ਸੀ ਤੇ ਕਦੀ ਨਜ਼ਾਰਕੇ ਵਲ ਤੇ ਕਦੀ ਦਫ਼ੇਦਾਰ ਵਲ ਵੇਖ ਰਿਹਾ ਸੀ, ਤੇ ਦੋਵਾਂ ਉਤੇ ਹੱਸ ਹੀ ਰਿਹਾ ਸੀ। ਇਸ ਤੋਂ ਪਹਿਲਾਂ ਕਿ ਕੱਸਾਕ ਸ਼ਹਿ ਲਈ ਜਾਣ ਵਾਸਤੇ ਤਿਆਰ ਹੋਏ, ਚਾਚਾ ਯੇਰੋਸ਼ਕਾ ਹਨੇਰੇ ਕਮਰੇ ਵਿਚ ਦਾਖ਼ਲ ਹੋਇਆ; ਉਹ ਰਾਤ ਪੈਣ ਤਕ ਅਜਾਈਂ ਹੀ ਚਨਾਰ ਰੁਖ ਥੱਲੇ ਉਡੀਕਦਾ ਰਿਹਾ ਸੀ।
"ਸੁਣਾਓ, ਮੁੰਡਿਓ," ਉਹਦੀ ਉਚੀ ਖਰਜਦਾਰ ਆਵਾਜ਼ ਨੀਵੀਂ ਛੱਤ ਵਾਲੇ ਕਮਰੇ ਵਿਚ ਗੂੰਜੀ, ਤੇ ਉਹਨੇ ਹੋਰ ਸਾਰੀਆਂ ਆਵਾਜ਼ ਡੋਬ ਦਿਤੀਆਂ, “ਮੈਂ ਤੁਹਾਡੇ ਨਾਲ ਜਾ ਰਿਹਾਂ। ਤੁਸੀਂ ਚੇਚੇਨਾਂ ਦੀ ਤਾੜ ਰਖਣਾ, ਤੇ ਮੈਂ ਜੰਗਲੀ ਸੂਰਾਂ ਦੀ!"
ਕਾਂਡ ਅਠਵਾਂ
ਜਦੋਂ ਚਾਚਾ ਯੇਰੋਸ਼ਕਾ ਤੇ ਆਪਣੇ ਚੋਗੇ ਪਾਈ ਤੇ ਬੰਦੂਕਾਂ ਨੂੰ ਮੋਢਿਆਂ ਉਤੇ ਲਮਕਾਈ, ਤਿੰਨ ਕਿੱਸਾਕ ਚੌਕੀ ਵਿਚੋਂ ਨਿਕਲੇ ਤੇ ਤੇਰੇਕ ਦੇ ਕੰਢੇ ਉਸ ਥਾਂ ਵਲ ਗਏ, ਜਿਥੇ ਉਹਨਾਂ ਸ਼ਹਿ ਲਾ ਕੇ ਬਹਿਣਾ ਸੀ, ਚੰਗਾ ਹਨੇਰਾ ਹੋ ਚੁਕਾ ਸੀ। ਨਜ਼ਾਰਕਾ ਉਕਾ ਨਹੀਂ ਸੀ ਜਾਣਾ ਚਾਹੁੰਦਾ, ਪਰ ਲੁਕਾਸ਼ਕਾ ਉਹਨੂੰ ਚਿਲਕ-ਚਿਲਕ ਪਿਆ, ਤੇ ਉਹ ਛੇਤੀ ਹੀ ਟੁਰ ਪਏ। ਚੁਪ-ਚਾਪ ਕੁਝ ਕਦਮ ਜਾ ਲੈਣ ਤੋਂ ਪਿਛੋਂ, ਕੱਸਾਕ ਖੱਡੇ ਤੋਂ ਇਕ ਪਾਸੇ ਹੋ ਗਏ, ਤੇ ਅਜਿਹੇ ਰਾਹ ਉਤੇ ਟੁਰਦੇ ਗਏ, ਜਿਹੜਾ ਕਾਨਿਆਂ ਨੇ ਸਮਝੋ ਅਸਲੋਂ ਲੁਕਾਇਆ ਹੋਇਆ ਸੀ, ਜਦੋਂ ਤਕ ਉਹ ਦਰਿਆ ਉਤੇ ਨਾ ਪਹੁੰਚ ਗਏ। ਕੰਢੇ ਉਤੇ ਪਾਣੀ ਦੀ ਲਿਆ ਸੁੱਟੀ ਇਕ ਮੋਟੀ ਸਾਰੀ ਕਾਲੀ ਗੇਲੀ ਪਈ ਸੀ। ਉਹਦੇ ਦੁਆਲੇ ਦੇ ਕਾਨੇ ਪਿਛੇ ਜਿਹੇ ਹੀ ਮਧੋਲੇ ਗਏ ਸਨ।
“ਏਥੇ ਪੈ ਜਾਈਏ?" ਨਜ਼ਾਰਕੇ ਨੇ ਪੁਛਿਆ।
"ਕਿਉਂ ਨਹੀਂ ?” ਲੂਕਾਸ਼ਕੇ ਨੇ ਜਵਾਬ ਦਿਤਾ। “ ਏਥੇ ਬੈਠ, ਤੇ ਮੈਂ ਮਿੰਟ 'ਚ ਆਨਾਂ। ਮੈਂ ਚਾਚੇ ਨੂੰ ਵਿਖਾ ਦਿਆਂ, ਕਿਥੇ ਜਾਣਾ ਸੂ।"
"ਇਹ ਸਭ ਤੋਂ ਚੰਗੀ ਥਾਂ ਏ ; ਏਥੋਂ ਅਸੀਂ ਵੇਖ ਸਕਦੇ ਹਾਂ ਤੇ ਸਾਨੂੰ ਕੋਈ ਨਹੀਂ ਵੇਖ ਸਕਦਾ," ਯਰਗੂਸ਼ੋਵ ਨੇ ਆਖਿਆ। “ ਤੇ ਅਸੀਂ ਏਥੇ ਈ ਪਵਾਂਗੇ। ਬੜੀ ਢੁਕਵੀਂ ਥਾਂ ਏਂ !"
ਨਜ਼ਾਰਕੇ ਤੇ ਯਰਗਸ਼ੋਵ ਨੇ ਚੋਲ਼ੇ ਵਿਛਾ ਲਏ ਤੇ ਗੋਲੀ ਪਿਛੇ ਪੈ ਗਏ, ਤੇ ਲੂਕਾਸ਼ਕਾ ਚਾਚੇ ਯੇਰੋਸਕੇ ਨਾਲ ਹੋ ਪਿਆ।
"ਚਾਚਾ, ਏਥੋਂ ਬਹੁਤੀ ਦੂਰ ਨਹੀਂ," ਬੁੱਢੇ ਅਗੇ ਪੋਲੇ-ਪੋਲੇ ਪੈਰ ਰਖਦਿਆਂ ਲੂਕਾਸ਼ਕੇ ਨੇ ਆਖਿਆ; ‘ਮੈਂ ਤੈਨੂੰ ਵਿਖਾਨਾਂ, ਉਹ ਕਿਥੇ ਸਨ – ਸਿਰਫ਼ ਮੈਨੂੰ ਈ ਪਤੈ।
"ਗਲ ਹੋਈ ਨਾ! ਕਮਾਲ ਦਾ ਆਦਮੀ ਏਂ ਤੂੰ, ਸਚੀ ਮੁਚੀ ਦਾ ਉਰਵਾਨ!" ਬੁੱਢੇ ਨੇ ਜਵਾਬ ਦਿਤਾ; ਉਹ ਵੀ ਖੁਸਰ-ਫਸਰ ਹੀ ਕਰ ਰਿਹਾ ਸੀ।
४३