ਇੰਜ ਲੰਘਦੀ ਹੈ, ਜਿਵੇਂ ਤੋਪ ਦਾ ਗੋਲਾ ਉਡਦਾ ਹੈ। ਸੜਕਾਂ ਦੇ ਨਾਲ-ਨਾਲ ਕੱਸਾਕਾਂ ਦੀਆਂ ਚੌਕੀਆਂ ਹਨ ਤੇ ਪਹਿਰੇ ਵਾਲੇ ਮੁਨਾਰੇ, ਜਿਨ੍ਹਾਂ ਵਿਚ ਸੰਤਰੀ ਹਨ। ਦਰੱਖ਼ਤਲਗੀ ਉਪਜਾਊ ਜ਼ਮੀਨ ਦਾ ਸਿਰਫ਼ ਕੋਈ ਸਤ ਸੌ ਗਜ਼ਾਂ ਦਾ ਸੌੜਾ ਜਿਹਾ ਟੋਟਾ ਕੱਸਾਕਾਂ ਦੀ ਮਾਲਕੀ ਹੇਠ ਹੈ। ਉਹਦੇ ਉਤਰ ਵਲ ਨੌਗਾਈ ਜਾਂ ਮਜ਼ਦੋਕ ਸਤੋਪੀ ਦੇ ਰੇਤਲੇ ਟਿੱਬੇ ਸ਼ੁਰੂ ਹੁੰਦੇ ਹਨ, ਜਿਹੜਾ ਦੂਰ ਉਤਰ ਤਕ ਪਸਰਿਆ ਹੋਇਆ ਹੈ ਤੇ, ਰਬ ਜਾਣੇ ਕਿਥੇ, ਤਰੁਖ਼ਮੋਨ, ਅਸਤਰਾਖ਼ਾਨ ਜਾਂ ਕਿਰਗੀਜ਼-ਕੈਸਾਕ, ਸਤੋਪੀਆਂ ਵਿਚ ਜਾ ਰਲਦਾ ਹੈ। ਦੱਖਣ ਵਲ, ਤੇਰੇਕ ਤੋਂ ਅਗਾਂਹ, ਮਹਾਨ ਚੇਚਨਯਾ ਪਹਾੜ ਹਨ, ਕਚਕਾਲੀਕੋਵਸਕੀ ਸਿਲਸਲਾ, ਕਾਲੇ ਪਹਾੜ, ਇਕ ਹੋਰ ਸਿਲਸਲਾ ਤੇ ਅਖ਼ੀਰ ਬਰਫ਼ਾਂ ਵਾਲੇ ਪਹਾੜ ਹਨ, ਜਿਹੜੇ ਬਸ ਵੇਖੇ ਜਾ ਸਕਦੇ ਹਨ, ਪਰ ਜਿਨ੍ਹਾਂ ਉਤੇ ਕਦੀ ਕੋਈ ਚੜ੍ਹਿਆ ਨਹੀਂ। ਬਨਾਸਪਤੀ ਨਾਲ ਭਰਪੂਰ, ਇਸ ਉਪਜਾਊ ਦਰਖ਼ਤ-ਲਗੇ ਟੋਟੇ ਵਿਚ, ਜਿਥੋਂ ਤਕ ਚੇਤਾ ਜਾਂਦਾ ਹੈ, ਉਹ ਜੰਗਜੂ, ਸੁਨੱਖੀ ਤੇ ਖੁਸ਼ਹਾਲ ਰੂਸੀ ਵਸੋਂ ਰਹਿੰਦੀ ਹੈ, ਜਿਹਦਾ ਸੰਬੰਧ ਪੁਰਾਤਨ ਵਿਸ਼ਵਾਸੀਆਂ[1] ਨਾਲ ਹੈ ਤੇ ਉਹ ਗਰੋਬੇਨ ਕੱਸਾਕ ਅਖਵਾਂਦੀ ਹੈ।
ਬੜਾ ਚਿਰ ਹੋਇਆ, ਉਹਨਾਂ ਦੇ ਪੁਰਾਤਨ ਵਿਸ਼ਵਾਸੀ ਵਡ-ਵਡੇਰੇ ਰੂਸ ਤੋਂ ਭਜ ਨਿਕਲੇ ਤੇ ਤੇਰੇਕ ਤੋਂ ਅਗਾਂਹ, ਮਹਾਨ ਚੇਚਨਯਾ ਦੇ ਰੁਖ-ਅੱਟੇ ਪਹਾੜਾਂ ਦੇ ਪਹਿਲੇ ਸਿਲਸਲੇ, ਗਰੇਬੇਨ ਉਤੇ ਚੇਚੇਨਾਂ ਵਿਚਕਾਰ ਆ ਵੱਸੇ। ਚੇਚੇਨਾਂ ਵਿਚ ਰਹਿੰਦਿਆਂ, ਕੁੱਸਾਕਾਂ ਨੇ ਆਪੋ ਵਿਚ ਵਿਆਹ-ਸ਼ਾਦੀਆਂ ਕਰ ਲਈਆਂ, ਤੇ ਪਹਾੜੀ ਕਬੀਲਿਆਂ ਦੇ ਢੰਗ ਤਰੀਕੇ ਤੇ ਰਵਾਜ ਆਪਣਾ ਲਏ, ਭਾਵੇਂ ਉਹਨਾਂ ਰੂਸੀ ਬੋਲੀ ਤੇ ਨਾਲੇ ਆਪਣਾ ਪੁਰਾਣਾ ਧਰਮ, ਪੂਰੀ ਨਿਰੋਲਤਾ ਸਹਿਤ ਕਾਇਮ ਰਖਿਆ। ਉਹਨਾਂ ਵਿਚ ਅਜੇ ਵੀ ਸਜਰੀ ਇਕ ਰਵਾਇਤ ਕਹਿੰਦੀ ਹੈ ਕਿ ਭਿਆਨਕ ਜ਼ਾਰ ਈਵਾਨ ਤੇਰੇਕ ਨੂੰ ਆਇਆ, ਉਹਨੇ ਉਹਨਾਂ ਦੇ ਵਡੇਰੇ ਬੁਲਾ ਘੱਲੇ ਤੇ ਉਹਨਾਂ ਨੂੰ ਦਰਿਆ ਦੇ ਇਸ ਪਾਸੇ ਵਲ ਦੀ ਜ਼ਮੀਨ ਦੇ ਦਿਤੀ ਤੇ ਉਹਨਾਂ ਨੂੰ ਪ੍ਰੇਰਿਆ ਕਿ ਉਹ ਰੂਸ ਨਾਲ ਮਿਤ੍ਰਤਾ ਦੇ ਭਾਵ ਰੱਖਣ ਤੇ ਵਾਇਦਾ ਕੀਤਾ ਕਿ ਉਹ ਉਹਨਾਂ ਉਤੇ ਆਪਣੀ ਹਾਕਮੀ ਨਹੀਂ ਕਰੇਗਾ ਤੇ ਨਾ ਹੀ ਉਹਨਾਂ ਨੂੰ ਧਰਮ ਬਦਲਣ ਉਤੇ ਮਜਬੂਰ ਕਰੇਗਾ। ਹੁਣ ਤਕ ਵੀ ਕੱਸਾਕ ਪਰਵਾਰ ਚੇਚੇਨਾਂ ਨਾਲ ਸੰਬੰਧ ਹੋਣ ਦਾ ਦਾਹਵਾ ਕਰਦੇ ਹਨ, ਤੇ ਆਜ਼ਾਦੀ ਨਾਲ, ਵਿਹਲ ਨਾਲ ਲੁਟਮਾਰ ਨਾਲ ਤੇ ਜੰਗ ਨਾਲ ਇਸ਼ਕ ਅਜੇ ਵੀ ਉਹਨਾਂ ਦੀਆਂ ਮੁੱਖ ਸਿਫ਼ਤਾਂ ਹਨ। ਸਿਰਫ਼ ਰੂਸੀ ਅਸਰ ਦਾ ਅਣਸੁਖਾਵਾਂ ਪਾਸਾ ਹੀ ਪ੍ਰਤੱਖ ਹੈ — ਚੋਣਾਂ ਵਿਚ ਦਖ਼ਲ ਅੰਦਾਜ਼ੀ, ਗਿਰਜਿਆਂ ਦੇ ਟੱਲਾਂ ਦੀ ਜ਼ਬਤੀ ਤੇ ਫ਼ੌਜਾਂ, ਜਿਹੜੀਆਂ ਇਲਾਕੇ ਵਿਚ ਟਿਕੀਆਂ ਹੋਈਆਂ ਹਨ,
- ↑ ਪੁਰਾਤਨ ਵਿਸ਼ਵਾਸੀ: — ਉਹਨਾਂ ਫ਼ਿਰਕਿਆਂ ਲਈ ਆਮ ਨਾਂ,ਜਿਹੜੇ ਸਤਾਰ੍ਹਵੀਂ ਸਦੀ ਵਿਚ ਰੂਸੀ-ਯੂਨਾਨੀ ਗਿਰਜੇ ਤੋਂ ਅੱਡ ਹੋ ਗਏ। ਸੰ: