ ਲਈ ਏਨੀ ਦੌਲਤ ਲਿਆਵੇਗਾ, ਜਿੰਨੀ ਮੈਨੂੰ ਜ਼ਿੰਦਗੀ ਭਰ ਲੋੜ ਨਹੀਂ? ਭਾਵੇਂ ਇਹ ਸਾਰੀ ਦੌਲਤ ਆਪਣੇ ਕੋਲ ਹੀ ਰਖ ਲੈਣੀ ਠੀਕ ਨਹੀਂ ਹੋਵੇਗੀ। ਮੈਨੂੰ ਇਹ ਵੰਡਣੀ ਹੋਵੇਗੀ। ਪਰ ਕਿਨ੍ਹਾਂ 'ਚ। ਖ਼ੈਰ, ੬੭੮ ਰੂਬਲ ਕਪੇਲ
੧੭