ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਦੇਂਦਾ ਹੁੰਦਾ, ਤੇ ਕਦੀ ਕਿਸੇ ਲੰਘ ਰਹੇ ਅਫ਼ਸਰ ਨੂੰ ਸਲਾਮੀ ਦੇ ਰਿਹਾ ਹੁੰਦਾ ਹੈ, ਕਦੀ ਨਹੀਂ ਦੇ ਰਿਹਾ ਹੁੰਦਾ। ਫਾਟਕ ਦੀ ਛਤ ਹੇਠ ਚਿੱਟੀ ਤਖ਼ਤੀ ਉਤੇ ਕਾਲੇ ਅਖਰਾਂ ਵਿਚ ਲਿਖਿਆ ਹੋਇਆ ਹੈ: ਘਰ ੨੬੬, ਮਰਦ ਵਾਸੀ ੮੯੭; ਔਰਤਾਂ ੧,੦੧੨। ਕੱਸਾਕਾਂ ਦੇ ਸਾਰੇ ਦੇ ਸਾਰੇ ਘਰ ਖੰਬਿਆਂ ਨਾਲ ਜ਼ਮੀਨ ਤੋਂ ਦੋ-ਤਿੰਨ ਫੁਟ ਉਪਰ ਕੀਤੇ ਹੋਏ ਹਨ। ਉਹਨਾਂ ਉਤੇ ਧਿਆਨ ਨਾਲ ਕਾਨਿਆਂ ਦੀ ਛਤ ਪਾਈ ਗਈ ਹੋਈ ਹੈ, ਤੇ ਉਹਨਾਂ ਦੀਆਂ ਵਡੀਆਂ ਵਡੀਆਂ ਉਕਰਾਈ ਵਾਲੀਆਂ ਚੰਦੋਈਆਂ ਹਨ। ਜੇ ਉਹ ਨਵੇਂ ਨਹੀਂ, ਤਾਂ ਉਹ ਘਟੋ-ਘਟ ਸਿੱਧੇ ਤੇ ਸਾਫ਼ ਹਨ ਤੇ ਉਹਨਾਂ ਦੀਆਂ ਵਖ-ਵਖ ਸ਼ਕਲਾਂ ਦੀਆਂ ਉਚੀਆਂ-ਉਚੀਆਂ ਡਿਉੜੀਆਂ ਹਨ; ਤੇ ਉਹ ਨਾਲੋ-ਨਾਲ ਨਹੀਂ ਬਣਾਏ ਗਏ ਹੋਏ, ਸਗੋਂ ਉਹਨਾਂ ਦੁਆਲੇ ਚੋਖੀ ਥਾਂ ਹੈ, ਤੇ ਉਹ ਖੁਲ੍ਹੀਆਂ-ਖੁਲ੍ਹੀਆਂ ਸੜਕਾਂ ਤੇ ਗਲੀਆਂ ਵਿਚ ਰੰਗ-ਸੁਰੰਗੇ ਢੰਗ ਨਾਲ ਟਿਕਾਏ ਗਏ ਹਨ। ਕਿੰਨਿਆਂ ਹੀ ਘਰਾਂ ਦੀਆਂ ਵਡੀਆਂਵਡੀਆਂ, ਹੌਲੀਆਂ ਬਾਰੀਆਂ ਦੇ ਸਾਹਮਣੇ, ਵਾੜਾਂ ਤੋਂ ਪਰ੍ਹਾਂ ਹਰੇ ਕਚੂਚ ਪੋਪਲਰ ਰੁਖਾਂ ਤੇ ਕਿੱਕਰਾਂ ਨੇ ਆਪਣੀ ਕੂਲੀ ਫਿੱਕੀ ਹਰਿਆਲੀ ਤੇ ਮਹਿਕ ਛਡਦੇ ਚਿੱਟੇ ਫੁਲਾਂ ਸਣੇ ਘਰਾਂ ਉਤੇ ਝੁਲ ਪਾਈ ਹੋਈ ਹੈ, ਤੇ ਉਹਨਾਂ ਦੇ ਕੋਲ ਦਲੇਰ ਮੂੰਹਾਂ ਵਾਲੇ ਪੀਲੇ ਸੂਰਜਮੁਖੀ, ਵੇਲਾਂ ਤੇ ਅੰਗੂਰ ਲਗੇ ਹੋਏ ਹਨ। ਚੌੜੇ ਖੁਲ੍ਹੇ ਚੌਕ ਵਿਚ ਤਿੰਨ ਦੁਕਾਨਾਂ ਹਨ, ਜਿਥੇ ਕਪੜਾ, ਸੂਰਜਮੁਖੀ ਤੇ ਪੇਠੇ ਦੇ ਬੀਜ, ਰਵਾਂਹ ਤੇ ਅਦਰਕ ਵਾਲੀਆਂ ਰੋਟੀਆਂ ਵਿਕਦੀਆਂ ਹਨ; ਉਚੇ ਪੋਪਲਰ ਰੁਖਾਂ ਦੀ ਇਕ ਪਾਲ ਤੋਂ ਪਿਛੇ ਰੈਜਮੈਂਟ ਦੇ ਕਮਾਂਡਰ ਦੀ ਝਰੋਖਿਆਂ ਵਾਲੀ ਰਿਹਾਇਸ਼ ਹੈ, ਜਿਹਦੇ ਦੁਆਲੇ ਉਚੀ ਸਾਰੀ ਵਾੜ੍ਹ ਹੈ, ਜਿਹੜੀ ਹੋਰ ਸਭਨਾਂ ਘਰਾਂ ਨਾਲੋਂ ਉਚੀ ਤੇ ਵਡੀ ਹੈ। ਆਮ ਦਿਨਾਂ ਨੂੰ, ਖ਼ਾਸ ਕਰਕੇ ਹੁਨਾਲੇ ਵਿਚ, ਪਿੰਡ ਦੀਆਂ ਸੜਕਾਂ ਉਤੇ ਬਹੁਤ ਘਟ ਬੰਦੇ ਦਿਸਦੇ ਹਨ। ਨੌਜਵਾਨ ਚੌਕੀਆਂ ਵਿਚ ਜਾਂ ਫ਼ੌਜੀ ਮੁਹਿੰਮਾਂ ਵਿਚ ਡਿਊਟੀ ਦੇ ਰਹੇ ਹਨ; ਵਡੇਰੇ ਮੱਛੀਆਂ ਫੜ ਰਹੇ ਹਨ, ਜਾਂ ਬਾਗ਼ਾਂ ਵਿਚ ਔਰਤਾਂ ਦਾ ਹਥ ਵਟਾ ਰਹੇ ਹਨ। ਸਿਰਫ਼ ਬਹੁਤ ਹੀ ਬੁਢੇ, ਬੀਮਾਰ, ਤੇ ਬੱਚੇ ਘਰ ਰਹਿੰਦੇ ਹਨ।

