ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਝ ਕਦਮ ਅਗੇ ਜਾ ਕੇ, ਲੂਕਾਸ਼ਕਾ ਖਲੋ ਗਿਆ, ਇਕ ਛਪੜੀ ਉਤੇ ਨਿਵਿਆਂ ਤੇ ਸੀਟੀ ਵਜਾਣ ਲਗਾ। “ ਏਥੇ ਆਉਂਦੇ ਨੇ ਉਹ ਪਾਣੀ ਪੀਣ ਲਈ, ਦਿਸਦਾ ਈ? ਖੁਰਾਂ ਦੇ ਸਜਰੇ ਨਿਸ਼ਾਨਾਂ ਵਲ ਇਸ਼ਾਰਾ ਕਰਦਿਆਂ, ਉਹ ਮਸਾਂ ਸੁਣੀਂਦੀ ਆਵਾਜ਼ ਵਿਚ ਬੋਲਿਆ।

"ਰਬ ਤੇਰਾ ਭਲਾ ਕਰੇ," ਬੁੱਢੇ ਨੇ ਜਵਾਬ ਦਿਤਾ। ਜੰਗਲੀ ਸੂਰ ਖੱਡੇ ਤੋਂ ਪਰ੍ਹਾਂ ਨੀਵੀਂ ਥਾਂ 'ਚ ਹੋਏਗਾ," ਉਹ ਅਗੋਂ ਬੋਲਿਆ। "ਮੈਂ ਤਾੜ ਰੱਖਾਂਗਾ ਤੇ ਤੂੰ ਜਾ ਬੇਸ਼ਕ।"

ਲੁਕਾਸ਼ਕੇ ਨੇ ਆਪਣਾ ਚੋਗਾ ਹੋਰ ਉਪਰ ਕਰ ਲਿਆ, ਤੇ ਕਦੀ ਖੱਬੇ ਹਥ ਕਾਨਿਆਂ ਦੀ ਕੰਧ ਵਲ ਤੇ ਕਦੀ ਕੰਢਿਉਂ ਹੇਠਾਂ ਤੇਜ਼-ਤੇਜ਼ ਵਹਿੰਦੇ ਜਾਂਦੇ ਤੇਰੇਕ ਵਲ ਕਾਹਲੀਆਂਕਾਹਲੀਆਂ ਨਜ਼ਰਾਂ ਸੁਟਦਾ, ਇੱਕਲਾ ਵਾਪਸ ਪਰਤ ਗਿਆ। “ ਜ਼ਰੂਰ ਈ ਉਹਨਾਂ 'ਚੋਂ ਕੋਈ ਕਿਤੇ ਤਾੜ ਰਿਹੈ ਜਾਂ ਰੀਂਗਦਾ ਆ ਰਿਹੈ," ਉਹਨੇ ਕਿਸੇ ਸੰਭਵ ਚੇਚੇਨ ਪਹਾੜੀਏ ਬਾਰੇ ਸੋਚਿਆ। ਚਾਣਚਕ ਉੱਚੀ-ਉਚੀ ਹੋਈ ਸਰਸਰਾਹਟ ਤੇ ਪਾਣੀ ਵਿਚ ਛਰਬਲ ਸੁਣ ਉਹ ਤ੍ਰਭਕ ਪਿਆ ਤੇ ਉਹਨੇ ਆਪਣੀ ਬੰਦੂਕ ਫੜ ਲਈ। ਇਕ ਜੰਗਲੀ ਸੂਰ ਕੰਢਿਉਂ ਹੇਠੋਂ ਘੁਰ-ਘੁਰ ਕਰਦਾ ਬਾਹਰ ਕੁਦਿਆ, ਇਕ ਪਲ ਲਈ ਉਹਦੀ ਕਾਲੀ ਸ਼ਕਲ ਪਾਣੀ ਦੇ ਬਲੌਰੀ ਤਲ ਦੇ ਪਿਛੋਕੜ ਵਿਚ ਉਲੀਕੀ ਗਈ ਤੇ ਫੇਰ ਉਹ ਕਾਨਿਆਂ ਵਿਚ ਅਲੋਪ ਹੋ ਗਿਆ। ਲੂਕਾਸ਼ਕੇ ਨੇ ਆਪਣੀ ਬੰਦੂਕ ਲਾਹੁਣ ਦੀ ਕੀਤੀ ਤੇ ਨਿਸ਼ਾਨਾ ਬੰਨ੍ਹਿਆ; ਪਰ ਇਸ ਤੋਂ ਪਹਿਲਾਂ ਕਿ ਉਹ ਗੋਲੀ ਚਲਾ ਸਕਦਾ, ਜੰਗਲੀ ਸੂਰ ਝਾੜ ਵਿਚ ਅਲੋਪ ਹੋ ਚੁਕਾ ਸੀ। ਲੂਕਾਸ਼ਕੇ ਨੇ ਖਿਝ ਨਾਲ ਥੁਕ ਸੁੱਟੀ ਤੇ ਅਗੇ ਟੁਰ ਪਿਆ। ਸ਼ਹਿ ਲਾਣ ਵਾਲੀ ਥਾਂ ਦੇ ਕੋਲ ਪੁੱਜਣ ਉਤੇ ਉਹ ਫੇਰ ਅਟਕ ਗਿਆ, ਤੇ ਹੌਲੀ ਜਿਹੇ ਸੀਟੀ ਮਾਰੀ। ਉਹਦੀ ਸੀਟੀ ਦੇ ਜਵਾਬ ਵਿਚ ਸੀਟੀ ਵੱਜੀ ਤੇ ਉਹ ਟੁਰਦਾ-ਟੁਰਦਾ ਆਪਣੇ ਸਾਥੀਆਂ ਕੋਲ ਪਹੁੰਚ ਗਿਆ। ਨਜ਼ਾਰਕਾ ਆਪਣੇ ਚੋਗੇ ਉਤੇ ਗੁੱਛਾ-ਮੁੱਛਾ ਹੋਇਆ ਪਿਆ ਸੀ, ਤੇ ਸੌਂ ਚੁਕਾ ਹੋਇਆ ਸੀ। ਯਰਗੂਸ਼ੋਵ ਲੱਤ ਉਤੇ ਲੱਤ ਰਖੀ ਬੈਠਾ ਸੀ। ਤੇ ਉਹ ਲੂਕਾਸ਼ਕੇ ਲਈ ਥਾਂ ਬਣਾਣ ਵਾਸਤੇ ਰਤਾ ਇਕ ਪਾਸੇ ਹੋ ਗਿਆ।

