ਅਗੋਂ ਬੋਲਿਆ। "ਜਦੋਂ ਕੁੱਕੜ ਬਾਂਗ ਦੇਣ, ਮੈਨੂੰ ਜਗਾ ਦਈਂ। ਸਾਡੇ ਜ਼ਾਬਤਾ ਹੋਣਾ ਚਾਹੀਦੈ। ਮੈਂ ਲੰਮਾ ਪੈਨਾਂ ਤੇ ਥੋੜਾ ਚਿਰ ਅੱਖ ਲਾ ਲੈਨਾਂ; ਫੇਰ ਤੂੰ ਅਖ ਲਾ ਲਵੀਂ ਤੇ ਮੈਂ ਤਾੜ ਰੱਖਾਂਗਾ — ਇੰਜ ਕਰਾਂਗੇ।"
"ਸ਼ੁਕਰੀਆ, ਮੇਰਾ ਜੀ ਨਹੀਂ ਕਰ ਰਿਹਾ ਸੌਣ ਨੂੰ, " ਲੁਕਾਸ਼ਕੇ ਨੇ ਜਵਾਬ ਦਿਤਾ। ਰਾਤ ਹਨੇਰੀ, ਨਿੱਘੀ ਤੇ ਅਹਿੱਲ ਸੀ। ਅਸਮਾਨ ਦੇ ਸਿਰਫ਼ ਇਕੋ ਪਾਸੇ ਤਾਰੇ ਚਮਕ ਰਹੇ ਸਨ; ਦੂਜੇ ਤੇ ਵਡੇ ਪਾਸੇ ਉਤੇ, ਪਹਾੜਾਂ ਦੀਆਂ ਟੀਸੀਆਂ ਤੋਂ ਪਸਰਿਆ, ਵਡਾ ਸਾਰਾ ਕਾਲਾ ਬੱਦਲ ਸੀ। ਹਵਾ ਨਹੀਂ ਸੀ ਚਲ ਰਹੀ, ਤੇ ਬੱਦਲ ਪਹਾੜਾਂ ਨਾਲ ਘੁਲ ਮਿਲ, ਹੌਲੀ-ਹੌਲੀ ਅਗੇ ਵਹਿੰਦਾ ਜਾਰਿਹਾ ਸੀ, ਡੂੰਘੇ ਤਾਰਿਆਂ-ਜੜੇ ਅਸਮਾਨ ਦੇ ਪਿਛੋਕੜ ਵਿਚ ਉਹਦੇ ਵਲ-ਖਾਂਦੇ ਸਿਰੇ ਬਰੀਕੀ ਨਾਲ ਉਲੀਕੇ ਹੋਏ ਸਨ। ਕੱਸਾਕ ਨੂੰ ਸਿਰਫ਼ ਆਪਣੇ ਸਾਹਮਣੇ ਹੀ ਤੇਰੇਕ ਤੇ ਉਹਦੇ ਤੋਂ ਅਗਲਾ ਫਾਸਲਾ ਦਿਸਦਾ ਸੀ। ਪਿਛੇ, ਦੋਵਾਂ ਪਾਸਿਉਂ, ਉਹ ਕਾਨਿਆਂ ਦੀ ਕੰਧ ਵਿਚ ਘਿਰਿਆ ਹੋਇਆ ਸੀ। ਕਦੀ-ਕਦੀ, ਤਖ ਹੀ ਬਿਨਾਂ ਕਿਸੇ ਕਾਰਨ ਤੋਂ, ਕਾਣੇ ਝੂਲਣ ਤੇ ਇਕ ਦੂਜੇ ਨਾਲ ਖਹਿਸਰਨ ਲਗਦੇ। ਹੇਠਾਂ ਵੇਖਦਿਆਂ ਅਸਮਾਨ ਦੇ ਨਿੱਮਲ ਪਾਸੇ ਦੇ ਪਿਛੋਕੜ ਵਿਚ ਉਹਨਾਂ ਦੇ ਲਹਿਰਦੇ ਬੰਬਲ ਦਰਖ਼ਤਾਂ ਦੀਆਂ ਖੰਭ-ਲੱਗੀਆਂ ਡਾਹਣਾਂ ਲਗਦੇ ਸਨ। ਸਾਹਮਣੇ ਕੋਲ ਹੀ, ਐਨ ਉਹਦੇ ਪੈਰਾਂ ਅਗੇ, ਕੰਢਾ ਸੀ ਤੇ ਉਹਦੇ ਥੱਲੇ ਤੇਜ਼ ਵਹਿੰਦਾ ਜਾਂਦਾ ਧਾਰਾ। ਜ਼ਰਾ ਕੁ ਅੱਗੇ ਵਹਿੰਦੇ ਪਾਣੀ ਦਾ ਬਲੌਰੀ ਭੂਰਾ ਸਮੂਹ ਸੀ, ਜਿਹੜੇ ਕੰਢੇ ਤੇ ਬਰੇਤੀਆਂ ਦੇ ਨਾਲ-ਨਾਲ, ਤਾਲਮਈ ਚੱਕਰ ਖਾ ਰਿਹਾ ਸੀ। ਹੋਰ ਅਗੇ, ਪਾਣੀ, ਕੰਢਾ ਤੇ ਬੱਦਲ ਸਾਰੇ ਇਕ ਦੂਜੇ ਵਿਚ ਘੁਲ-ਮਿਲ ਅਜਿਹਾ ਘੁਸਮੁਸਾ ਬਣ ਰਹੇ ਸਨ, ਜਿਹਦੇ ਪਾਰ ਨਹੀਂ ਸੀ ਵੇਖਿਆ ਜਾ ਸਕਦਾ। ਪਾਣੀ ਦੇ ਤਲ ਦੇ ਨਾਲ-ਨਾਲ ਕਾਲੇ ਪਰਛਾਵੇਂ ਵਹਿ ਰਹੇ ਸਨ, ਜਿਨ੍ਹਾਂ ਵਿਚੋਂ ਕੱਸਾਕ ਦੀਆਂ ਤਜਰਬੇਕਾਰ ਅੱਖਾਂ ਧਾਰੇ ਦੇ ਵਹਾਏ ਲੈ ਜਾ ਰਹੇ ਦਰਖ਼ਤਾਂ ਦੇ ਤਣੇ ਬੁਝ ਸਕਦੀਆਂ ਸਨ। ਸਿਰਫ਼ ਕਿਸੇ ਅਸਲੋਂ ਵਿਰਲੇ ਪਲ ਹੀ ਹੁਨਾਲ ਰੁੱਤ ਦੀ ਬਿਜਲੀ, ਪਾਣੀ ਵਿਚ ਇੰਜ ਅਕਸ ਹੁੰਦੀ ਜਿਵੇਂ ਕਾਲੇ ਸ਼ੀਸ਼ੇ ਵਿਚ, ਤੇ ਸਾਹਮਣਾ ਢਾਲਵਾਂ ਕੰਢਾ ਉਘਾੜ ਜਾਂਦੀ। ਦੂਰ ਕਿਤੇ ਚਲਾਈ ਗਈ ਗੋਲੀ, ਜਾਂ ਕੰਢੇ ਦੇ ਕਿਸੇ ਟੋਟੇ ਦੇ ਢਹਿ ਪੈਣ ਉਤੇ ਪਾਣੀ ਦੀ ਕੁਲ-ਕੁਲ, ਕਿਸੇ ਵੱਡੀ ਮੱਛੀ ਦੀ ਛਰਬਲ ਜਾਂ ਜੰਗਲ ਵਿਚ ਕਿਸੇ ਜਾਨਵਰ ਦੇ ਸੰਘਣੇ ਝਾੜ ਵਿਚੋਂ ਧੂਸ ਦੇ ਕੇ ਨਿਕਲ ਆਉਣ ਦੇ ਰੌਲੇ ਨਾਲ ਕਦੀਕਦੀ ਰਾਤ ਦੀਆਂ ਤਾਲਬੱਧ ਆਵਾਜ਼ਾਂ ਦੀ, ਕਾਨਿਆਂ ਦੀ ਸਰ-ਸਰ ਦੀ, ਕਿੱਸਾਕਾਂ ਦੇ ਘੁਰਾੜਿਆਂ ਦੀ, ਮੱਛਰਾਂ ਦੀ ਘੂੰ-ਘੂੰਦੀ ਤੇ ਪਾਣੀ ਦੇ ਰੋ ਦੀ ਲੜੀ ਟੁੱਟ ਜਾਂਦੀ। ਇਕ ਵਾਰੀ ਹਰ ਦੂਜੀ ਫਟਕ ਪਿਛੋਂ ਇਕ ਪਰ ਨੂੰ ਤਾਲ ਨਾਲ ਦੂਜੇ ਪਰ ਉਤੇ ਮਾਰਦਿਆਂ ਇਕ ਉੱਲੂ ਤੇਰੇਕ ਦੇ ਨਾਲੋ-ਨਾਲ ਉਡਿਆ। ਐਨ ਕਿੱਸਾਕਾਂ ਦੇ ਸਿਰਾਂ ਉਤੋਂ ਉਹ ਜੰਗਲ ਵਲ ਮੁੜ ਗਿਆ, ਹੁਣ ਉਹ ਆਪਣੇ ਪਰ ਉਤੇ ਪਰ ਹਰ ਦੂਜੀ ਪਿਛੋਂ ਨਹੀਂ, ਹਰ ਪਹਿਲੀ ਫਟਕ ਪਿਛੋਂ ਮਾਰ ਰਿਹਾ ਸੀ; ਉਹ ਇਕ ਪੁਰਾਣੇ ਚਨਾਰ ਰੁਖ ਵਲ ਉਡਿਆ,
੪੫