ਕਾਂਡ ਪੰਜਵਾਂ

ਇਹ ਉਹਨਾਂ ਟਾਵੀਆਂ ਸ਼ਾਮਾਂ ਵਿਚੋਂ ਸੀ, ਜਿਹੜੀਆਂ ਸਿਰਫ਼ ਕਾਕੇਸ਼ੀਆ ਵਿਚ ਹੀ ਹੁੰਦੀਆਂ ਹਨ। ਸੂਰਜ ਪਹਾੜਾਂ ਪਿਛੇ ਡੁਬ ਚੁਕਾ ਸੀ, ਪਰ ਲੋ ਅਜੇ ਵੀ ਹੈ ਸੀ। ਸੰਝ ਦੀ ਲਾਲੀ ਤੀਜਾ ਹਿੱਸਾ ਅਸਮਾਨ ਉਤੇ ਪਸਰ ਚੁਕੀ ਸੀ, ਤੇ ਉਹਦੀ ਲੋ ਦੇ ਪਿਛੋਕੜ ਵਿਚ ਪਹਾੜਾਂ ਦੀ ਇਕਸਾਰ ਚਿੱਟੀ ਵਡ-ਵਡਿਤਣ ਬਰੀਕੀ ਨਾਲ ਉਲੀਕੀ ਪਈ ਸੀ। ਹਵਾ ਪੇਤਲੀ, ਅਹਿੱਲ ਤੇ ਆਵਾਜ਼ ਨਾਲ ਭਰੀ ਹੋਈ ਸੀ। ਪਹਾੜਾਂ ਦਾ ਪਰਛਾਵਾਂ ਸਤੋਪੀ ਵਿਚ ਕਈ ਵਰਸਤਾਂ ਤਕ ਪੈਂਦਾ ਸੀ। ਸਤੈਪੀ, ਦਰਿਆ ਦਾ ਸਾਹਮਣਾ ਪਾਸਾ,

੨੬