"ਸ਼ਹਿ ਲਾ ਕੇ ਬਹਿਣ ਨਾਲ ਸੁਆਦ ਆਉਂਦੈ! ਇਹ ਸਚੀ ਮੁਚੀ ਈ ਚੰਗੀ ਥਾਂ ਏ, ਉਹਨੇ ਆਖਿਆ। “ ਉਹਨੂੰ ਲੈ ਗਿਆ ਸੈਂ ਓਥੇ?"

“ਮੈਂ ਉਹਨੂੰ ਥਾਂ ਵਿਖਾ ਦਿਤੀ ਸੀ," ਆਪਣਾ ਚੋਗ਼ਾ ਵਿਛਾਂਦਿਆਂ ਲੁਕਾਸ਼ਕੇ ਨੇ ਆਖਿਆ। “ ਪਰ ਮੈਂ ਕਿੱਡਾ ਵਡਾ ਜੰਗਲੀ ਸੂਰ ਹੁਣੇ ਉਠਾਇਐ, ਐਨ ਪਾਣੀ ਕੋਲ! ਮੇਰਾ ਖ਼ਿਆਲ ਏ, ਇਹ ਉਹੀਉ ਈ ਸੀ! ਉਹਦਾ ਰੌਲਾ ਤੂੰ ਵੀ ਸੁਣਿਆ ਹੋਣੇਂ?"

"ਸੁਣਿਆ ਸੀ ਮੈਂ। ਮੈਨੂੰ ਇਕਦਮ ਪਤਾ ਲਗ ਗਿਆ, ਜਾਨਵਰ ਸੀ ਕੋਈ। ਮੈਂ ਸੋਚਣ ਲਗ ਪਿਆ ਸਾਂ: ‘ਲੂਕਾਸ਼ਕੇ ਕਿਸੇ ਜਾਨਵਰ ਨੂੰ ਉਠਾ ਦਿਤੈ ਦਿਤੈ," ਆਪਣੇ ਆਪ ਨੂੰ ਚੋਗੇ ਵਿਚ ਵਲ੍ਹੇਟਦਿਆਂ ਯਰਗੂਸ਼ੋਵ ਨੇ ਆਖਿਆ। “ਹੁਣ ਮੈਂ ਸੌਂਦਾ

੪੪