ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹਨੂੰ ਕੁਝ ਕਦਮ ਧਰੀਕ ਉਹਨਾਂ ਉਹਦੀਆਂ ਲੱਤਾਂ ਛਡ ਦਿਤੀਆਂ। ਉਹ ਧੜੰਮ ਕਰਦੀਆਂ ਗੁੰਝੇ ਜਾ ਪਈਆਂ। ਵਖ-ਵਖ ਹੋ, ਫੇਰ ਕਿੱਸਾਕ ਕੁਝ ਪਲਾਂ ਲਈ ਚੁਪ ਖਲੋਤੇ ਰਹੇ। ਨਜ਼ਾਰਕਾ ਅਗੇ ਹੋਇਆ ਤੇ ਉਹਨੇ ਸਿਰ ਨੂੰ ਸਿਧਿਆਂ ਕਰ ਦਿਤਾ; ਉਹ ਇੰਜ ਇਕ ਪਾਸੇ ਹੋ ਗਿਆ ਸੀ ਕਿ ਪੁੜਪੁੜੀ ਤੋਂ ਉਤੇ ਪਿਆ ਗੋਲ ਫਟ ਤੇ ਮੋਏ ਪਏ ਬੰਦੇ ਦਾ ਸਾਰੇ ਚਿਹਰਾ ਦਿਸ ਰਿਹਾ ਸੀ। “ ਵੇਖ ਕਿੱਡਾ ਨਿਸ਼ਾਨ ਪਿਆ ਸੂ, ਐਨ ਦਮਾਗ਼ 'ਚ," ਉਹਨੇ ਆਖਿਆ। ਗੁਆਚਣ ਨਹੀਂ ਲਗਾ। ਮਾਲਕ ਹਮੇਸ਼ਾ ਪਛਾਣ ਲੈਣਗੇ ਸੂ!"

