ਜਾਂ ਉਹਦਾ ਦੌਰਾ ਕਰਦੀਆਂ ਹਨ। ਕੱਸਾਕ ਵਿਚ ਉਸ ਸਿਪਾਹੀ ਨਾਲੋਂ, ਜਿਹੜਾ ਉਹਦੇ ਪਿੰਡ ਦੇ ਬਚਾ ਲਈ ਉਹਦੇ ਸਿਰ ਡੇਰੇ ਉਤੇ ਰਖ ਦਿਤਾ ਗਿਆ ਹੋਵੇ, ਪਰ ਜਿਨ੍ਹੇ ਤਮਾਕੂ ਦੇ ਧੂੰਏ ਨਾਲ ਉਹਦੀ ਝੁੱਗੀ ਪਲੀਤ ਕਰ ਦਿਤੀ ਹੋਵੇ, ਜੀਗੀਤ[1] ਪਹਾੜੀਏ ਲਈ ਘਟ ਘਿਰਣਾ ਹੋ ਸਕਦੀ ਹੈ, ਜਿਨ੍ਹੇ ਸ਼ਾਇਦ ਉਹਦਾ ਭਰਾ ਮਾਰ ਦਿਤਾ ਹੋਵੇ। ਉਹ ਆਪਣੇ ਵੈਰੀ, ਪਹਾੜੀਏ, ਦੀ ਇੱਜ਼ਤ ਕਰਦਾ ਹੈ ਤੇ ਸਿਪਾਹੀ ਨੂੰ ਘਿਰਣਾ, ਜਿਹੜਾ ਉਹਦੀਆਂ ਨਜ਼ਰਾਂ ਵਿਚ ਓਪਰਾ ਹੈ ਤੇ ਜਬਰ ਕਰਨ ਵਾਲਾ। ਅਸਲ ਵਿਚ, ਕੱਸਾਕ ਦੇ ਦ੍ਰਿਸ਼ਟੀਕੋਨ ਤੋਂ, ਰੂਸੀ ਕਿਸਾਨ ਇਕ ਬਾਹਰਲਾ, ਵਹਿਸ਼ੀ ਤੇ ਘਿਰਣਿਤ ਜੀਵ ਹੈ, ਜਿਹਦਾ ਇਕ ਨਮੂਨਾ ਉਹ ਉਸ ਫੇਰੀ ਵਾਲੇ ਵਿਚ ਵੇਖਦਾ ਹੈ, ਜਿਹੜਾ ਪਿੰਡਾਂ ਵਿਚ ਆਉਂਦਾ ਹੈ, ਤੇ ਨਿਕ-ਰੂਸੀ ਅਵਾਸੀਆਂ ਵਿਚ, ਜਿਨ੍ਹਾਂ ਨੂੰ ਕੱਸਾਕ ਨਫ਼ਰਤ ਨਾਲ "ਉਨ-ਤੁੰਬਣੇ" ਆਖਦਾ ਹੈ। ਉਹਦੇ ਲਈ ਸੁਹਣੇ ਕਪੜੇ ਪਾਣ ਦਾ ਭਾਵ ਚਿਰਕਾਸੀਅਨ ਵਾਂਗ ਕਪੜੇ ਪਾਣਾ ਹੈ। ਸਭ ਤੋਂ ਵਧੀਆ ਹਥਿਆਰ ਪਹਾੜੀਆਂ ਤੋਂ ਮਿਲਦੇ ਹਨ ਤੇ ਸਭ ਤੋਂ ਵਧੀਆ ਘੋੜੇ ਉਹਨਾਂ ਤੋਂ ਖਰੀਦੇ ਜਾਂ ਚੁਰਾਏ ਜਾਂਦੇ ਹਨ। ਬਾਂਕਾ ਨੌਜਵਾਨ ਕੱਸਾਕ ਤਾਤਾਰ ਬੋਲੀ ਦਾ ਇਲਮ ਜਤਲਾਣਾ ਚਾਹੁੰਦਾ ਹੈ ਤੇ ਜਦੋਂ ਸ਼ਰਾਬ ਦੇ ਦੌਰ ਚੜ੍ਹਾ ਰਿਹਾ ਹੋਵੇ, ਆਪਣੇ ਸਾਥੀ ਕੱਸਾਕਾਂ ਨਾਲ ਤਕ ਵੀ ਤਾਤਾਰ ਬੋਲੀ ਵਿਚ ਗਲ ਕਰਦਾ ਹੈ।
ਇਹਨਾਂ ਸਭਨਾਂ ਗੱਲਾਂ ਦੇ ਹੁੰਦਿਆਂ ਵੀ, ਧਰਤੀ ਦੀ ਇਕ ਨਿਕ-ਮੁਨਿੱਕੀ ਨੁਕਰੇ ਫਸਿਆ ਇਹ ਨਿੱਕਾ ਜਿਹਾ ਈਸਾਈ ਕਬੀਲਾ, ਜਿਹੜਾ ਅਧ-ਵਹਿਸ਼ੀ ਮੁਸਲਮਾਨ ਕਬੀਲਿਆਂ ਤੇ ਸਿਪਾਹੀਆਂ ਵਿਚਕਾਰ ਘਿਰਿਆ ਹੋਇਆ ਹੈ, ਆਪਣੇ ਆਪ ਨੂੰ ਬਹੁਤ ਹੀ ਅਗੇ ਵਧਿਆ ਹੋਇਆ ਸਮਝਦਾ ਹੈ, ਕੱਸਾਕਾਂ ਤੋਂ ਸਿਵਾ ਹੋਰ ਕਿਸੇ ਨੂੰ ਬੰਦੇ ਨਹੀਂ ਸਮਝਦਾ, ਤੇ ਬਾਕੀ ਹਰ ਚੀਜ਼ ਨੂੰ ਨਫ਼ਰਤ ਕਰਦਾ ਹੈ। ਕੱਸਾਕ ਆਪਣਾ ਬਹੁਤਾ ਵਕਤ ਚੌਕੀ ਵਿਚ, ਮੁਹਿੰਮਾਂ ਵਿਚ, ਸ਼ਿਕਾਰ ਜਾਂ ਮਾਹੀਗੀਰੀ ਵਿਚ ਗੁਜ਼ਾਰਦਾ ਹੈ। ਉਹ ਘਰ ਕਦੀ ਟਾਵਾਂ ਹੀ ਕੰਮ ਕਰਦਾ ਹੈ। ਜਦੋਂ ਉਹ ਪਿੰਡ ਵਿਚ ਠਹਿਰਿਆ ਹੁੰਦਾ ਹੈ, ਇਹ ਆਮ ਨਿਯਮ ਦੀ ਛੋਟ ਵਾਲੀ ਗਲ ਹੁੰਦੀ ਹੈ, ਤੇ ਫੇਰ ਉਹ ਛੁੱਟੀ ਮਨਾ ਰਿਹਾ ਹੁੰਦਾ ਹੈ। ਸਾਰੇ ਕੱਸਾਕ ਆਪਣੀ ਸ਼ਰਾਬ ਆਪ ਕਢਦੇ ਹਨ, ਤੇ ਸ਼ਰਾਬੀਪੁਣਾ, ਏਨੀ ਆਮ ਰੁਚੀ ਨਹੀਂ, ਜਿੰਨੀ ਕੋਈ ਰੀਤ, ਜਿਸ ਦਾ ਨਾ ਪੂਰਿਆਂ ਕੀਤਾ ਜਾਣਾ ਪਤਿਤ ਹੋਣਾ ਸਮਝਿਆ ਜਾਵੇਗਾ। ਕੱਸਾਕ ਔਰਤ ਨੂੰ ਆਪਣੇ ਭਲੇ ਦਾ ਔਜ਼ਾਰ ਸਮਝਦਾ ਹੈ; ਸਿਰਫ਼ ਅਣਵਿਆਹੀਆਂ ਕੁੜੀਆਂ ਨੂੰ ਹੀ ਮੌਜ ਲੈਣ ਦੀ ਇਜਾਜ਼ਤ ਦਿਤੀ ਜਾਂਦੀ ਹੈ। ਵਿਆਹੀ ਹੋਈ ਔਰਤ ਨੂੰ ਜਵਾਨੀ ਤੋਂ ਚੰਗੇ ਬੁੱਢੇਵਾਰੇ ਤਕ ਆਪਣੇ ਘਰ ਵਾਲੇ ਲਈ ਕੰਮ ਕਰਨਾ ਪੈਂਦਾ ਹੈ; ਉਹ ਉਹਦੇ ਤੋਂ ਅਧੀਨਗੀ ਤੇ ਮਿਹਨਤ ਦੀਆਂ ਪੂਰਬੀ ਮੰਗਾਂ ਕਰਦਾ ਹੈ। ਇਸ ਨਜ਼ਰੀਏ ਦੇ ਨਤੀਜੇ ਵਜੋਂ ਔਰਤਾਂ ਸਰੀਰਕ ਪੱਖੋਂ ਵੀ ਤੇ ਮਾਨਸਕ ਪਖੋਂ ਵੀ ਬਹੁਤ ਹੀ ਵਿਕਸੀਆਂ ਹੁੰਦੀਆਂ
२३
- ↑ ਜੀਗੀਤ: ਬਹਾਦਰ ਜਣਾ ਤੇ ਚੰਗਾ ਘੋੜ-ਸਵਾਰ:- ਸੰ: