ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਲਕੜਾਂ ਲਿਆਣ ਦੇ ਕੰਮ ਆਏਗਾ," ਇਕ ਕੱਸਾਕ ਕਹਿਣ ਲਗਾ।

"ਮੋਸੇਵ, ਮੈਂ ਘਰ ਜਾਂਗਾ, ” ਲੂਕਾਸ਼ਕਾ ਬੋਲਿਆ; ਪ੍ਰਤਖ ਹੀ ਉਹਨੂੰ ਆਪਣੀ ਖਿਝ ਭੁਲ ਗਈ ਸੀ, ਤੇ ਉਹ ਆਪਣੇ ਤੋਂ ਵਡੇ ਨੂੰ ਤੁਹਫ਼ਾ ਦੇਣ ਦੀ ਮਜਬੂਰੀ ਤੋਂ ਕੋਈ ਫ਼ਾਇਦਾ ਉਠਾਣਾ ਚਾਹੁੰਦਾ ਸੀ।

"ਚੰਗਾ, ਚਲਾ ਜਾ।"

“ਮੁੰਡਿਉ, ਲੋਥ ਨੂੰ ਚੌਕੀ 'ਚ ਲੈ ਚਲੌ;" ਅਜੇ ਵੀ ਬੰਦੂਕ ਦਾ ਮੁਆਇਨਾ ਕਰਦਾ, ਦਫ਼ੇਦਾਰ ਬੋਲਿਆ, “ ਤੇ ਧੁੱਪ ਤੋਂ ਓਹਲਾ ਕਰ ਦਿਓ ਸੂ। ਪਹਾੜਾਂ ਤੋਂ ਕਿਸੇ ਨੂੰ ਇਹਦਾ ਬਦਲਾ ਚੁਕਾਣ ਲਈ ਘਲ ਸਕਦੇ ਨੇ।

"ਅਜੇ ਗਰਮੀ ਨਹੀਂ ਹੋਈ," ਕੋਈ ਬੋਲਿਆ।

“ਤੇ ਜੇ ਇਹਨੂੰ ਕੋਈ ਗਿੱਦੜ ਪੈ ਗਿਆ ਤਾਂ? ਇਹ ਬਹੁਤ ਚੰਗੀ ਗਲ ਨਹੀਂ ਹੋਣ ਲਗੀ, ਹੈ ਨਾ?" ਇਕ ਹੋਰ ਕਿੱਸਾਕ ਬੋਲਿਆ।

"ਅਸੀਂ ਪਹਿਰਾ ਲਾ ਦਿਆਂਗੇ; ਜੇ ਇਹਨੂੰ ਵਾਪਸ ਖਰੀਦਣ ਆਉਣ, ਤਾਂ ਚੰਗਾ ਨਹੀਂ ਹੋਏਗਾ, ਇਹਦੀਆਂ ਬੋਟੀਆਂ ਹੋਈਆਂ ਪਈਆਂ ਹੋਣ।"

“ਹੱਛਾ, ਵਾਈ ਲੂਕਾਸ਼ਕੇ, ਜੁ ਮਰਜ਼ੀ ਪਿਆ ਆਖ, ਤੈਨੂੰ ਮੁੰਡਿਆਂ ਨੂੰ ਇਕ ਬਾਲਟੀ ਚੀਖ਼ੀਰ ਪਿਆਣੀ ਪਵੇਗੀ," ਲਹਿਰ ਵਿਚ ਆਉਂਦਿਆਂ ਦਫ਼ੇਦਾਰ ਬੋਲਿਆ।

"ਬਿਲਕੁਲ! ਰਿਵਾਜ ਈ ਇਹੋ ਏ, "ਕੱਸਾਕਾਂ ਨੇ ਹਾਂ ਵਿਚ ਹਾਂ ਰਲਾਈ। “ਵੇਖ ਕਿੱਡੇ ਚੰਗੇ ਨਸੀਬ ਨੇ ਤੇਰੇ! ਜ਼ਿੰਦਗੀ ਦਾ ਕਦੀ ਕੁਝ ਤਕਿਆ ਨਹੀਂ, ਤੇ ਅਬਰੇਕ ਇਕ ਮਾਰ ਲਿਆ ਈ!"

"ਖੰਜਰ ਤੇ ਕੋਟ ਖਰੀਦ ਲਵੋ, ਤੇ ਕਿਰਸਾਂ ਨਾ ਕਰੋ, ਤੇ ਮੈਂ ਤੁਹਾਨੂੰ ਤੰਬਾ ਵੀ ਦੇ ਦਿਆਂਗਾ,” ਲੂਕਾਸ਼ਕੇ ਨੇ ਆਖਿਆ। "ਮੈਨੂੰ ਬੜਾ ਘੁਟਦੈ। ਮਾੜਚੂ ਸ਼ੈਤਾਨ ਸੀ।” ਇਕ ਕੱਸਾਕ ਨੇ ਇਕ ਰੂਬਲ ਤੋਂ ਕੋਟ ਖ਼ਰੀਦ ਲਿਆ, ਤੇ ਇਕ ਹੋਰ ਨੇ ਖੰਜਰ ਲਈ ਦੋ ਬਾਲਟੀਆਂ ਸ਼ਰਾਬ ਦਾ ਮੂਲ ਕਰ ਲਿਆ।

“ਪੀਓ, ਮੁੰਡਿਉ! ਇਕ ਬਾਲਟੀ ਤੁਹਾਨੂੰ ਪਿਆਨਾਂ!” ਲੂਕਾਸ਼ਕੇ ਨੇ ਆਖਿਆ। “ਮੈਂ ਆਪ ਲਿਆਵਾਂਗਾ ਪਿੰਡੋਂ।

“ਤੇ ਤੰਬਾ ਕਟ ਕੁੜੀਆਂ ਲਈ ਰੂਮਾਲ ਬਣਾ ਲੈ! ਨਜ਼ਾਰਕਾ ਬੋਲਿਆ। ਕੱਸਾਕਾਂ ਦੇ ਹਾਸਾ ਛੁਟ ਪਿਆ।

"ਹਾਸਾ ਕਾਫ਼ੀ ਹੋ ਗਿਐ!" ਦਫ਼ੇਦਾਰ ਨੇ ਆਖਿਆ। “ਲੋਥ ਨੂੰ ਲੈ ਜਾਵੋ। ਇਸ ਗਲੀ-ਸੜੀ ਚੀਜ਼ ਨੂੰ ਝੁੱਗੀ ਕੋਲ ਈ ਛਡ ਜਾਓਗੇ?"

“ਮੂੰਹ ਚੁਕੀ ਕਿਉਂ ਖਲੋਤੇ ਹੋ? ਧਰੂਹ ਲੈ ਜਾਓ ਸੂ, ਮੁੰਡਿਉ!” ਲੂਕਾਸ਼ਕੇ ਨੇ ਹੁਕਮ ਵਾਲੀ ਆਵਾਜ਼ ਵਿਚ ਕੱਸਾਕਾਂ ਨੂੰ ਹਾਕ ਮਾਰੀ। ਕੱਸਾਕਾਂ ਨੇ ਉਹਦਾ ਆਖਾ ਮੰਨਦਿਆਂ, ਜਿਵੇਂ ਉਹ ਉਹਨਾਂ ਦਾ ਮੁਖੀ ਹੋਵੇ, ਬੇ-ਦਿਲੀ ਨਾਲ ਲੋਥ ਨੂੰ ਫੜ ਲਿਆ।

੫੩