ਕਿਸੇ ਨੇ ਵੀ ਜਵਾਬ ਨਾ ਦਿਤਾ ਤੇ ਇਕ ਵਾਰੀ ਫੇਰ ਚੁਪ ਦਾ ਫ਼ਰਿਸ਼ਤਾ ਕਿੱਸਾਕਾਂ ਉਪਰੋਂ ਉਡ ਗਿਆ।

ਸੂਰਜ ਉਚਾ ਉਠ ਚੁਕਾ ਹੋਇਆ ਸੀ ਤੇ ਉਹਦੀਆਂ ਤਿੜਕੀਆਂ ਕਿਰਨਾਂ ਤਰੇਲਭਿੱਜੀ ਹਰਿਆਵਲ ਉਤੇ ਡਲ੍ਹਕ ਰਹੀਆਂ ਸਨ। ਨੇੜੇ ਹੀ, ਜਾਗ ਪਏ ਜੰਗਲ ਵਿਚ, ਤੇਰੇਕ ਗੁਣ-ਗੁਣ ਕਰ ਰਿਹਾ ਸੀ ਤੇ, ਸਵੇਰ ਨੂੰ ਜੀ-ਆਇਆਂ-ਨੂੰ ਕਹਿੰਦਿਆਂ, ਤਿੱਤਰ ਇਕ ਦੂਜੇ ਨੂੰ ਆਵਾਜ਼ਾਂ ਦੇ ਰਹੇ ਸਨ। ਕਿੱਸਾਕ ਮਰੇ ਹੋਏ ਆਦਮੀ ਦੁਆਲੇ ਅਹਿੱਲ ਤੇ ਚੁਪ ਖਲੋਤੇ ਸਨ, ਉਹਦੇ ਵਲ ਨੀਝ ਲਾ ਵੇਖ ਰਹੇ ਸਨ। ਉਹਦਾ ਭੁਰਾ ਪਿੰਡਾ, ਜਿਹਦੇ ਉਤੇ ਅੰਦਰ-ਵੜੇ ਢਿਡ ਉਤੇ ਕਾਲੇ ਕਮਰ-ਕੱਸੇ ਨਾਲ ਬੱਝੇ ਗਿੱਲੇ ਨੀਲੇ ਤੰਬੇ ਤੋਂ ਬਿਨਾਂ ਹੋਰ ਕੁਝ ਨਹੀਂ ਸੀ, ਸਡੌਲ ਤੇ ਸੁਨੱਖਾ ਸੀ। ਉਹਦੀਆਂ ਤਗੜੀਆਂ ਬਾਹਵਾਂ ਪਾਸਿਆਂ ਉਤੇ ਪਈਆਂ ਸਨ; ਨੀਲਾ ਜਿਹਾ, ਤਾਜ਼ਾ-ਤਾਜ਼ਾ ਮੰਨਿਆ ਗੋਲ ਸਿਰ, ਜਿਹਦੇ ਇਕ ਪਾਸੇ ਜੰਮੇ ਲਹੂ ਵਾਲਾ ਫੱਟ ਸੀ, ਪਿਛੇ ਸੁਟਿਆ ਪਿਆ ਸੀ। ਪਧਰਾ ਸੰਵਲਾਇਆ ਮੱਥਾ ਸਿਰ ਦੇ ਮੁੰਨੇ ਹੋਏ ਹਿੱਸੇ ਤੋਂ ਬਹੁਤ ਹੀ ਅੱਡ ਹੋ ਨਜ਼ਰ ਆਉਂਦਾ ਸੀ। ਅਹਿਲ ਪੁਤਲੀਆਂ ਵਾਲੀਆਂ ਖੁਲ੍ਹੀਆਂ ਬਲੌਰੀ ਅੱਖਾਂ ਹਰ ਚੀਜ਼ ਤੋਂ ਅਗਾਂਹ ਟਕ ਲਾਈ ਲਗਦੀਆਂ ਸਨ। ਲਾਖੀਆਂ, ਮੁੰਨੀਆਂ ਹੋਈਆਂ ਮੁੱਛਾਂ ਹੇਠਾਂ, ਕੋਣਿਆਂ ਤੋਂ ਖਿੱਚੇ ਹੋਏ, ਬਰੀਕ ਬੁਲ੍ਹ ਸਿਆਣੇ, ਚੰਗੇ ਸੁਭਾ ਵਾਲੇ ਹਾਸੇ-ਮਜ਼ਾਕ ਦੀ ਮੁਸਕਰਾਹਟ ਵਿਚ ਸਖ਼ਤਾਏ ਹੋਏ ਸਨ। ਪਤਲੇ ਗੁਟ ਲਾਖੇ ਵਾਲਾਂ ਨਾਲ ਭਰੇ ਹੋਏ ਸਨ, ਉਂਗਲਾਂ ਅੰਦਰ ਵਲ ਮੁੜੀਆਂ ਹੋਈਆਂ ਸਨ, ਤੇ ਨਹੁੰਆਂ ਉਤੇ ਲਾਲ ਰੰਗ ਕੀਤਾ ਹੋਇਆ ਸੀ। ਲੂਕਾਸ਼ਕੇ ਨੇ ਅਜੇ ਕਪੜੇ ਨਹੀਂ ਸਨ ਪਾਏ। ਉਹ ਭਿੱਜਾ ਹੋਇਆ ਸੀ। ਉਹਦੀ ਧੌਣ ਆਮ ਨਾਲੋਂ ਲਾਲ ਤੇ ਅੱਖਾਂ ਚਮਕੀਲੀਆਂ ਸਨ; ਉਹਦੀਆਂ ਚੌੜੀਆਂ ਗਲ੍ਹਾਂ ਬਕ ਰਹੀਆਂ ਸਨ ਤੇ ਉਹਦੇ ਨਰੋਏ ਪਿੰਡੇ ਤੋਂ ਸਵੇਰ ਦੀ ਤਾਜ਼ਾ ਹਵਾ ਵਿਚ ਇਕ ਮਸਾਂ ਦਿਸਦੀ ਹਵਾੜ ਉਠ ਰਹੀ ਸੀ।

"ਇਹ ਵੀ ਬੰਦਾ ਸੀ!" ਪ੍ਰਤਖ ਹੀ ਲੋਥ ਦੀ ਸਿਫ਼ਤ ਕਰਦਿਆਂ, ਉਹਨੇ ਗੁਣਗੁਣ ਕੀਤੀ।

“ਆਹਖੋ, ਜੇ ਤੂੰ ਉਹਦੇ ਢਹੇ ਚੜ੍ਹ ਗਿਆ ਹੁੰਦਾ, ਤਾਂ ਤੇਰੇ 'ਤੇ ਕੋਈ ਮਿਹਰ ਨਹੀਂ ਸੀ ਕੀਤੀ ਜਾਣੀ," ਇਕ ਕੱਸਾਕ ਬੋਲਿਆ।

੫੪